farmers protest update: ਖੇਤੀ ਕਾਲੇ ਕਾਨੂੰਨਾਂ ਵਿਰੁੱਧ ਅੱਜ ਕਿਸਾਨਾਂ ਦਾ ਅੰਦੋਲਨ 56ਵੇਂ ਦਿਨ ‘ਚ ਪ੍ਰਵੇਸ਼ ਕਰ ਚੁੱਕਾ ਹੈ।ਕਿਸਾਨ ਅੰਦੋਲਨ ‘ਚ ਰਿਟਾ. ਸੈਨਿਕਾਂ ਨੂੰ ਯੂਨੀਫਾਰਮ ਅਤੇ ਮੈਡਲ ਦੇ ਨਾਲ ਦੇਖ ਕੇ ਆਰਮੀ ਨੇ ਚਿੰਤਾ ਜਾਹਿਰ ਕੀਤੀ ਹੈ।ਸੈਨਾ ਨੇ ਕੇਂਦਰੀ ਬੋਰਡ ਨੂੰ ਚਿੱਠੀ ਲਿਖ ਕੇ ਸੈਨਾ ਨਾਲ ਜੁੜੇ ਕਿਸਾਨਾਂ ਵੱਲ ਧਿਆਨ ਕੇਂਦਰਿਤ ਕਰਵਾਇਆ ਹੈ ਅਤੇ ਕਿਹਾ ਹੈ ਕਿ ਆਰਮੀ ਯੂਨੀਫਾਰਮ ਨੂੰ ਪਹਿਨਣ ਅਤੇ ਮੈਡਲ ਲਗਾਉਣ ਨਾਲ ਜੁੜੇ ਨਿਯਮਾਂ ਦਾ ਪਾਲਨ ਕੀਤਾ ਜਾਣਾ ਜ਼ਰੂਰੀ ਹੈ।ਜਾਣਕਾਰi ਮੁਤਾਬਕ ਨੇ ਕਿਹਾ ਕਿ ਸੈਨਾ ਦੀ ਵਰਦੀ ਜਾਂ ਮੈਡਲ ਨੂੰ ਪਬਲਿਕ ਮੀਟਿੰਗ ‘ਚ ਸ਼ਾਮਲ ਹੋਣ ਜਾਂ ਫਿਰ ਵਿਰੋਧ ਪ੍ਰਦਰਸ਼ਨ ਦਾ ਹਿੱਸਾ ਬਣਨ ਦੇ ਦੌਰਾਨ ਪਹਿਨਿਆ ਨਹੀਂ ਜਾ ਸਕਦਾ ਹੈ।ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਰਿਟਾ. ਸੈਨਾ ਅਧਿਕਾਰੀਆਂ ਦੇ ਪ੍ਰਦਰਸ਼ਨ ‘ਚ ਸ਼ਾਮਲ ਹੋਣ ‘ਤੇ ਕੋਈ ਰੋਕ ਨਹੀਂ ਹੈ।
ਜਾਣਕਾਰੀ ਮੁਤਾਬਕ ਸੈਨਾ ਮੈਡਲ ਨੂੰ ਸਧਾਰਨ ਪੋਸ਼ਾਕ ‘ਤੇ ਰਿਟਾ. ਸੈਨਾ ਕਰਮਚਾਰੀਆਂ ਵਲੋਂ ਗਣਤੰਤਰ ਦਿਵਸ, ਸੁਤੰਤਰ ਦਿਵਸ, ਸਰਵਿਸ ਦਿਵਸ, ਵਿਜੇ ਦਿਵਸ ਅਤੇ ਦੂਜੇ ਅਧਿਕਾਰਕ ਪ੍ਰੋਗਰਾਮਾ ਦੌਰਾਨ ਪਹਿਨਿਆ ਜਾ ਸਕਦਾ ਹੈ।ਦੱਸਣਯੋਗ ਹੈ ਕਿ ਕਿਸਾਨਾਂ ਦੇ ਨਾਲ ਕੁਝ ਪ੍ਰਦਰਸ਼ਨਕਾਰੀ ਸੈਨਾ ਦੇ ਯੂਨੀਫਾਰਮਸ ਦਿਸੇ ਸਨ।ਇਸ ਤੋਂ ਬਾਅਦ ਸੈਨਾ ਨੇ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ ਅਤੇ ਰਿਟਾ. ਸੈਨਿਕਾਂ ਨਾਲ ਇਸ ਆਦੇਸ਼ ਨੂੰ ਪਾਲਨ ਕਰਨ ਨੂੰ ਕਿਹਾ ਹੈ।ਸੈਨਾ ਨੇ ਕਿਹਾ ਹੈ ਕਿ ਸੈਨਾ ਦੀ ਵਰਦੀ ਨੂੰ ਪਹਿਨਣ ਨੂੰ ਲੈ ਕੇ ਸੇਵਾਮੁਕਤ ਸੈਨਾਕਰਮਚਾਰੀਆਂ ‘ਚ ਜਾਗਰੂਕਤਾ ਲਿਆਉਣਾ ਜ਼ਰੂਰੀ ਹੈ।ਦੂਜੇ ਪਾਸੇ ਸਿੱਖ ਅਤੇ ਪੰਜਾਬ ਰੈਜੀਮੈਂਟ ਦੇ ਮੌਜੂਦਾ ਜਵਾਨਾਂ ਨੂੰ ਸੈਨਾ ਨੇ ਕਿਹਾ ਹੈ ਕਿ ਉਹ ਮੌਜੂਦਾ ਨਿਯਮਾਂ ਦੇ ਮੁਤਾਬਕ ਕਿਸੇ ਵੀ ਪ੍ਰਦਰਸ਼ਨ ਦਾ ਹਿੱਸਾ ਨਾ ਬਣਨ।ਦੱਸਣਯੋਗ ਹੈ ਕਿ ਦਿੱਲੀ-ਐੱਨਸੀਆਰ ‘ਤੇ 55 ਦਿਨਾਂ ਤੋਂ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ।ਕਿਉਂਕਿ ਜਿਆਦਾਤਰ ਪ੍ਰਦਰਸ਼ਨਕਾਰੀ ਪੰਜਾਬ ਤੋਂ ਹਨ।ਇਸ ਲਈ ਇੱਕ ਚਿੰਤਾ ਹੈ ਕਿ ਸਿੱਖ ਬਹੁਤ ਪੰਜਾਬ ਰੈਜੀਮੈਂਟ ਦੇ ਜਵਾਨਾਂ ਨੂੰ ਇਸ ਪ੍ਰਦਰਸ਼ਨ ‘ਚ ਖਿੱਚਿਆ ਜਾ ਸਕਦਾ ਹੈ।
26 ਨੂੰ ਕਿਸਾਨ ਪ੍ਰੇਡ ਨੂੰ ‘ਐਸਕੋਰਟ’ ਕਰੇਗੀ ਇਹ ਵੱਖਰੀ ਪਾਇਲਟ ਗੱਡੀ, ਕਿਸਾਨ ਮੋਰਚੇ ਤੋਂ Exclusive Report !