farmers protest update: ਸਰਕਾਰ ਦੇ ਨਾਲ ਗੱਲਬਾਤ ਤੋਂ ਪਹਿਲਾਂ ਕਿਸਾਨ ਨੇਤਾ ਬੂਟਾ ਸਿੰਘ ਨੇ ਕਿਹਾ ਹੈ ਕਿ ਜੇਕਰ ਸਰਕਾਰ ਐੱਮਐੱਸਪੀ ‘ਤੇ ਕਾਨੂੰਨ ਬਣਾਉਂਦੀ ਹੈ ਤਾਂ, ਹੀ ਕੋਈ ਗੱਲ ਬਣ ਸਕਦੀ ਹੈ।ਦੱਸਣਯੋਗ ਹੈ ਕਿ ਕਿਸਾਨਾਂ ਅਤੇ ਸਰਕਾਰ ਵਿਚਾਲੇ ਦੁਪਹਿਰ ਨੂੰ 2 ਵਜੇ ਵਿਗਿਆਨ ਭਵਨ ‘ਚ ਗੱਲਬਾਤ ਹੋਣੀ ਸੀ।ਖੇਤੀ ਕਾਨੂੰਨਾਂ ਦੇ ਮਸਲੇ ‘ਤੇ ਸਰਕਾਰ ਅਤੇ ਕਿਸਾਨਾਂ ਵਿਚਾਲੇ ਹੁਣ ਗੱਲਬਾਤ ਜਾਰੀ ਹੈ।7ਵੇਂ ਦੌਰ ਦੀ ਇਹ ਗੱਲਬਾਤ ਦਿੱਲੀ ਦੇ ਵਿਗਿਆਨ ਭਵਨ ‘ਚ ਹੋਵੇਗੀ।ਪਿਛਲੀ ਗੱਲਬਾਤ ‘ਚ ਸਰਕਾਰ ਬਿਜਲੀ ਬਿੱਲ- ਪਰਾਲੀ ਦੇ ਮਾਮਲੇ ‘ਤੇ ਕਿਸਾਨਾਂ ਦੀ ਮੰਗ ਨੂੰ ਸਹਿਮਤੀ ਮਿਲੀ ਸੀ।ਪਰ ਹੁਣ ਐੱਮਐੱਸਪੀ ਅਤੇ ਖੇਤੀ ਕਾਨੂੰਨ ਵਾਪਸੀ ‘ਤੇ ਮੰਥਨ ਹੋਵੇਗਾ।ਖੇਤੀ ਕਾਨੂੰਨਾਂ ਦੇ ਮਸਲੇ ‘ਤੇ ਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਹੋ ਰਹੀ ਹੈ।
ਪਿਛਲੀ ਗੱਲਬਾਤ ‘ਚ ਸਰਕਾਰ ਦੋ ਮੁੱਦਿਆਂ ‘ਤੇ ਸਹਿਮਤ ਹੋਈ ਸੀ।ਪਰ ਦੋ ਮੁੱਦਿਆਂ ‘ਤੇ ਮੰਥਨ ਜਾਰੀ ਹੈ।ਵਿਗਿਆਨ ਭਵਨ ‘ਚ ਕਿਸਾਨ ਨੇਤਾ ਅਤੇ ਸਰਕਾਰ ਫਿਰ ਗੱਲਬਾਤ ਲਈ ਟੇਬਲ ‘ਤੇ ਹੈ।ਕਿਸਾਨਾਂ ਨੇ ਐੱਮਐੱਸਪੀ ‘ਤੇ ਗਾਰੰਟੀ ਕਾਨੂੰਨ ਅਤੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਹੈ।ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਗੱਲਬਾਤ ਨਾਲ ਕੋਈ ਹੱਲ ਨਿਕਲੇਗਾ।ਕਿਸਾਨਾਂ ਨਾਲ ਅੱਜ ਹੋਣ ਵਾਲੀ ਮੀਟਿੰਗ ਨੂੰ ਲੈ ਕੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਬਿਆਨ ਦਿੱਤਾ ਹੈ।ਉਨਾਂ੍ਹ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਅੱਜ ਕੁਝ ਸਾਕਾਰਾਤਮਕ ਸਿੱਟਾ ਨਿਕਲੇਗਾ।ਗੱਲਬਾਤ ‘ਚ ਹਰ ਵਿਸ਼ੇ ‘ਤੇ ਮੰਥਨ ਹੋਵੇਗਾ।
ਕੇਂਦਰ ਨਾਲ 7 ਵੇਂ ਗੇੜ ਦੀ ਮੀਟਿੰਗ ਸ਼ੁਰੂ, MSP ਬਣ ਸਕਦਾ ਏ ਕਨੂੰਨਾ ਦਸਤਾਵੇਜ਼