farmers protest update: ਦਿੱਲੀ ਦੇ ਸਿੰਘੂ ਬਾਰਡਰ ‘ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ ਅਤੇ ਉਹ ਸਰਕਾਰ ਤੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਆਪਣੀਆਂ ਮੰਗੇ ‘ਤੇ ਅੜੇ ਹੋਏ ਹਨ।ਕਿਸਾਨ ਅੰਦੋਲਨ ਨੇ ਹਰ ਇੱਕ ਬਜ਼ੁਰਗ, ਨੌਜਵਾਨ ਬੱਚਿਆਂ ਦੇ ਖੂਨ ‘ਚ ਜੋਸ਼ ਭਰ ਦਿੱਤਾ ਹੈ।ਕਿਸਾਨ ਅੰਦੋਲਨ ਨੂੰ ਲੈ ਕੇ ਔਰਤਾਂ ਵੀ ਮਰਦਾਂ ਜਿੰਨੀਆਂ ਹੀ ਉਤਸ਼ਾਹਿਤ ਹਨ ਅਤੇ ਵੱਧ-ਚੜ ਕੇ ਅੰਦੋਲਨ ‘ਚ ਹਿੱਸਾ ਲੈ ਰਹੀਆਂ ਹਨ।ਦੱਸਣਯੋਗ ਹੈ ਕਿ ਪਟਿਆਲਾ ਦੀ 62 ਸਾਲਾ ਮਨਜੀਤ ਕੌਰ ਜੀਪ ਚਲਾ ਕੇ ਸਿੰਘੂ ਬਾਰਡਰ ‘ਤੇ ਕਿਸਾਨ ਅੰਦੋਲਨ ‘ਚ ਸ਼ਾਮਲ ਹੋਣ ਲਈ ਪਹੁੰਚੀ।ਇਸ ‘ਤੇ ਬਾਲੀਵੁਡ ਐਕਸਟਰਸ ਤਾਪਸੀ ਪੰਨੂੰ ਦਾ ਵੀ ਰਿਐਕਸ਼ਨ ਆਇਆ ਹੈ।ਕਿਸਾਨ ਏਕਤਾ ਮੋਰਚੇ ਨੇ ਇਸ ਫੋਟੋ ਨੂੰ ਟਵਿੱਟਰ ‘ਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ’62 ਸਾਲਾ ਮਨਜੀਤ ਕੌਰ ਪੰਜਾਬ ਪਟਿਆਲਾ ਤੋਂ ਖੁਦ ਗੱਡੀ ਚਲਾ ਕੇ ਅੰਦੋਲਨ ‘ਚ ਹਿੱਸਾ ਲੈਣ
ਲਈ ਸਿੰਘੂ ਬਾਰਡਰ ਪਹੁੰਚੀ ਹੈ।ਇਸ ਫੋਟੋ ਨੂੰ ਤਾਪਸੀ ਪੰਨੂੰ ਨੇ ਆਪਣੇ ਟਵਿੱਟਰ ਹੈਂਡਲ ‘ਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ ਚੱਕ ਦੇ ਫੱਟੇ…. ਇਸ ਤਰ੍ਹਾਂ ਸਿੰਘੂ ਬਾਰਡਰ ‘ਤੇ ਅੰਦੋਲਨ ਲਈ ਲੋਕਾਂ ਦੇ ਪਹੁੰਚਣ ਦਾ ਸਿਲਸਿਲਾ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ‘ਚ ਜੁਟੇ ਹੋਏ ਹਨ।ਦੱਸਣਯੋਗ ਹੈ ਕਿ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਮੰਗਲਵਾਰ ਨੂੰ ਕਿਸਾਨ ਅੰਦੋਲਨ ਨੂੰ ਲੈ ਕੇ ਕਿਹਾ ਕਿ ਦੋ ਦਿਨ ਪਹਿਲਾਂ ਖੇਤੀ ਮੰਤਰਾਲੇ ਵਲੋਂ ਕਿਸਾਨ ਸੰਗਠਨ ਨੂੰ ਪੱਤਰ ਭੇਜਿਆ ਗਿਆ ਸੀ, ਸਰਕਾਰ ਖੁੱਲੇ ਮਨ ਨਾਲ ਕਿਸਾਨ ਸੰਗਠਨ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ।ਜੇਕਰ ਕਿਸਾਨ ਗੱਲ ਕਰਨਾ ਚਾਹੁੰਦੇ ਹਨ ਤਾਂ ਇੱਕ ਤਾਰੀਕ ਤੈਅ ਕਰ ਕੇ ਦੱਸਣ ਅਸੀਂ ਗੱਲਬਾਤ ਲਈ ਤਿਆਰ ਹਾਂ।ਉਨਾਂ੍ਹ ਨੇ ਕਿਹਾ ਕਿ ਇਹ ਗੱਲ ਕਿਸਾਨ ਸੰਗਠਨ ਨੂੰ ਦੱਸਿਆ ਗਿਆ ਸੀ।ਸਰਕਾਰ ਦੀ ਨੀਅਤ ਸਾਫ ਹੈ।ਅਸੀਂ ਪੂਰੀ ਦ੍ਰਿੜਤਾ ਨਾਲ ਨਵੇਂ ਖੇਤੀ ਕਾਨੂੰਨਾਂ ਦੇ ਫਾਇਦੇ ਸਾਹਮਣੇ ਰੱਖ ਰਹੇ ਹਾਂ।ਉਨਾਂ੍ਹ ਨੇ ਕਿਹਾ ਕਿ ਉਮੀਦ ਹੈ ਕਿ ਕਿਸਾਨ ਭਰਾ ਸਾਡੀ ਗੱਲ ਸਮਝਣਗੇ।
ਕਿਸਾਨ ਮੋਰਚੇ ਦੀ ਸਟੇਜ਼ ਤੋਂ ਆਗੂਆਂ ਦੇ ਗਰਜਦੇ ਬੋਲ, 27ਵੇਂ ਦਿਨ ਵੀ ਅੱਤ ਦੀ ਠੰਡ ‘ਚ ਬੁਲੰਦ ਹੌਸਲੇ !