farmers protest updates: ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦਾ ਅੰਦੋਲਨ 17ਵੇਂ ਦਿਨ ਵੀ ਜਾਰੀ ਹੈ।ਕਿਸਾਨ ਸੰਗਠਨਾਂ ਦੇ ਦਿੱਲੀ-ਜੈਪੁਰ ਰਾਸ਼ਟਰੀ ਰਾਜਮਾਰਗ ‘ਤੇ ਟ੍ਰੈਫਿਕ ਠੱਪ ਕਰਨ ਦੀ ਚਿਤਾਵਨੀ ਦਿੱਤੀ ਹੈ।ਦੂਜੇ ਪਾਸੇ ਹਰਿਆਣਾ ‘ਚ ਕਿਸਾਨਾਂ ਨੇ ਟੋਲ ਪਲਾਜ਼ਾ ਨੂੰ ਘੇਰਨ ਦਾ ਸੱਦਾ ਦਿੱਤਾ ਹੈ।ਦੱਸਣਯੋਗ ਹੈ ਕਿ ਗੁਰੂਗ੍ਰਾਮ ਅਤੇ ਫਰੀਦਾਬਾਦ ‘ਚ ਪੁਲਸ ਅਲਰਟ ਹੈ ਅਤੇ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ ਹਨ।ਭਾਰਤੀ ਕਿਸਾਨ ਯੂਨੀਅਨ ਲੋਕ ਸ਼ਕਤੀ ਨਾਲ ਜੁੜੇ ਲੋਕ ਨੋਇਡਾ ‘ਚ ਸੰਸਦ ਮੈਂਬਰ ਡਾ. ਮਹੇਸ਼ ਸ਼ਰਮਾ ਦੇ ਕੈਲਾਸ਼ ਹਸਪਤਾਲ ਦਾ ਘਿਰਾਓ ਕਰਨ ਲਈ ਪਹੁੰਚੇ ਹਨ।ਕੈਲਾਸ਼ ਹਸਪਤਾਲ ਨੋਇਡਾ ਦੇ ਸੈਕਟਰ 27 ‘ਚ ਸਥਿਤ ਹੈ।ਕਿਸਾਨਾਂ ਦੇ ਅੰਦੋਲਨ ਨੂੰ ਦੇਖਦੇ ਹੋਏ ਭਾਰੀ ਸੰਖਿਆ ‘ਚ ਪੁਲਸ ਬਲ ਨੂੰ ਤਾਇਨਾਤ ਕੀਤਾ ਗਿਆ ਹੈ।ਕਿਸਾਨਾਂ ਨੇ ਸੰਸਦ ਮੈਂਬਰ ਡਾ. ਮਹੇਸ਼ ਸ਼ਰਮਾ ਨੂੰ ਮੰਗ ਪੱਤਰ ਸੌਂਪਿਆ ਹੈ।
ਅਖਿਲ ਭਾਰਤੀ ਕਿਸਾਨ ਸੰਘਰਸ਼ ਕਮੇਟੀ ਦੇ ਅੰਦੋਲਨ ਨੂੰ ਬਦਨਾਮ ਕਰਨ ਦੇ ਲਗਾਤਾਰ ਕਦਮਾਂ ਦੀ ਸਖਤ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਅਸਲ ‘ਚ ਸਰਕਾਰ ਕਿਸਾਨਾਂ ਦੀ ਸਮੱਸਿਆ ਤਿੰਨ ਖੇਤੀ ਦੇ ਕਾਨੂੰਨ ਅਤੇ ਬਿਜਲੀ ਬਿੱਲ 2020 ਦੀ ਵਾਪਸੀ ਨੂੰ ਹੱਲ ਨਹੀਂ ਕਰਨਾ ਚਾਹੁੰਦੀ।ਆਪਣੇ ਜਿੱਦੀ ਰਵੱਈਆ ਨੂੰ ਛਿਪਾਉਣ ਲਈ ਉਹ ਇਸ ਤਰ੍ਹਾਂ ਦੇ ਕਦਮ ਉਠਾ ਰਹੀ ਹੈ।ਪਹਿਲਾਂ ਕੇਂਦਰ ਸਰਕਾਰ ਨੇ ਦਾਅਵਾ ਕੀਤਾ ਕਿ ਕਿਸਾਨਾਂ ਦਾ ਇਹ ਅੰਦੋਲਨ ਸਿਆਸੀ ਦਲਾਂ ਰਵੱਈਏ ਨੂੰ ਛਿਪਾਉਣ ਲਈ ਉਹ ਇਸ ਤਰ੍ਹਾਂ ਦੇ ਕਦਮ ਉਠਾ ਰਹੀ ਹੈ।ਪਹਿਲਾਂ ਕੇਂਦਰ ਸਰਕਾਰ ਨੇ ਦਾਅਵਾ ਕੀਤਾ ਕਿ ਕਿਸਾਨਾਂ ਦਾ ਇਹ ਅੰਦੋਲਨ ਸਿਆਸੀ ਦਲਾਂ ਵਲੋਂ ਪ੍ਰੋਤਸਾਹਨ ਹੈ।ਫਿਰ ਉਸਨੇ ਕਿਹਾ ਕਿ ਉਹ ਵਿਦੇਸ਼ੀ ਤਾਕਤਾਂ ਵਲੋਂ ਪ੍ਰੋਤਸਾਹਿਤ ਹੈ।ਫਿਰ ਉਸਨੇ ਕਿਹਾ ਕਿ ਉਹ ਵਿਦੇਸ਼ੀ ਤਾਕਤਾਂ ਵਲੋਂ ਪ੍ਰੋਤਸਾਹਿਤ ਹੈ।ਇਸ ਤੋਂ ਬਾਅਦ ਉਸਨੇ ਕਿਹਾ ਕਿ ਇਹ ਪੰਜਾਬ ਦਾ ਅੰਦੋਲਨ ਹੈ।
ਇਹ ਵੀ ਦੇਖੋ:ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ