farmers protest update: ਕਿਸਾਨ ਅੰਦੋਲਨ ਅੱਜ 53ਵੇਂ ਦਿਨ ‘ਚ ਪ੍ਰਵੇਸ਼ ਕਰ ਚੁੱਕਾ ਹੈ।ਦਿੱਲੀ-ਐੱਨਸੀਆਰ ਦੇ ਕਈ ਬਾਰਡਰ ‘ਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ।ਕਿਸਾਨ ਸੁਪਰੀਮ ਕੋਰਟ ਵਲੋਂ ਗਠਿਤ ਕੀਤੀ ਗਈ ਕਮੇਟੀ ਤੋਂ ਖੁਸ਼ ਨਹੀਂ ਹੈ।ਸ਼ਨੀਵਾਰ ਨੂੰ ਇੱਕ ਸੰਗਠਨ ਨੇ ਸੁਪਰੀਮ ਕੋਰਟ ਤੋਂ ਨਵੀਂ ਕਮੇਟੀ ਗਠਿਤ ਕਰਨ ਦੀ ਮੰਗ ਕੀਤੀ ਹੈ।ਨਾਲ ਹੀ ਪ੍ਰਦਰਸ਼ਨਕਾਰੀ ਕਿਸਾਨ 26 ਜਨਵਰੀ ਨੂੰ ਦਿੱਲੀ ‘ਚ ਟ੍ਰੈਕਟਰ ਮਾਰਚ ਕੱਢਣ ਲਈ ਤਿਆਰ ਹੈ।
ਪਰ ਦਿੱਲੀ ਪੁਲਸ ਸੁਰੱਖਿਆ ਦਾ ਹਵਾਲਾ ਦਿੰਦਿਆਂ ਕਿਸਾਨਾਂ ਨੂੰ ਇਸਦੀ ਇਜ਼ਾਜਤ ਨਹੀਂ ਦੇ ਰਹੀ ਹੈ।ਸਿੰਘੂ ਬਾਰਡਰ ‘ਤੇ ਕਿਸਾਨ ਸੰਗਠਨਾਂ ਦੀ ਬੈਠਕ ਹੋਵੇਗੀ।ਇਸ ਬੈਠਕ ‘ਚ ਕਿਸਾਨ ਨੇਤਾਵਾਂ ਨੂੰ ਐੱਨਆਈਏ ਵਲੋਂ ਭੇਜੇ ਗਏ ਸੰਮਨ ‘ਤੇ ਚਰਚਾ ਹੋਵੇਗੀ ਅਤੇ ਇਸ ਦੇ ਮੁਕਾਬਲੇ ਲਈ ਰਣਨੀਤੀ ਬਣਾਈ ਜਾਵੇਗੀ।ਦੱਸਣਯੋਗ ਹੈ ਕਿ 19 ਜਨਵਰੀ ਨੂੰ ਜਦੋਂ ਕਿਸਾਨ ਨੇਤਾਵਾਂ ਦੀ ਸਰਕਾਰ ਦੇ ਪ੍ਰਤੀਨਿਧੀਆਂ ਨਾਲ ਵਾਰਤਾ ਲਈ ਮੁਲਾਕਾਤ ਹੋਵੇਗੀ, ਤਾਂ ਕਿਸਾਨ ਨੇਤਾ ਇਸ ਮੁੱਦੇ ਨੂੰ ਉਠਾਵਾਂਗੇ।ਇਸ ਤੋਂ ਇਲਾਵਾ ਕਿਸਾਨ 26 ਜਨਵਰੀ ਨੂੰ ਟ੍ਰੈਕਟਰ ਰੈਲੀ ‘ਤੇ ਵੀ ਅੜੇ ਹੋਏ ਹਨ।ਇਸ ਮੁੱਦੇ ‘ਤੇ ਵੀ ਚਰਚਾ ਹੋਵੇਗੀ।
ਕਿਸਾਨੀ ਅੰਦੋਲਨ ਤੇ ਪਹੁੰਚੇ ਇਸ ਵੈਦ ਦੇ ਨੁਸਖਿਆਂ ਨੇ ਕਰ ਦਿੱਤੀ ਕਮਾਲ, ਤੁਹਾਡੇ ਲਈ ਵੀ ਹੋਣਗੇ ਲਾਹੇਵੰਦ