farmers protest update: ਦਿੱਲੀ-ਐੱਨਸੀਆਰ ‘ਚ ਚੱਲ ਰਿਹਾ ਕਿਸਾਨਾਂ ਦਾ ਆਪਣੇ ਹੱਕਾਂ ਲਈ ਕਿਸਾਨ ਅੰਦੋਲਨ ਕਰੀਬ 2 ਮਹੀਨੇ ਪੂਰੇ ਕਰਨ ਜਾ ਰਿਹਾ ਹੈ।ਅੱਜ ਕਿਸਾਨ ਅੰਦੋਲਨ ਦਾ 58ਵਾਂ ਦਿਨ ਹੈ।ਪਿਛਲ਼ੀ 26 ਜਨਵਰੀ ਤੋਂ ਕਿਸਾਨ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਐੱਮਐੱਸਪੀ ਦੀ ਗਾਰੰਟੀ ਦੀ ਮੰਗ ਨੂੰ ਲੈ ਕੇ ਦਿੱਲੀ ਐੱਨਸੀਆਰ ਦੇ ਬਾਰਡਰ ‘ਤੇ ਧਰਨਾ ਦੇ ਰਹੇ ਹਨ।ਸਰਕਾਰ ਇਨ੍ਹਾਂ ਕਾਨੂੰਨਾਂ ਨੂੰ 18 ਮਹੀਨਿਆਂ ਤਕ ਦੇ ਲਈ ਰੋਕਣ ‘ਤੇ ਸਹਿਮਤ ਹੋ ਗਈ ਹੈ।ਪਰ ਕਿਸਾਨ ਕਾਨੂੰਨ ਨੂੰ ਰੱਦ ਕਰਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਚਾਹੁੰਦਾ।ਕਿਸਾਨਾਂ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਪਰੇਡ ‘ਤੇ ਦਿੱਲੀ ਦੇ ਰਿੰਗ ਰੋਡ ‘ਚ ਵਿਸ਼ਾਲ ਟ੍ਰੈਕਟਰ ਰੈਲੀ ਕੱਢਣ ਦਾ ਐਲਾਨ ਕੀਤਾ ਹੈ।
ਜਾਣਕਾਰੀ ਮੁਤਾਬਕ ਦਿੱਲੀ ਪੁਲਸ ਨੇ ਕਿਸਾਨਾਂ ਨੇ ਟ੍ਰੈਕਟਰ ਰੈਲੀ ਲਈ ਲਿਖਿਤ ‘ਚ ਪਰਮਿਸ਼ਨ ਮੰਗੀ ਹੈ।ਇਸ ਆਗਿਆ ਪੱਤਰ ‘ਚ ਪੁਲਸ ਅਤੇ ਕਿਸਾਨਾਂ ਦੀ ਆਮ ਸਹਿਮਤੀ ਨਾਲ ਜੋ ਰੂਟ ਤੈਅ ਹੋਏ ਹਨ।ਉਨਾਂ੍ਹ ਦਾ ਵੀ ਜ਼ਿਕਰ ਹੈ।ਪੁਲਸ ਨੇ ਕਿਸਾਨਾਂ ਨੂੰ ਕੁਝ ਸ਼ਰਤਾਂ ਦਿੱਤੀਆਂ ਹਨ।ਜਿਨ੍ਹਾਂ ‘ਤੇ ਕਿਸਾਨਾਂ ਨੂੰ ਆਪਣਾ ਜਵਾਬ ਦੇਣਾ ਹੈ।ਕਿਸਾਨ ਕੁਝ ਦੇਰ ‘ਚ ਦਿੱਲੀ ਪੁਲਸ ਨੂੰ ਟੈ੍ਰਕਟਰ ਰੈਲੀ ਦਾ ਰੂਟ ਸੌਂਪ ਸਕਦੇ ਹਨ।ਕਿਸਾਨਾਂ ਨੇ ਦਿੱਲੀ ਪੁਲਸ ਨੂੰ ਜੋ ਰੂਟ ਦਾ ਸੁਝਾਅ ਦਿੱਤਾ ਹੇੈ ਉਹ ਰੂਟ ਸਿੰਘੂ-ਸੰਜੇ ਗਾਂਧੀ ਹਸਪਤਾਲ ਬਣਾਇਆ ਹੈ।
ਸੁਣੋ Canada ਵੱਸਦੇ ਪੁੱਤ ਨੂੰ ਮਿਲਣ ਲਈ ਕਿਉਂ ਤਰਸ ਰਿਹਾ ਇਹ NRI , ਕਿਹੜੇ ਠੱਗਾਂ ਤੋਂ ਸਾਵਧਾਨ ਕਰ ਰਿਹਾ ਲੋਕਾਂ ਨੂੰ