farmers protest update: ਕਿਸਾਨਾਂ ਦਾ ਖੇਤੀ ਕਾਲੇ ਕਾਨੂੰਨਾਂ ਵਿਰੁੱਧ ਅੰਦੋਲਨ ਜਾਰੀ ਹੈ।ਕਾਲੇ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਅੱਜ 49ਵੇਂ ਦਿਨ ‘ਚ ਪ੍ਰਵੇਸ਼ ਕਰ ਚੁੱਕਾ ਹੈ।ਸਿੰਘੂ ਬਾਰਡਰ ‘ਤੇ ਬੁੱਧਵਾਰ ਸ਼ਾਮ ਨੂੰ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਲੋਹੜੀ ਦੇ ਤਿਉਹਾਰ ‘ਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ।ਅਖਿਲ ਭਾਰਤੀ ਕਿਸਾਨ ਸੰਘਰਸ਼ ਕਮੇਟੀ (ਏਆਈਕੇਐੱਸਸੀਸੀ) ਨੇ ਦੱਸਿਆ ਕਿ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਗਈਆਂ।ਕਿਸਾਨ ਕਮੇਟੀ ਨੇ ਦੱਸਿਆ ਕਿ ਤਿੰਨ ਖੇਤੀ ਕਾਨੂੰਨ ਅਤੇ ਬਿਜਲੀ ਬਿੱਲ 2020 ਨੂੰ ਰੱਦ ਕਰਨ ਦੀਆਂ ਕਿਸਾਨਾਂ ਦੀਆਂ ਮੰਗਾਂ ‘ਤੇ ਸਰਕਾਰ ਦਾ ਰਵੱਈਏ ਅੜੀਅਲ ਬਣਿਆ ਹੋਇਆ ਹੈ, ਸਰਕਾਰ ਆਪਣੀ ਜ਼ਿੱਦ ‘ਤੇ ਅੜੀ ਹੋਈ ਹੈ।
ਉਨ੍ਹਾਂ ਵਿਰੁੱਧ ਅੰਦੋਲਨ ਤੇਜ ਕਰਦਿਆਂ ਹੋਏ ਦੇਸ਼ ਭਰ ‘ਚ 20 ਹਜ਼ਾਰ ਤੋਂ ਵੱਧ ਥਾਵਾਂ ‘ਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ।ਸਾਰੀਆਂ ਥਾਵਾਂ ‘ਤੇ ਕਿਸਾਨਾਂ ਨੇ ਇਕੱਠੇ ਹੋ ਕੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਉਨ੍ਹਾਂ ਨੂੰ ਰੱਦ ਕਰਨ ਲਈ ਨਾਅਰੇਬਾਜ਼ੀ ਕੀਤੀ ਗਈ।ਕਿਸਾਨ ਕਮੇਟੀ ਨੇ ਦਿੱਲੀ ਦੇ ਆਸਪਾਸ 300 ਕਿਮੀ. ਦੇ ਦਾਇਰੇ ‘ਚ ਸਥਿਤ ਸਾਰੇ ਜ਼ਿਲਿਆਂ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ‘ਚ ਗਣਤੰਤਰ ਦਿਵਸ ‘ਤੇ ਟ੍ਰੈਕਟਰ ਪਰੇਡ ਦੀ ਤਿਆਰੀ ‘ਚ ਜੁਟੇ ਅਤੇ ਬਾਰਡਰ ‘ਤੇ ਇਕੱਠੇ ਹੋਣ।ਦੂਜੇ ਪਾਸੇ 18 ਜਨਵਰੀ ਨੂੰ ਸਾਰੇ ਜ਼ਿਲਿਆਂ ‘ਚ ਮਹਿਲਾ ਕਿਸਾਨ ਦਿਵਸ ਮਨਾਇਆ ਜਾਵੇਗਾ ਅਤੇ ਬੰਗਾਲ ‘ਚ 20 ਤੋਂ 22 ਜਨਵਰੀ, ਮਹਾਰਾਸ਼ਟਰ ‘ਚ 24 ਤੋਂ 26 ਜਨਵਰੀ, ਕੇਰਲ, ਤੇਲੰਗਾਨਾ, ਆਂਧਰਾ ਪ੍ਰਦੇਸ਼ ‘ਚ 23 ਤੋ 25 ਜਨਵਰੀ ਅਤੇ ਉਡੀਸ਼ਾ ‘ਚ 23 ਜਨਵਰੀ ਨੂੰ ਰਾਜਪਾਲ ਦੇ ਦਫਤਰ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।
ਭਾਜਪਾ ਦੀ ਰੈਲੀ ਘੇਰਣ ਚੱਲੇ ਕਿਸਾਨਾਂ ਨੂੰ ਪੁਲਿਸ ਨੇ ਫੜ-ਫੜ ਕੇ ਕੁੱਟਿਆ ! ਕਿਸਾਨਾਂ ਨੇ ਵੀ ਪਰਵਾਹ ਨਹੀਂ ਕੀਤੀ ਤੇ….