farmers protest update: ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਗਣਤੰਤਰ ਦਿਵਸ ਦੇ ਮੌਕੇ ‘ਤੇ ਟ੍ਰੈਕਟਰ ਰੈਲੀ ਕੱਢਣ ਦੀ ਇਜ਼ਾਜਤ ਮਿਲ ਗਈ ਹੈ।ਇਸ ਨੂੰ ਲੈ ਕੇ ਦਿੱਲੀ ਦੀ ਸੁਰੱਖਿਆ ਕਾਫੀ ਸਖਤ ਕਰ ਦਿੱਤੀ ਗਈ ਹੈ।ਕਿਸਾਨਾਂ ਨੂੰ ਕੁਝ ਨਿਸ਼ਚਿਤ ਰੂਟ ‘ਤੇ ਐਂਟਰੀ ਦੀ ਇਜ਼ਾਜਤ ਮਿਲੀ ਹੈ।ਇਸ ਦੌਰਾਨ ਸੋਮਵਾਰ ਨੂੰ ਹੀ ਮੁੰਬਈ ‘ਚ ਵੀ ਕਿਸਾਨ ਅੰਦੋਲਨ ਦਾ ਨਜ਼ਾਰਾ ਦਿਸੇਗਾ।ਜਿਥੇ ਹਜ਼ਾਰਾਂ ਦੀ ਗਿਣਤੀ ‘ਚ ਕਿਸਾਨ ਜੁਟ ਰਹੇ ਹਨ।ਮੰਗਲਵਾਰ ਨੂੰ ਗਣਤੰਤਰ ਦਿਵਸ ਮੌਕੇ ‘ਤੇ ਕਿਸਾਨਾਂ ਦੀ ਟ੍ਰੈਕਟਰ ਰੈਲੀ ਕੱਢਣੀ ਹੈ।ਇਸ ਨੂੰ ਲੈ ਕੇ ਗਾਜ਼ੀਆਬਾਦ ਪੁਲਸ ਦਾ ਕਹਿਣਾ ਹੈ ਕਿ ਦਿੱਲੀ ਪੁਲਸ ਵਲੋਂ ਉਨ੍ਹਾਂ ਨੇ ਅਜੇ ਤੱਕ ਫਾਈਨਲ ਰੂਟ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਭਾਵ ਅਜੇ ਤੱਕ ਇਹ ਸਾਫ ਨਹੀਂ ਹੈ ਕਿ ਟ੍ਰੈਕਟਰ ਰੈਲੀ ਅਕਸ਼ਰਧਾਮ ਤੋਂ ਹੋ ਕੇ ਗੁਜ਼ਰੇਗੀ ਜਾਂ ਫਿਰ ਆਨੰਦ ਵਿਹਾਰ ਵੱਲ ਜਾਵੇਗੀ।ਦੱਸਣਯੋਗ ਹੈ ਕਿ ਦਿੱਲੀ-ਯੂਪੀ ਬਾਰਡਰ ‘ਤੇ ਵੀ ਹਜ਼ਾਰਾਂ ਦੀ ਸੰਖਿਆ ‘ਚ ਕਿਸਾਨ ਟ੍ਰੈਕਟਰ ਲੈ ਕੇ ਤਿਆਰ ਹਨ।ਗਣਤੰਤਰ ਦਿਵਸ ਤੋਂ ਪਹਿਲਾਂ ਦਿੱਲੀ ਦੇ ਰਾਜੀਵ ਚੌਕ ਮੈਟਰੋ ਚੌਕ ਸਟੇਸ਼ਨ, ਸਾਕੇਤ ਮੈਟਰੋ ਸਟੇਸ਼ਨ ਦੇ ਕੋਲ ਕੁਝ ਲੋਕ ਕਿਸਾਨ ਅੰਦੋਲਨ ਨੂੰ ਲੈ ਕੇ ਪੈਮਫਲੇਟ ਵੰਡ ਰਹੇ ਸੀ।ਇਹ ਪਰਚੇ ਟ੍ਰੇਨ ਦੇ ਅੰਦਰ ਵੀ ਵੰਡੇ ਜਾ ਰਹੇ ਸੀ।ਜਿਸ ਤੋਂ ਬਾਅਦ ਸੀਆਈਐੱਸਐੱਫ ਨੇ ਅਜਿਹਾ ਕਰਨ ਵਾਲਿਆਂ ਨੂੰ ਮੈਟਰੋ ਤੋਂ ਬਾਹਰ ਕੱਢਿਆ।ਦਿੱਲੀ ਪੁਲਸ ਨੂੰ ਸੂਚਨਾ ਦਿੱਤੀ।
ਬਿੱਟੂ ਦੀ ਕੁੱਟਮਾਰ ਤੇ ਰੂਟ ਮੈਪ ਫਾਈਨਲ ਹੋਣ ‘ਤੇ ਕਿਸਾਨਾਂ ਦੀ ਪ੍ਰੈਸ ਕਾਨਫਰੈਂਸ Live