farmers protest update: ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਕਿਸਾਨ ਸੰਗਠਨ ਦੇ ਪ੍ਰਤੀਨਿਧੀ ਅਤੇ ਕੇਂਦਰੀ ਮੰਤਰੀ ਸ਼ੁੱਕਰਵਾਰ ਭਾਵ ਅੱਜ ਫਿਰ ਮਿਲਣਗੇ।ਦੋਵਾਂ ਦਲਾਂ ਵਿਗਿਆਨ ਭਵਨ ‘ਚ 11ਵੇਂ ਗੇੜ ਦੀ ਗੱਲਬਾਤ ਲਈ ਇਕੱਠੇ ਹੋਣਗੇ।ਤਿੰਨਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਪਿਛਲੇ 10 ਦੌਰ ਦੀਆਂ ਬੈਠਕਾਂ ‘ਚ ਕੋਈ ਹੱਲ ਨਹੀਂ ਨਿਕਲਿਆ।ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਆਪਣੇ ਹੱਕਾਂ ਦੀ ਖਾਤਰ ਦਿੱਲੀ ਬਾਰਡਰਾਂ ‘ਤੇ ਡਟੇ ਹੋਏ ਹਨ।ਪਿਛਲੀ ਬੈਠਕ ‘ਚ ਕੇਂਦਰ 18 ਮਹੀਨਿਆਂ ਲਈ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਮੁੱਦਿਆਂ ਨੂੰ ਦੇਖਣ ਲਈ ਇੱਕ ਕਮੇਟੀ ਨਿਯੁਕਤ ਕਰਨ ਦਾ ਪ੍ਰਸਤਾਵ ਰੱਖਿਆ।
ਕਿਸਾਨ ਸੰਘ ਦੇ ਪ੍ਰਤੀਨਿਧੀਆਂ ਨੇ ਵੀਰਵਾਰ ਨੂੰ ਸਰਕਾਰ ਵਲੋਂ ਪੇਸ਼ ਕੀਤੇ ਗਏ ਪ੍ਰਸਤਾਵ ਨੂੰ ਇਹ ਕਹਿੰਦੇ ਹੋਏ ਖਾਰਿਜ ਕਰ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਕਾਨੂੰਨਾਂ ਨੂੰ ਖਾਰਿਜ ਕਰਨ ਦੀ ਹੈ।ਉਹ ਦਿੱਲੀ ਦੇ ਆਉਟਰ ਰਿੰਗ ਰੋਡ ‘ਤੇ ਟ੍ਰੈਕਟਰ ਰੈਲੀ ਆਯੋਜਿਤ ਕਰਨ ਦੀ ਆਗਿਆ ਦੇ ਸੰਬੰਧ ‘ਚ ਦਿੱਲੀ ਪੁਲਸ ਦੇ ਅਧਿਕਾਰੀਆਂ ਦੇ ਨਾਲ ਚਰਚਾ ਕਰਨਗੇ।ਕਿਸਾਨ ਜੱਥੇਬੰਦੀਆਂ ਨੇ ਵੀਰਵਾਰ ਨੂੰ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਨੂੰ ਡੇਢ ਸਾਲ ਲਈ ਮੁਲਤਵੀ ਕਰਨ ਅਤੇ ਹੱਲ ਦਾ ਰਸਤਾ ਲੱਭਣ ਲਈ ਇੱਕ ਕਮੇਟੀ ਬਣਾਉਣ ਦੇ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ।
Big Breaking: ਕਿਸਾਨਾਂ ਨੇ ਠੁਕਰਾਈ ਸਰਕਾਰ ਦੀ ਪ੍ਰਪੋਜਲ, ਜੋਗਿੰਦਰ ਉਗਰਾਹਾਂ ਦਾ ਵੱਡਾ ਬਿਆਨ