farmers protest update: ਕਿਸਾਨਾਂ ਨੂੰ ਦਿੱਲੀ ‘ਚ 26 ਜਨਵਰੀ ਨੂੰ ਟ੍ਰੈਕਟਰ ਪ੍ਰੇਡ ਦੀ ਆਗਿਆ ਦੇ ਦਿੱਲੀ ਪੁਲਸ ਵਲੋਂ ਦੇ ਦਿੱਤੀ ਗਈ ਹੈ।ਦੱਸਣਯੋਗ ਹੈ ਕਿ ਜੇਕਰ ਦਿੱਲੀ ਪੁਲਸ ਵਲੋਂ ਇਸਦੀ ਆਗਿਆ ਨਾ ਦਿੱਤੀ ਜਾਂਦੀ ਤਾਂ ਕਿਸਾਨਾਂ ਨੇ ਬੈਰੀਕੇਡਿੰਗ ਤੋੜਨ ਤੱਕ ਦੀ ਰਣਨੀਤੀ ਬਣੀ ਹੋਈ ਸੀ।ਪਰ ਹੁਣ ਜਦ ਕਿ ਆਗਿਆ ਮਿਲ ਗਈ ਤਾਂ 26 ਜਨਵਰੀ ਸ਼ਾਂਤਮਈ ਤਰੀਕੇ ਨਾਲ ਗਣਤੰਤਰ ਦਿਵਸ ‘ਤੇ ਟ੍ਰੈਕਟਰ ਪ੍ਰੇਡ ਕੀਤੀ ਜਾਵੇਗੀ।ਅੱਜ ਕਿਸਾਨ ਅੰਦੋਲਨ ਦਾ 59 ਵਾਂ ਦਿਨ ਹੈ। ਕੜਾਕੇ ਦੀ ਠੰਡ ਦੇ ਬਾਵਜੂਦ ਕਿਸਾਨ ਲਗਾਤਾਰ ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਹੋਏ ਹਨ। ਅੰਦੋਲਨ ਦੇ ਵਿਚਕਾਰ ਕੱਲ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਵਿਗਿਆਨ ਭਵਨ ਵਿੱਚ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਦੇ ਮੰਤਰੀ ਮੇਜ਼ ‘ਤੇ ਆਹਮੋ-ਸਾਹਮਣੇ ਹੋਏ ਸੀ।
ਸਰਕਾਰ ਨੇ ਇੱਕ ਵਾਰ ਫਿਰ ਖੇਤੀਬਾੜੀ ਕਾਨੂੰਨਾਂ ਨੂੰ ਡੇਢ ਸਾਲ ਲਈ ਮੁਲਤਵੀ ਕਰਨ ਦਾ ਪ੍ਰਸਤਾਵ ਦਿੱਤਾ ਸੀ, ਪਰ ਕਿਸਾਨਾਂ ਨੇ ਇਸ ਨੂੰ ਦੁਬਾਰਾ ਰੱਦ ਕਰ ਦਿੱਤਾ ਸੀ। ਇਸ ਕਾਰਨ ਦੋਵਾਂ ਪਾਸਿਆਂ ਤੋਂ ਫਿਰ ਤਣਾਅ ਵੱਧ ਗਿਆ ਸੀ। ਇਸ ਵਿਚਕਾਰ ਕੱਲ ਫਿਰ ਕਿਸਾਨ ਆਗੂਆਂ ਦੇ ਵਲੋਂ ਸਪਸ਼ਟ ਕੀਤਾ ਗਿਆ ਹੈ ਕਿ ਕਿਸਾਨ ਵਲੋਂ 26 ਜਨਵਰੀ ਨੂੰ ਟਰੈਕਟਰ ਪਰੇਡ ਕੱਢੀ ਜਾਵੇਗੀ।
ਦਿੱਲੀ ਬਾਰਡਰ ‘ਤੇ ਪਹੁੰਚੀਆਂ JCB ਮਸ਼ੀਨਾਂ, 26 ਤੋਂ ਪਹਿਲਾਂ ਹਰੇਕ ਰਾਹ ਕੀਤਾ ਜਾ ਰਿਹਾ ਬੰਦ LIVE !