farmers protest update: ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ 8ਵੇਂ ਦੌਰ ਦੀ ਗੱਲਬਾਤ ਜਾਰੀ ਹੈ।ਅੱਜ ਦੀ ਇਸ ਕਿਸਾਨਾਂ ਅਤੇ ਸਰਕਾਰ ਦੀ ਗੱਲਬਾਤ ਰਾਹੀਂ ਕੋਈ ਨਾ ਕੋਈ ਹੱਲ ਨਿਕਲਣ ਦੀ ਉਮੀਦ ਹੈ ਇਸ ਲਈ 8ਵੇਂ ਦੌਰ ਦੀ ਬੈਠਕ ਨੂੰ ਅਹਿਮ ਮੰਨਿਆ ਜਾ ਰਿਹਾ ਹੈ।ਹਾਲਾਂਕਿ, ਸਰਕਾਰ ਆਪਣੀ ਜ਼ਿੱਦ ‘ਤੇ ਅੜੀ ਹੋਈ ਹੈ, ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਕਹਿਣਾ ਹੈ ਸਰਕਾਰ ਦੀ ਇੱਕਟੁੱਕ ਹੈ ਕਿ ਕਾਨੂੰਨ ਰੱਦ ਨਹੀਂ ਕੀਤੇ ਜਾਣਗੇ।
ਨਵੇਂ ਖੇਤੀ ਕਾਨੂੰਨਾਂ ‘ਤੇ 8ਵੇਂ ਦੌਰ ਦੀ ਗੱਲਬਾਤ ਤੋਂ ਬਾਅਦ ਜਾਣਕਾਰੀ ਮੁਤਾਬਕ ਸਰਕਾਰ ਦੇ ਰੁਖ ਤੋਂ ਨਾਰਾਜ਼ ਕਿਸਾਨਾਂ ਨੇ ਲੰਗਰ ਖਾਣ ਤੋਂ ਨਾਂਹ ਕਰ ਦਿੱਤੀ ਹੈ।ਬੈਠਕ ਸ਼ੁਰੂ ਹੁੰਦੇ ਹੀ ਇੱਕ ਪਾਸੇ ਸਰਕਾਰ ਨੇ ਕਿਹਾ ਕਿ ਕਾਨੂੰਨ ਵਾਪਸ ਨਹੀਂ ਲਏ ਜਾ ਸਕਦੇ।ਸਰਕਾਰ ਦਾ ਕਹਿਣਾ ਹੈ ਕਿ ਕਈ ਸੂਬਿਆਂ ਦੇ ਕਿਸਾਨ ਇਨਾਂ ਕਾਨੂੰਨਾਂ ਦੇ ਸਮਰਥਨ ‘ਚ ਹਨ।ਦੂਜੇ ਪਾਸੇ ਕਿਸਾਨ ਆਗੂ ਕਾਨੂੰਨ ਵਾਪਸ ਲੈਣ ਦੀ ਮੰਗ ‘ਤੇ ਡਟੇ ਹੋਏ ਹਨ।ਤਲਖੀ ਵਧਣ ‘ਤੇ ਸਰਕਾਰ ਨੇ ਲੰਚ ਬ੍ਰੇਕ ਦੀ ਬੇਨਤੀ ਕੀਤੀ ਤਾਂ ਕਿਸਾਨ ਆਗੂਆਂ ਨੇ ਕਿਹਾ ਕਿ ਨਾ ਰੋਟੀ ਖਾਵਾਂਗੇ ਨਾ ਚਾਹ ਪੀਵਾਂਗੇ।ਅੱਧੇ ਘੰਟੇ ਤੱਕ ਮੰਤਰੀ ਬੈਠਕ ਹਾਲ ਤੋਂ ਬਾਹਰ ਰਹੇ ਅਤੇ ਕਿਸਾਨ ਆਗੂ ਹਾਲ ‘ਚ ਬੈਠੇ ਹਨ।
ਕੇਂਦਰ ਨਾਲ ਮੀਟਿੰਗ ਤੋਂ ਪਹਿਲਾਂ ਮੋਰਚੇ ਦੀ ਸਟੇਜ਼ ਤੋਂ ਸਿੱਧੀਆਂ ਤਸਵੀਰਾਂ, ਆਗੂਆਂ ਦੇ ਜੋਸ਼ੀਲੇ ਬੋਲ…