farmers protest update: ਕਿਸਾਨਾਂ ਦਾ ਖੇਤੀ ਕਾਲੇ ਕਾਨੂੰਨਾਂ ਵਿਰੁੱਧ ਅੱਜ ਕਿਸਾਨ ਅੰਦੋਲਨ 53ਵੇਂ ਦਿਨ ‘ਚ ਪ੍ਰਵੇਸ਼ ਕਰ ਚੁੱਕਾ ਹੈ।ਦਿੱਲੀ ਐੱਨਸੀਆਰ ਦੇ ਕਈ ਬਾਰਡਰਾਂ ‘ਤੇ ਕਿਸਾਨਾਂ ਦੇ ਪ੍ਰਦਰਸ਼ਨ ਜਾਰੀ ਹੈ।ਕਿਸਾਨ ਆਪਣੀਆਂ ਮੰਗਾਂ ਮੰਨੇ ਜਾਣ ਤੱਕ ਇਸੇ ਤਰ੍ਹਾਂ ਡਟੇ ਰਹਿਣਗੇ।ਸਰਕਾਰ ਅਤੇ ਕਿਸਾਨ ਸੰਗਠਨ ਵਿਚਾਲੇ 9ਵੇਂ ਦੌਰ ਤੱਕ ਦੀ ਬੈਠਕ ਹੋ ਚੁੱਕੀ ਹੈ ਪਰ ਇਹ ਸਾਰੀਆਂ ਪਿਛਲੀਆਂ ਬੈਠਕਾਂ ਬੇਸਿੱਟਾ ਰਹੀਆਂ ਹਨ।ਕਿਸਾਨਾਂ ਦਾ ਰੱਦ ਤੋਂ ਬਿਨਾਂ ਸਾਨੂੰ ਕੋਈ ਬਦਲਾਅ ਨਹੀਂ ਚਾਹੀਦਾ ਕਾਨੂੰਨ ਰੱਦ ਹੀ ਹੋਣੇ ਚਾਹੀਦੇ ਹਨ।
ਜਾਣਕਾਰੀ ਮੁਤਾਬਕ ਪ੍ਰਦਰਸ਼ਨਕਾਰੀ ਕਿਸਾਨ 26 ਜਨਵਰੀ ਨੂੰ ਦਿੱਲੀ ਆਉਟਰ ਰਿੰਗ ਰੋਡ ‘ਤੇ ਕਰਨਗੇ ਪਰੇਡ ਕਰਨਗੇ।26 ਜਨਵਰੀ ਨੂੰ ਦਿੱਲੀ ‘ਚ ਟ੍ਰੈਕਟਰ ਮਾਰਚ ਕੱਢਣ ਦੀ ਸੰਭਾਵਨਾ ਹੈ।ਪਰ ਦਿੱਲੀ ਪੁਲਸ ਸੁਰੱਖਿਆ ਦਾ ਹਵਾਲਾ ਦਿੰਦਿਆਂ ਕਿਸਾਨਾਂ ਨੂੰ ਇਸਦੀ ਆਗਿਆ ਨਹੀਂ ਦੇ ਰਹੀ।ਦੂਜੇ ਪਾਸੇ ਖੇਤੀ ਮੰਤਰੀ ਦਾ ਕਹਿਣਾ ਹੈ ਕਿਸੇ ਵੀ ਹਾਲ ‘ਚ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ ਕਿਸਾਨ ਇਸ ਤੋਂ ਇਲਾਵਾ ਕੋਈ ਬਦਲਾਅ ਦੱਸਣ।