farmers protest update: ਮੁਜ਼ੱਫਰਪੁਰ ਦੇ ਸਿਸੌਲੀ ‘ਚ ਹੋਣ ਵਾਲੀ ਭਾਰਤੀ ਕਿਸਾਨ ਯੂਨੀਅਨ ਦੀ ਪੰਚਾਇਤ ਬੁੱਧਵਾਰ ਨੂੰ ਯੂਪੀ ਗੇਟ ਅੰਦੋਲਨ ਸਥਾਨ ‘ਤੇ ਹੋਵੇਗੀ।ਇਸ ‘ਚ ਕਈ ਖਾਪ ਦੇ ਚੌਧਰੀ ਅਤੇ ਕਿਸਾਨ ਸ਼ਾਮਲ ਹੋਣਗੇ।ਪੰਚਾਇਤ ਨੂੰ ਲੈ ਕੇ ਮੰਗਲਵਾਰ ਨੂੰ ਅੰਦੋਲਨ ਸਥਾਨ ‘ਤੇ ਤਿਆਰੀਆਂ ਕੀਤੀਆਂ ਗਈਆਂ।ਪੰਚਾਇਤ ਨੂੰ ਸਫਲ ਬਣਾਉਣ ਅਤੇ ਜਿਆਦਾ ਤੋਂ ਜਿਆਦਾ ਕਿਸਾਨਾਂ ਨੂੰ ਜੁਟਾਉਣ ਦਾ ਸੱਦਾ ਦਿੱਤਾ ਗਿਆ।ਸ਼ਾਮ ਨੂੰ ਕਿਸਾਨਾਂ ਨੇ ਅੰਦੋਲਨ ਸਥਾਨ ‘ਤੇ ਤਿਰੰਗਾ ਯਾਤਰਾ ਕੱਢੀ।ਭਾਰਤੀ ਕਿਸਾਨ ਯੂਨੀਅਨ ਦੀ ਹਰ ਮਹੀਨੇ 17 ਤਾਰੀਖ ਨੂੰ ਸਿਸੌਲੀ ‘ਚ ਮਹੀਨਾਵਰ ਪੰਚਾਇਤ ਹੁੰਦੀ ਹੈ।ਜਿਸ ‘ਚ ਖਾਪ ਚੌਧਰੀਆਂ ਦੇ ਨਾਲ ਹੀ ਕਿਸਾਨ ਇਕੱਠੇ ਹੁੰਦੇ ਹਨ।ਇਹ ਪੰਚਾਇਤ ਬੁੱਧਵਾਰ ਨੂੰ ਯੂਪੀ ਗੇਟ ਅੰਦੋਲਨ ਸਥਾਨ ‘ਤੇ ਹੋਵੇਗੀ।ਇਸ ‘ਚ ਕਿਸਾਨਾਂ ਦੀਆਂ ਸਮੱਸਿਆਵਾਂ ‘ਤੇ ਤਾਂ ਚਰਚਾ ਹੋਵੇਗੀ ਇਸਦੇ ਨਾਲ ਹੀ ਅੰਦੋਲਨ ਨੂੰ ਗਤੀ ਦੇਣ ਲਈ ਵੀ ਕਈ ਮਹੱਤਵਪੂਰਨ ਫੈਸਲੇ ਲਏ ਜਾਣਗੇ।ਅੰਦੋਲਨ ਨੂੰ ਕਿਸ ਤਰ੍ਹਾਂ ਨਾਲ ਅੱਗੇ ਵਧਾਇਆ ਜਾਵੇ ਇਸ ਨੂੰ ਲੈ ਕੇ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਜਾਵੇਗਾ।
ਪੰਚਾਇਤ ਦੀਆਂ ਤਿਆਰੀਆਂ ਨੂੰ ਲੈ ਕੇ ਮੰਗਲਵਾਰ ਨੂੰ ਅੰਦੋਲਨ ਸਥਾਨ ‘ਤੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਸਾਨਾਂ ਦੇ ਨਾਲ ਬੈਠਕ ਕੀਤੀ।ਕਿਸਾਨਾਂ ਤੋਂ ਜਿਆਦਾ ਗਿਣਤੀ ‘ਚ ਪੰਚਾਇਤ ‘ਚ ਜੁਟਣ ਦਾ ਸੱਦਾ ਦਿੱਤਾ ਗਿਆ।ਸ਼ਾਮ ਨੂੰ ਕਿਸਾਨਾਂ ਨੇ ਅੰਦੋਲਨ ਸਥਾਨ ‘ਤੇ ਤਿਰੰਗਾ ਯਾਤਰਾ ਕੱਢੀ।ਇਹ ਤਿਰੰਗਾ ਯਾਤਰਾ ਸ਼ਾਮ 6 ਵਜੇ ਸਟੇਜ ਤੋਂ ਸ਼ੁਰੂ ਹੋਈ ਅਤੇ ਅੰਦੋਲਨ ਸਥਾਨ ‘ਤੇ ਜਗ੍ਹਾ-ਜਗ੍ਹਾ ਹੁੰਦੇ ਹੋਏ ਵਾਪਸ ਸਟੇਜ ‘ਤੇ ਆ ਕੇ ਖਤਮ ਹੋਈ।ਇਸ ਯਾਤਰਾ ‘ਚ ਔਰਤਾਂ ਸਮੇਤ ਸਾਰੇ ਕਿਸਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ।ਗਾਜ਼ੀਪੁਰ ਕਮੇਟੀ ਦੇ ਬੁਲਾਰੇ ਜਗਤਾਰ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਜਿੱਥੇ ਸਰਕਾਰਾਂ ਨੇ ਇੱਕ ਕਾਲ ਦੀ ਦੂਰੀ ਦੱਸ ਕੇ ਸ਼ਿਗੂਫਾ ਛੱਡਿਆ ਸੀ।ਕਿਸਾਨ ਰੋਜ਼ਾਨਾ ਹੀ ਅਨਸ਼ਨ ਕਰਕੇ ਭੁੱਖੇ ਰਹਿ ਕੇ ਸਰਕਾਰ ਨੂੰ ਪੁਕਾਰ ਰਹੇ ਹਨ।ਯੂ.ਪੀ ਗੇਟ ‘ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਮੰਗਲਵਾਰ ਨੂੰ 111 ਦਿਨ ਹੋ ਗਏ।ਮੰਗਲਵਾਰ ਨੂੰ ਵੀ 24 ਘੰਟਿਆਂ ਲਈ ਕਿਸਾਨ ਭੁੱਖ ਹੜਤਾਲ ‘ਤੇ ਬੈਠੇ।111ਵੇਂ ਦਿਨ ਅਜਾਇਬ ਸਿੰਘ, ਬਲਿਹਾਰ, ਦੇਵੇਂਦਰ ਸਿੰਘ, ਅਸਗਰ ਅਲੀ,ਨੱਥੂ ਯਾਦਵ,ਵਿਜੇ ਯਾਦਵ, ਕੇਦਾਰਨਾਥ ਪਟੇਲ, ਹਰਿਨਥੁਨੀ ਸਿੰਘ, ਰਾਜਪਾਲ ਸਿੰਘ ਯਾਦਵ,ਸੁਧੀਰ ਯਾਦਵ, ਮਹਾਵੀਰ ਸਿੰਘ ਅਨਸ਼ਨ ‘ਤੇ ਰਹੇ।
ਹੁਣ Navjot Kaur Sidhu ਵਾਪਸ ਕਰਵਾਏਗੀ ਖੇਤੀ ਕਾਨੂੰਨ! ਮਿਲੀ ਵੱਡੀ ਜਿੰਮੇਵਾਰੀ, ਖੁਸ਼ ਹੋ ਗਏ ਕਿਸਾਨ