farmers protest update: ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਬਾਰਡਰ ‘ਤੇ ਡਟੇ ਕਿਸਾਨ ਸੰਗਠਨ 26 ਜਨਵਰੀ ਨੂੰ ਟ੍ਰੈਕਟਰ ਰੈਲੀ ਕੱਢਣ ਜਾ ਰਹੇ ਹਨ।ਵੱਖ-ਵੱਖ ਸੂਬਿਆਂ ਤੋਂ ਕਿਸਾਨਾਂ ਦੇ ਜੱਥੇ ਟ੍ਰੈਕਟਰਾਂ ਸਮੇਤ ਹੁਣ ਹੀ ਟਿਕਰੀ ਬਾਰਡਰ ‘ਤੇ ਪਹੁੰਚਣ ਲੱਗੇ ਹਨ।ਇਸੇ ਦੌਰਾਨ ਇੱਕ ਪਤੀ-ਪਤਨੀ 300 ਕਿਮੀ. ਪੈਦਲ ਚੱਲ ਕੇ ਕਿਸਾਨ ਅੰਦੋਲਨ ‘ਚ ਸ਼ਾਮਲ ਹੋਣ ਲਈ ਟਿਕਰੀ ਬਾਰਡਰ ਪਹੁੰਚਿਆ ਹੈ।ਦੱਸਣਯੋਗ ਹੈ ਕਿ ਪੰਜਾਬ ਦੇ ਬਠਿੰਡਾ ਜ਼ਿਲੇ ਦੇ ਫਤਿਹਾਬਾਦ ਦੇ ਰਹਿਣ ਵਾਲੇ ਪਤੀ-ਪਤਨੀ ਕਿਸਾਨ ਅੰਦੋਲਨ ‘ਚ ਸ਼ਾਮਲ ਹੋਣ ਲਈ 300ਕਿਮੀ. ਦਾ ਸਫਰ ਤੈਅ ਕਰ ਕੇ ਇਥੇ ਪਹੁੰਚੇ ਹਨ।
ਟਿਕਰੀ ਬਾਰਡਰ ਪਹੁੰਚੇ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਹ 10 ਜਨਵਰੀ ਨੂੰ ਆਪਣੇ ਘਰ ਤੋਂ ਚੱਲੇ ਸਨ।ਉਨ੍ਹਾਂ ਨੇ ਦੱਸਿਆ ਕਿ ਸਾਨੂੰ ਕਿਸਾਨ ਅੰਦੋਲਨ ‘ਚ ਸ਼ਾਮਲ ਹੋਣਾ ਸੀ।ਅਸੀਂ ਇਹ ਨਹੀਂ ਸੋਚਿਆ ਕਿ ਅਸੀਂ ਇਥੋਂ ਤੱਕ ਕਿਵੇਂ ਪਹੁੰਚਾਂਗੇ।14 ਦਿਨ ਪੈਦਲ ਚੱਲ ਕੇ ਅਸੀਂ ਇਥੇ ਪਹੁੰਚੇ ਹਾਂ।ਹੁਣ ਅਸੀਂ ਕਿਸਾਨਾਂ ਦੀ ਟ੍ਰੈਕਟਰ ਰੈਲੀ ‘ਚ ਵੀ ਸ਼ਾਮਲ ਹੋਣਗੇ।ਦੱਸਣਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਦਾਅਵਾ ਕੀਤਾ ਹੈ ਕਿ ਗਣਤੰਤਰ ਦਿਵਸ ‘ਤੇ ਕਰੀਬ ਤਿੰਨ ਲੱਖ ਟ੍ਰੈਕਟਰ ਦਿੱਲੀ ਦੀਆਂ ਸੜਕਾਂ ‘ਤੇ ਉਤਰਣਗੇ।ਉਨ੍ਹਾਂ ਨੇ ਕਿਹਾ ਕਿ ਯੂਪੀ ਗੇਟ ਬਾਰਡਰ ‘ਤੇ ਕਿਸਾਨਾਂ ਦਾ ਜੱਥਾ ਲਗਾਤਾਰ ਜਾ ਰਿਹਾ ਹੈ।ਕਿਸਾਨ ਨੇਤਾ ਨੇ ਦੱਸਿਆ ਕਿ ਅੰਦੋਲਨ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੜਬੜੀ ਤੋਂ ਬਚਣ ਲਈ ਸ਼ਰਾਰਤੀ ਅਨਸਰਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ।