farmers protest update: ਕੇਂਦਰ ਦੇ ਖੇਤੀ ਕਾਲੇ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਅੱਜ 49ਵੇਂ ਦਿਨ ‘ਚ ਪ੍ਰਵੇਸ਼ ਕਰ ਚੁੱਕਾ ਹੈ।ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਵੀ ਕਿਸਾਨਾਂ ਦਾ ਅੰਦੋਲਨ ਜਾਰੀ ਹੈ।ਦਿੱਲੀ ਦੇ ਵੱਖ-ਵੱਖ ਬਾਰਡਰਾਂ ਦੇ ਅੰਦੋਲਨ ਕਰ ਰਹੇ ਕਿਸਾਨ ਅੱਜ ਸ਼ਾਮ ਨੂੰ ਖੇਤੀ ਕਾਨੂੰਨਾਂ ਦੀ ਕਾਪੀਆਂ ਸਾੜ ਕੇ ਲੋਹੜੀ ਮਨਾਉਣਗੇ।ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਤਿੰਨਾਂ ਕਾਨੂੰਨਾਂ ਦੇ ਅਮਲ ‘ਤੇ ਰੋਕ ਲਗਾਉਂਦਿਆਂ ਹੋਏ 4 ਮੈਂਬਰੀ ਕਮੇਟੀ ਬਣਾਈ ਸੀ।ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਕਮੇਟੀ ਦੇ ਕੋਲ ਨਹੀਂ ਜਾਣਗੇ।ਕਿਸਾਨਾਂ ਨੇ ਅੰਦੋਲਨ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।ਦਿੱਲੀ ਪੁਲਸ ਕਮਿਸ਼ਨਰ ਐੱਸਐੱਨ ਸ਼੍ਰੀਵਾਸਤਵ ਸਿੰਘੂ ਬਾਰਡਰ ਪਹੁੰਚੇ ਹਨ।
ਦੂਜੇ ਪਾਸੇ ਹਰਿਆਣਾ ਦੇ ਡਿਪਟੀ ਸੀਐੱਮ ਦੁਸ਼ਯੰਤ ਚੌਟਾਲਾ ਥੋੜੀ ਦੇਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਸਕਦੇ ਹਨ।ਗਣਤੰਤਰ ਦਿਵਸ 26 ਜਨਵਰੀ ਦੇ ਦਿਨ ਦੇਸ਼ਭਰ ਦੇ ਕਿਸਾਨ ਦਿੱਲੀ ਪਹੁੰਚ ਕੇ ਸ਼ਾਂਤੀਪੂਰਨ ਢੰਗ ਨਾਲ ”ਕਿਸਾਨ ਗਣਤੰਤਰ ਪਰੇਡ” ਆਯੋਜਿਤ ਕਰਨਗੇ ਗਣਤੰਤਰ ਦਾ ਮਾਨ ਵਧਾਉਣਗੇ।ਇਸਦੇ ਨਾਲ ਨਾਲ ਅੰਬਾਨੀ-ਅੰਡਾਨੀ ਦੇ ਉਤਪਾਦਾਂ ਦਾ ਬਾਈਕਾਟ ਕਰਨ ਅਤੇ ਭਾਜਪਾ ਦੇ ਸਮਰਥਕ ਦਲਾਂ ‘ਤੇ ਦਬਾਅ ਪਾਉਣ ਦੇ ਸਾਡੇ ਪ੍ਰੋਗਰਾਮ ਹਰ ਹਾਲ ਜਾਰੀ ਰਹਿਣਗੇ।ਤਿੰਨਾਂ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਹਾਸਲ ਕਰਨ ਲਈ ਕਿਸਾਨਾਂ ਦਾ ਸ਼ਾਂਤੀ ਪੂਰਵਕ ਅਤੇ ਲੋਕਤੰਤਰਿਕ ਸੰਘਰਸ਼ ਜਾਰੀ ਰਹੇਗਾ।
ਜਲ-ਤੋਪਾਂ ਨੂੰ ਚੀਰਨ ਵਾਲਾ ਅੰਗਰੇਜਾਂ ਵੇਲੇ ਦਾ ਆਹ ਟ੍ਰੈਕਟਰ, ਹੁਣ 26 ਨੂੰ ਵੇਖੋ ਕਿਵੇਂ ਲਾਲ ਕਿਲ੍ਹੇ ‘ਤੇ ਪਾਊ ਗਾਹ !