farmers protest update: ਦਿੱਲੀ ਬਾਰਡਰਾਂ ‘ਤੇ ਜਾਰੀ ਕਿਸਾਨਾਂ ਦੇ ਅੰਦੋਲਨ ਦਾ ਅੱਜ 27ਵਾਂ ਦਿਨ ਹੈ।ਕੜਾਕੇ ਦੀ ਠੰਡ ‘ਚ ਡਟੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਸਰਕਾਰ ਵਲੋਂ ਇੱਕ ਹੋਰ ਕੋਸ਼ਿਸ਼ ਕੀਤੀ ਗਈ ਹੈ।ਖੇਤੀ ਮੰਤਰਾਲੇ ਨੇ ਕਿਸਾਨ ਸੰਗਠਨਾਂ ਨਾਲ ਗੱਲਬਾਤ ਦਾ ਪ੍ਰਸਤਾਵ ਭੇਜਿਆ ਹੈ।ਦੂਜੇ ਪਾਸੇ ਅੱਜ ਕਿਸਾਨ ਸੰਗਠਨਾਂ ਵਲੋਂ ਅੱਜ ਵੀ ਭੁੱਖ ਹੜਤਾਲ ਕੀਤੀ ਜਾ ਰਹੀ ਹੈ।ਅਜਿਹੇ ‘ਚ ਅੰਦੋਲਨ ਕਿਸੇ ਪਾਸੇ ਰੁਖ ਕਰਦਾ ਹੈ ਇਸ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।ਗਾਜ਼ੀਪੁਰ ਬਾਰਡਰ ‘ਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ।ਸੋਮਵਾਰ ਨੂੰ ਗਾਜ਼ੀਆਬਾਦ ਦੇ ਐੱਸਪੀ ਸਿਟੀ, ਏਡੀਐੱਮ ਕਿਸਾਨਾਂ ਨੂੰ ਮਿਲਣ ਪਹੁੰਚੇ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ।
ਕਿਸਾਨਾਂ ਦਾ ਕਹਿਣਾ ਹੈ ਕਿ ਉਨਾਂ੍ਹ ਦੇ ਸਮਰਥਕਾਂ ਦੇ ਟ੍ਰੈਕਟਰਾਂ ਨੂੰ ਰੋਕਿਆ ਜਾ ਰਿਹਾ ਹੈ।ਪ੍ਰਸਾਸ਼ਨ ਨੇ ਭਰੋਸਾ ਦਿੱਤਾ ਹੈ ਕਿ ਵਾਹਨ ਬਲਾਕ ਦੇ ਮੁੱਦੇ ‘ਤੇ ਗੌਰ ਕੀਤਾ ਜਾਵੇਗਾ।ਇਸ ਤੋਂ ਇਲਾਵਾ ਸਫਾਈ, ਮੋਬਾਇਲ ਚਾਰਜਿੰਗ ਸਮੇਤ ਹੋਰ ਮਾਮਲਿਆਂ ‘ਤੇ ਪ੍ਰਸ਼ਾਸਨ ਸਹਾਇਤਾ ਕਰੇਗਾ।ਦਿੱਲੀ ਦੇ ਵੱਖ-ਵੱਖ ਬਾਰਡਰਾਂ ‘ਤੇ ਕਿਸਾਨਾਂ ਦਾ ਧਰਨਾ ਜਾਰੀ ਹੈ।ਅੱਜ ਫਿਰ ਤੋਂ ਕਿਸਾਨ ਭੁੱਖ ਹੜਤਾਲ ਕਰ ਰਹੇ ਹਨ।ਜੋ ਹੁਣ ਹਰ 24 ਘੰਟੇ ‘ਚ ਰੋਟੇਸ਼ਨ ਦੇ ਹਿਸਾਬ ਨਾਲ ਬਦਲੇਗੀ।ਇਸ ਦੌਰਾਨ ਅੱਜ ਪੰਜਾਬੀ ਸੁਪਰਸਟਾਰ ਦਿਲਜੀਤ ਦੁਸਾਂਝ ਫਿਰ ਅੰਦੋਲਨ ‘ਚ ਸ਼ਾਮਲ ਹੋਣਗੇ ਅਤੇ ਗਾਜ਼ੀਪੁਰ ਬਾਰਡਰ ‘ਤੇ ਪਹੁੰਚ ਸਕਦੇ ਹਨ।
ਕਿਸਾਨੀ ਮੋਰਚੇ ਦੇ 26ਵੇਂ ਦਿਨ, 11 ਵਜੇ ਸਵੇਰ ਤੋਂ ਕੱਲ 11 ਵਜੇ ਤੱਕ 11 ਆਗੂ ਕਰਨਗੇ ਭੁੱਖ ਹੜਤਾਲ Live ਤਸਵੀਰਾਂ !