farmers protest update: ਨਵੇਂ ਖੇਤੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਦੀ ਅਗਵਾਈ ਕਰਨ ਵਾਲੇ ਨੇਤਾਵਾਂ ‘ਚ ਸ਼ਾਮਲ ਸਤਨਾਮ ਸਿੰਘ ਪੰਨੂੰ ਨੇ ਸਾਫ ਕਰ ਦਿੱਤਾ ਹੈ ਕਿ 26 ਜਨਵਰੀ ਦਾ ਟ੍ਰੈਕਟਰ ਮਾਰਚ ਵਿਆਪਕ ਹੋਵੇਗਾ।ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ਦੱਸਿਆ ਕਿ ਇੱਕ ਹੋਰ ਕਿਸਾਨ ਨੇਤਾ ਬਲਵੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਦੇ ਖੁੱਲੀ ਚਿੱਠੀ ਪਰਸਨਲ ਕਪੈਸਿਟੀ ‘ਚ ਲਿਖੀ ਹੈ।ਇਸ ਨਾਲ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਲੈਣਾ-ਦੇਣਾ ਨਹੀਂ ਹੈ।
ਬਲਵੀਰ ਸਿੰਘ ਦਾ ਕਹਿਣਾ ਹੈ ਕਿ ਪਰਸਨਲ ਕਪੈਸਿਟੀ ‘ਚ ਲਿਖੀ ਗਈ ਹੈ।ਇਸ ‘ਚ ਸੰਯੁਕਤ ਕਿਸਾਨ ਮੋਰਚੇ ਨੂੰ ਕੋਈ ਲੈਣਾ-ਦੇਣਾ ਨਹੀਂ ਹੈ, ਪਰ ਸਾਡਾ ਵੀ ਮੰਨਣਾ ਹੈ ਕਿ ਅੰਦੋਲਨ ਸ਼ਾਂਤੀਪੂਰਨ ਹੋਣਾ ਚਾਹੀਦਾ ਹੈ।ਗਣਤੰਤਰ ਦਿਵਸ ਮਨਾਉਣ ਦਾ ਹੱਕ ਸਿਰਫ ਸਰਕਾਰ ਨੂੰ ਨਹੀਂ ਹੈ।ਕਿਸਾਨਾਂ ਦਾ ਵੀ ਹੈ।ਇਸ ਨੂੰ ਲੈ ਕੇ ਅਫਵਾਰ ਨਾ ਫੈਲਾਈ ਜਾਵੇ।ਜੋ ਦੂਜੀ ਚਿੱਠੀ ਰਾਜੇਵਾਲ ਦੀ ਹੈ ਕਿ 26 ਜਨਵਰੀ ਨੂੰ ਸਿਰਫ ਟ੍ਰੈਕਟਰ ਰੈਲੀ ਕੱਢੀ ਜਾਵੇਗੀ, ਇਹ ਗਲਤ ਹੈ, ਇਹ ਮੋਰਚੇ ਦੀ ਗੱਲ ਨਹੀਂ ਹੈ।ਅਸੀਂ ਅੰਦਰ ਵੀ ਜਾਵਾਂਗੇ।ਰਾਜਸਥਾਨ, ਪੰਜਾਬ, ਹਰਿਆਣਾ ਹਰ ਥਾਂ 26 ਜਨਵਰੀ ਦੀ ਤਿਆਰੀ ਹੈ।ਤਿਰੰਗਾ ਲੈ ਕੇ ਜਾਣਗੇ ਸ਼ਾਂਤੀਪੂਰਨ ਨਾਲ।ਹਾਂ ਜੇਕਰ ਸਰਕਾਰ ਕੁਝ ਕਰੇ, ਤਾਂ ਵੱਖਰੀ ਗੱਲ ਹੈ।
ਕਿਸਾਨਾਂ ਵਾਲੀ ਲੋਹੜੀ ‘ਚ ਇਨ੍ਹਾਂ ਨੌਜਵਾਨਾਂ ਨੇ ਕਿਉਂ ਗਾਇਆ ਤੂਤਕ ਤੂਤਕ ਤੂਤੀਆ ਗੀਤ ? ਆਹ ਸੁਣੋ ਜਰਾ…