farmers protest update: ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਅੱਜ 39ਵੇਂ ਦਿਨ ‘ਚ ਪ੍ਰਵੇਸ਼ ਕਰ ਚੁੱਕਾ ਹੈ।ਕਿਸਾਨਾਂ ਅਤੇ ਸਰਕਾਰ ਵਿਚਾਲੇ ਅੱਜ 7ਵੇਂ ਦੌਰ ਦੀ ਬੈਠਕ ਹੋਵੇਗੀ।ਅਜਿਹੇ ‘ਚ ਕਈ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਅੱਜ ਦੀ ਬੈਠਕ ‘ਚ ਕਿਸਾਨ ਸੰਗਠਨ ਅਤੇ ਕੇਂਦਰ ਸਰਕਾਰ ਕੋਈ ਠੋਸ ਹੱਲ ‘ਤੇ ਪਹੁੰਚਣਗੇ।ਬੈਠਕ ‘ਚ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਸਵਰੂਪ ਦੇਣ ‘ਤੇ ਚਰਚਾ ਹੋਵੇਗੀ।ਕੜਾਕੇਦਾਰ ਠੰਡ ਅਤੇ ਬਾਰਿਸ਼ ਦੌਰਾਨ ਵੀ ਕਿਸਾਨ ਡਟੇ ਹੋਏ ਹਨ।ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਐੱਮਐੱਸਪੀ ਨੂੰ ਕਾਨੂੰਨੀ ਸਵਰੂਪ ਦੇਣ ਦੀ ਉਨ੍ਹਾਂ ਦੀਆਂ ਵੱਡੀਆਂ ਮੰਗਾਂ ਸਰਕਾਰ ਚਾਰ ਜਨਵਰੀ ਭਾਵ ਅੱਜ ਦੀ ਬੈਠਕ ‘ਚ ਨਹੀਂ ਮੰਨਦੀ ਹੈ ਤਾਂ ਉਹ ਆਪਣਾ ਅੰਦੋਲਨ ਤੇਜ਼ ਕਰਨਗੇ।ਬੁੱਧਵਾਰ ਨੂੰ ਹੋਈ ਪਿਛਲੀ ਬੈਠਕ ‘ਚ ਪਰਾਲੀ ਅਤੇ ਬਿਜਲੀ ਸੋਧ ਬਿੱਲ ‘ਤੇ ਕਿਸਾਨਾਂ ਅਤੇ ਕੇਂਦਰ ‘ਚ ਗੱਲ ਹੋਈ ਹੈ।
ਕਿਸਾਨ ਅਤੇ ਸਰਕਾਰ ਦੀ ਗੱਲਬਾਤ ‘ਚ ਪਹਿਲਾਂ ਤੋਂ ਇੱਕ ਦਿਨ ਪਹਿਲਾਂ ਐਤਵਾਰ ਨੂੰ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਬੈਠਕ ਅਤੇ ਮੌਜੂਦਾ ਸੰਕਟ ਦੇ ਠੋਸ ਹੱਲ ਦੇ ਲਈ ਜਾਣਕਾਰੀ ਲਈ ਸਰਕਾਰ ਦੀ ਰਣਨੀਤੀ ‘ਚ ਚਰਚਾ ਕੀਤੀ।ਤੋਮਰ ਸਿੰਘ ਦਾ ਕਹਿਣਾ ਹੈ ਨਾਲ ਹੀ ਇਸ ਸੰਕਟ ਦੇ ਹੱਲ ਲਈ ਕੋਈ ਨਾ ਕੋਈ ਰਾਹ ਲੱਭਣ ਲਈ ਸਾਰੇ ਸੰਭਾਵੀ ਵਿਕਲਪਾਂ ‘ਤੇ ਚਰਚਾ ਕੀਤੀ।ਹਰਿਆਣਾ ‘ਚ ਐਤਵਾਰ ਨੂੰ ਕਿਸਾਨਾਂ ਅਤੇ ਪੁਲਸ ਵਿਚਾਲੇ ਝੜਪ ਤੱਕ ਦੀ ਨੌਬਤ ਆ ਗਈ।ਰੇਵਾੜੀ-ਅਲਵਰ ਬਾਰਡਰ ‘ਤੇ ਸੈਕੜੇਂ ਪ੍ਰਦਰਸ਼ਨਕਾਰੀ ਖੇਤੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ‘ਚ ਸ਼ਾਮਲ ਹੋਣ ਲਈ ਦਿੱਲੀ ਮਾਰਚ ਕਰ ਰਹੇ ਸੀ।ਪੁਲਸ ਨੇ ਮਾਰਚ ਰੋਕਣ ਲਈ ਕਈ ਰਾਉਂਡ ਗੈਸ ਦੇ ਗੋਲੇ ਵੀ ਦਾਗੇ।ਦਿੱਲੀ ਬਾਰਡਰਾਂ ‘ਤੇ ਕੜਾਕੇਦਾਰ ਠੰਡ ਅਤੇ ਬਾਰਿਸ਼ ਦੌਰਾਨ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ।ਜੇਕਰ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਐੱਮਐੱਸਪੀ ਮੁੱਲ ਨੂੰ ਕਾਨੂੰਨੀ ਸਵਰੂਪ ਪ੍ਰਦਾਨ ਕਰਨ ਦੀ ਉਨ੍ਹਾਂ ਦੀਆਂ ਵੱਡੀਆਂ ਮੰਗਾਂ ਸਰਕਾਰ 4 ਜਨਵਰੀ ਦੀ ਬੈਠਕ ‘ਚ ਨਹੀਂ ਮੰਨਦੀ ਤਾਂ ਉਹ ਆਪਣੇ ਅੰਦੋਲਨ ਨੂੰ ਹੋਰ ਤੇਜ਼ ਕਰਨਗੇ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਅਜਿਹੀ ਹੰਕਾਰੀ ਸਰਕਾਰ ਸੱਤਾ ‘ਚ ਆਈ ਹੈ।ਜਿਸ ਨੂੰ ਅੰਨਦਾਤਿਆਂ ਦਾ ਦਰਦ ਦਿਖਾਈ ਨਹੀਂ ਦਿੰਦਾ।ਨਾਲ ਹੀ ਉਨ੍ਹਾਂ ਨਵੇਂ ਖੇਤੀ ਕਾਨੂੰਨਾਂ ਨੂੰ ਬਿਨਾਂ ਸ਼ਰਤ ਤੁਰੰਤ ਵਾਪਸ ਲੈ ਲੈਣੇ ਚਾਹੀਦੇ ਹਨ।ਕਿਸਾਨਾਂ ਨੇ ਦਿੱਲੀ ‘ਚ ਗਣਤੰਤਰ ਦਿਵਸ ਦੇ ਦਿਨ ਟ੍ਰੈਕਟਰ ਰੈਲੀ ਆਯੋਜਿਤ ਕਰਨ ਲਈ ਕਿਹਾ ਹੈ।ਕਿਸਾਨਾਂ ਦਾ ਕਹਿਣਾ ਹੈ ਕਿ 23 ਜਨਵਰੀ ਨੂੰ ਭਾਵ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ‘ਤੇ ਸਾਰੇ ਰਾਜਪਾਲਾਂ ਦੀ ਰਿਹਾਇਸ਼ ‘ਤੇ ਵਿਰੋਧ ਪ੍ਰਦਰਸ਼ਨ ਕਰਨਗੇ।ਕਿਸਾਨ ਅੰਦੋਲਨ ਸਿੰਘੂ ਬਾਰਡਰ ‘ਤੇ ਵਿਰੋਧ-ਪ੍ਰਦਰਸ਼ਨ ਕਰ ਰਹੇ ਕਿਸਾਨ ਨੇਤਾਵਾਂ ਨੇ ਕਿਹਾ ਉਹ 13 ਜਨਵਰੀ ਨੂੰ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਦਾ ਤਿਉਹਾਰ ਮਨਾਉਣਗੇ।ਕਿਸਾਨਾਂ ਦਾ ਕਹਿਣਾ ਹੈ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਦੇ ਮੌਕੇ ‘ਤੇ 23 ਜਨਵਰੀ ਨੂੰ ”ਆਜ਼ਾਦ ਹਿੰਦ ਕਿਸਾਨ ਦਿਵਸ” ਦੇ ਰੂਪ ‘ਚ ਮਨਾਉਣਗੇ।ਸਿੰਘੂ ਬਾਰਡਰ ਦੀ ਤਰ੍ਹਾਂ ਟਿਕਰੀ ਬਾਰਡਰ, ਚਿੱਲਾ ਬਾਰਡਰ ਅਤੇ ਗਾਜ਼ੀਪੁਰ ਬਾਰਡਰ ‘ਤੇ ਕਿਸਾਨ ਸੜਕਾਂ ‘ਤੇ ਡਟੇ ਹੋਏ ਹਨ।
ਨਵੀਂ ਵਿਆਹੀ ਜੋੜੀ ਪਹੁੰਚੀ ਕਿਸਾਨ ਮੋਰਚੇ ‘ਤੇ ਆਪਣੇ ਖ਼ੂਨ ਨਾਲ ਲਿਖ ਛੱਡੀ ਸੁਣੋ ਮੋਦੀ ਦੇ ਨਾਂਅ ਇਹ ਚਿੱਠੀ !