farmers protest update :ਕਿਸਾਨਾਂ ਦਾ ਅੰਦੋਲਨ 31ਵੇਂ ਦਿਨ ‘ਚ ਪ੍ਰਵੇਸ਼ ਕਰ ਚੁੱਕਾ ਹੈ।ਕਿਸਾਨ ਦਿੱਲੀ ‘ਚ ਕੜਾਕੇ ਦੀ ਠੰਡ ‘ਚ ਬਹਾਦਰੀ ਨਾਲ ਆਪਣੇ ਹੱਕਾਂ ਲਈ ਡਟੇ ਹੋਏ ਹਨ।ਸਰਕਾਰ ਲਗਾਤਾਰ ਕਿਸਾਨਾਂ ਨੂੰ ਸਮਝਾਉਣ ਦਾ ਯਤਨ ਕਰ ਰਹੀ ਹੈ।ਪਰ ਹੁਣ ਤੱਕ ਜੇ ਸਰਕਾਰ
ਆਪਣੀ ਜਿੱਦ ‘ਤੇ ਅੜੀ ਹੋਈ ਹੈ ਤਾਂ ਕਿਸਾਨ ਵੀ ਆਪਣੇ ਹੱਕਾਂ ਲਈ ਡਟੇ ਹੋਏ ਹਨ।ਹਰ ਅੰਦੋਲਨ ਵਾਲੀ ਥਾਂ ‘ਤੇ ਸਿੰਘ ਬਾਰਡਰ, ਟਿਕਰੀ ਬਾਰਡਰ ‘ਤੇ ਲਗਾਤਾਰ ਲੰਗਰ ਹਮੇਸ਼ਾਂ ਚੱਲਦਾ ਰਹਿੰਦਾ ਹੈ।ਦਿਨ ਹੋਵੇ ਜਾਂ ਰਾਤ,ਲੰਗਰ ਕਦੇ ਵੀ ਖਤਮ ਨਹੀਂ ਹੁੰਦਾ।ਬਾਰਡਰ ‘ਤੇ ਡਟੇ ਕਿਸਾਨਾਂ ਲਈ ਖਾਲਸਾ ਏਡ, ਕਈ ਸੰਸਥਾਵਾਂ ਵਲੋਂ ਕਿਸਾਨਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ।
ਅੰਦੋਲਨ ‘ਚ ਡਟੇ ਕਿਸਾਨਾਂ ਨੂੰ ਕਿਸੇ ਤਰਾਂ੍ਹ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਇਸ ਲਈ ਪਿਛਲੇ ਦਿਨੀਂ ਨੇਕ ਦਿਲ ਇਨਸਾਨ ਵਲੋਂ ਕਿਸਾਨਾਂ ਦੇ ਨਹਾਉਣ ਲਈ ਗਰਮ ਪਾਣੀ ਲਈ ਗੀਜ਼ਰ ਦੀ ਸੁਵਿਧਾ ਮੁਹੱਈਆ ਕਰਵਾਈ ਗਈ।ਟਾਇਲਟਾਂ ਦਾ ਪ੍ਰਬੰਧ ਕੀਤਾ ਗਿਆ।ਕਿਸਾਨਾਂ ਲਈ ਟਰਾਲੀਆਂ ‘ਚ ਹੀ ਗੱਦਿਆਂ ਦਾ ਪ੍ਰਬੰਧ ਕੀਤਾ ਗਿਆ।ਬਾਰਡਰਾਂ ‘ਤੇ ਗੁਰੂ ਦੀ ਅਪਾਰ ਕ੍ਰਿਪਾ ਨਾਲ ਨਿਰੰਤਰ ਲੰਗਰ ਚੱਲਦਾ ਰਹਿੰਦਾ ਹੈ।ਹਰ ਆਉਣ ਜਾਣ ਵਾਲੇ ਨੂੰ ਲੰਗਰ ਸੁਵਿਧਾ ਪ੍ਰਦਾਨ ਕੀਤੀ ਜਾਂਦੀ ਹੈ।ਕਈ ਦਿੱਲੀ ਵਾਸੀ ਵੀ ਕਿਸਾਨ ਅੰਦੋਲਨ ‘ਚੋ ਲੰਗਰ ਛੱਕ ਕੇ ਜਾਂਦੇ ਹਨ।
ਕਿਸਾਨ ਜੱਥੇਬੰਦੀਆਂ ਨੇ 29 ਨੂੰ ਮੀਟਿੰਗ ਦਾ ਲਿਆ ਫੈਸਲਾ, ਹੋਰ ਸੁਣੋ ਕੀ ਕਿਹਾ ਜਾਏਗਾ ਕੇਂਦਰੀ ਮੰਤਰੀਆਂ ਨੂੰ