farmers protest update: ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਅੰਦੋਲਨ ‘ਚ ਡਟੇ ਕਿਸਾਨਾਂ ਦੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਅੜੇ ਹੋਏ ਹਨ।ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਆਪਣੀ ਜ਼ਿੱਦ ‘ਤੇ ਅੜੀ ਹੋਈ ਹੈ ਤਾਂ ਅਸੀਂ ਵੀ ਆਪਣੇ ਹੱਕਾਂ ਲਈ ਡਟੇ ਹੋਏ ਹਾਂ।ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਨੂੰ ਕਾਨੂੰਨੀ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਦਿੱਲੀ ‘ਚ ਮੰਗਲਵਾਰ ਭਾਵ ਅੱਜ 41ਵੇਂ ਦਿਨ ‘ਚ ਪ੍ਰਵੇਸ਼ ਕਰ ਚੁੱਕਾ ਹੈ।ਪਿਛਲ਼ੇ ਤਿੰਨ ਦਿਨਾਂ ਤੋਂ ਖਰਾਬ ਮੌਸਮ ਦੇ ਬਾਵਜੂਦ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ।ਕਿਸਾਨ ਸੰਗਠਨਾਂ ਨੇ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ।
ਇਸ ਅੰਦੋਲਨ ਨੂੰ ਵੱਖ ਵੱਖ ਹੋਰ ਸੰਗਠਨਾਂ ਦਾ ਵੀ ਸਾਥ ਮਿਲ ਰਿਹਾ ਹੈ।ਇਸ ਦੌਰਾਨ ਕਿਸਾਨ ਸੰਗਠਨ ਦੇ ਨੇਤਾਵਾਂ ਨੇ ਸਿੰਘੂ ਬਾਰਡਰ ‘ਤੇ ਇੱਕ ਪ੍ਰੈੱਸ ਕਾਨਫ੍ਰੰਸ ਕਰ ਕੇ ਕਿਹਾ ਕਿ ਪ੍ਰਦਰਸ਼ਨਕਾਰੀ ਕਿਸਾਨ 6 ਜਨਵਰੀ ਦੇ ਬਜਾਏ ਹੁਣ 7 ਜਨਵਰੀ ਨੂੰ ਵਿਸ਼ਾਲ ਟ੍ਰੈਕਟਰ ਰੈਲੀ ਕੱਢਣਗੇ।ਇਹ ਰੈਲੀ 7 ਜਨਵਰੀ ਨੂੰ ਸਵੇਰੇ 11 ਵਜੇ ਐਕਸਪ੍ਰੈੱਸਵੇ ‘ਤੇ ਕਿਸਾਨ ਚਾਰੇ ਪਾਸੇ ਤੋਂ ਟ੍ਰੈਕਟਰ ਮਾਰਚ ਕੱਢਣਗੇ।ਕੁੰਡਲੀ ਬਾਰਡਰ, ਟਿਕਰੀ ਬਾਰਡਰ, ਗਾਜ਼ੀਪੁਰ ਬਾਰਡਰ ਤੋਂ ਪਲਵਲ ਵੱਲ, ਰੇਵਾਸਨ ਤੋਂ ਪਲਵਲ ਵਾਲੇ ਪਾਸੇ ਟ੍ਰੈਕਟਰ ਮਾਰਚ ਹੋਵੇਗਾ।
ਸ਼ਰਮ ਕਰੋ ਮੋਦੀ ਸਾਬ ਹੁਣ ਤਾਂ ਸਾਡੇ 13-13 ਸਾਲ ਦੇ ਬੱਚੇ ਵੀ ਭੁੱਖ ਹੜਤਾਲ ‘ਤੇ ਨੇ, ਗੱਲਾਂ ਸੁਣੋ ਕਿਆ ਖੂਬ ਨੇ !