farmers protest update: ਖੇਤੀ ਕਾਨੂੰਨਾਂ ਦੇ ਵਿਰੋਧ ਦੇ ਚੱਲਦਿਆਂ ਪੰਜਾਬ ਦੇ ਕਿਸਾਨਾਂ ਦਾ ਗੁੱਸਾ ਵੱਧਦਾ ਹੀ ਜਾ ਰਿਹਾ ਹੈ।ਤਰਤਾਰਨ ਜ਼ਿਲੇ ਦੇ ਪਿੰਡ ‘ਚ ਅੱਜਕੱਲ੍ਹ ਕਿਸਾਨ ਗਲ ‘ਚ ਜੰਜੀਰਾਂ ਪਾ ਕੇ ਖੇਤਾਂ ‘ਚ ਕੰਮ ਕਰ ਕੇ ਕੇਂਦਰ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਹਨ।ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਉਦੋਂ ਤੱਕ ਉਹ ਇਸੇ ਤਰ੍ਹਾਂ ਗਲੇ ‘ਚ ਜੰਜੀਰਾਂ ਪਾ ਕੇ ਕੰਮ ਕਰਦੇ ਰਹਿਣਗੇ।ਤਰਨਤਾਰਨ ਜ਼ਿਲੇ ਦੇ ਕਿਸਾਨ ਆਪਣੇ ਆਪ ਨੂੰ ਜੰਜੀਰਾਂ ਨਾਲ ਬੰਨ ਕੇ ਖੇਤਾਂ ‘ਚ ਕੰਮ ਕਰ ਕੇ ਕੇਂਦਰ ਸਰਕਾਰ ਦੇ ਵਿਰੁੱਧ ਆਪਣਾ ਰੋਸ ਵਿਅਕਤ ਕਰ ਰਹੇ ਹਨ।ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਉਹ ਅੰਗਰੇਜ਼ਾਂ
ਦੇ ਗੁਲਾਮ ਸਨ ਅਤੇ ਅੰਗਰੇਜ਼ ਇਸੇ ਤਰ੍ਹਾਂ ਲੋਕਾਂ ਨੂੰ ਜੰਜ਼ੀਰਾਂ ‘ਚ ਜਕੜ ਕਰ ਉਨਾਂ੍ਹ ਤੋਂ ਜਬਰਨ ਕੰਮ ਕਰਾਉਣਾ ਚਾਹੁੰਦੀ ਸੀ ਅਤੇ ਇਹੀ ਕੰਮ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਵਾਉਣਾ ਚਾਹੁੰਦੇ ਹਨ।ਜਦੋਂ ਕਿਸਾਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਜੰਜ਼ੀਰਾਂ ‘ਚ ਜਕੜ ਕੇ ਖੇਤਾਂ ‘ਚ ਕਿਉਂ ਕੰਮ ਕਰ ਰਹੇ ਹੋ ਤਾਂ ਉਨਾਂ੍ਹ ਦਾ ਕਹਿਣਾ ਸੀ ਕਿ ਉਹ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਇਹ ਦੱਸਣਾ ਚਾਹੁੰਦ ਹੈ ਕਿ ਇਸ ਤਰ੍ਹਾਂ ਹੀ ਅੰਗਰੇਜ਼ਾਂ ਦੇ ਸਮੇਂ ਉਨ੍ਹਾਂ ਦੇ ਵੱਡੇ ਬਜ਼ੁਰਗਾਂ ਦੇ ਨਾਲ ਹੋਇਆ।ਫਿਰ ਉਹ ਇਕ ਲਹਿਰ ਬਣੀ ਅਤੇ ਪੰਜਾਬ ਦੇ ਲੋਕਾਂ ਨੇ ਉਸ ਲਹਿਰ ਦਾ ਹਿੱਸਾ ਬਣ ਕੇ ਅੰਗਰੇਜ਼ਾਂ ਨੂੰ ਦੇਸ਼ ਤੋਂ ਭਜਾਉਣ ‘ਚ
ਕਾਮਯਾਬੀ ਹਾਸਿਲ ਕੀਤੀ ਸੀ।ਉਨ੍ਹਾਂ ਦਾ ਕਹਿਣਾ ਹੈ ਕਿ ਉਨਾਂ੍ਹ ਤੋਂ ਬਾਅਦ ਜੇਕਰ ਤੁਹਾਡੇ ‘ਤੇ ਕਦੇ ਵੀ ਮੁਸੀਬਤ ਆਵੇ ਤਾਂ ਉਸਦਾ ਇਸ ਤਰ੍ਹਾਂ ਡਟ ਕੇ ਵਿਰੋਧ ਕਰੋ।ਜੰਜ਼ੀਰਾਂ ‘ਚ ਜਕੜ ਕੇ ਕਿਸਾਨਾਂ ਦੇ ਨਾਲ ਉਨਾਂ੍ਹ ਦੇ ਬੱਚੇ ਵੀ ਇਸ ਤਰ੍ਹਾਂ ਹੀ ਖੇਤਾਂ ‘ਚ ਕੰਮ ਕਰਦੇ ਦਿਖਾਈ ਦਿੰਦੇ ਹਨ।ਉਨਾਂ੍ਹ ਦਾ ਕਹਿਣਾ ਹੈ ਕਿ ਜਦੋਂ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੇ, ਉਦੋਂ ਤੱਕ ਉਹ ਇਸੇ ਤਰ੍ਹਾਂ ਗਲੇ ‘ਚ ਜੰਜ਼ੀਰਾਂ ਪਾ ਕੇ ਖੇਤਾਂ ‘ਚ ਕੰਮ ਕਰ ਕੇ ਉਨ੍ਹਾਂ ਦਾ ਵਿਰੋਧ ਜਤਾਉਂਦੇ ਰਹਿਣਗੇ।
Khalsa Aid ਨੇ ਸ਼ਹੀਦੀ ਜੋੜ ਮੇਲ ‘ਤੇ ਵੀ ਗੱਡਿਆ ਝੰਡਾ, ਸੇਵਾ ਦੇਖ ਕੇ ਹਰ ਕੋਈ ਕਰ ਰਿਹਾ ਵਾਹ-ਵਾਹ