Farmers publicly apologize to national media: ਦਿੱਲੀ ਸਥਿਤ ਸਿੰਘੂ ਬਾਰਡਰ ‘ਤੇ ਡਟੇ ਕਿਸਾਨ ਜਥੇਬੰਦੀਆਂ ਨੇ ਐਤਵਾਰ ਨੂੰ ਭਾਵ ਅੱਜ ਸ਼ਾਮ ਪ੍ਰੈੱਸ ਕਾਨਫ੍ਰੰਸ ‘ਚ ਜਨਤਕ ਹੋ ਕੇ ਮੀਡੀਆ ਨਾਲ ਜਾਣੇ-ਅਣਜਾਣੇ ‘ਚ ਕੀਤੀ ਗਈ ਬਦਸਲੂਕੀ ਲਈ ਮੁਆਫੀ ਮੰਗੀ ਗਈ ਅਤੇ ਕਿਹਾ ਕਿ ਉਹ ਸਰਕਾਰ ਵਲੋਂ ਬੁਰਾੜੀ ‘ਚ ਪ੍ਰਦਰਸ਼ਨ ਕਰਨ ਦੇ ਪ੍ਰਸਤਾਵ ਨੂੰ ਕਦੇ ਵੀ ਨਹੀਂ ਮੰਨਣਗੇ ਅਤੇ ਅਸੀਂ ਬਿਨਾਂ ਕਿਸੇ ਸ਼ਰਤ ਸਰਕਾਰ ਨਾਲ ਗੱਲ ਕਰਨਾ ਚਾਹੁੰਦੇ ਹਾਂ। ਕੇਂਦਰ ਸਰਕਾਰ ਵਲੋਂ ਬਣਾਏ ਗਏ 3 ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਪਿਛਲੇ 4-5 ਮਹੀਨਿਆਂ ਤੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਇਸ ਸੰਬੰਧੀ ਕਿਸਾਨਾਂ ਵਲੋਂ 24 ਨਵੰਬਰ ਤੋਂ ਵੱਡੇ ਪੱਧਰ ‘ਤੇ ਦਿੱਲੀ ਵੱਲ ਕੂਚ ਕਰ ਕੇ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਜਿਸਦੇ ਚੱਲਦਿਆਂ ਕਿਸਾਨਾਂ ‘ਤੇ ਪੁਸਲ ਮੁਲਾਜ਼ਮਾਂ ਜਵਾਨਾਂ ਵਲੋਂ ਕਈ ਤਰ੍ਹਾਂ ਦੇ ਤਸ਼ੱਦਦ ਢਾਹੇ ਗਏ ਅਤੇ ਕਿਸਾਨਾਂ ‘ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ।ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਵਿਰੋਧ ਪ੍ਰਦਰਸ਼ਨ ਲਈ ਇੱਕ ਨਿੱਜੀ ਸਥਾਨ ਨਿਰੰਕਾਰੀ ਗ੍ਰਾਂਊਂਡ ‘ਤੇ ਨਹੀਂ ਜਾਵਾਂਗੇ।ਵਿਰੋਧ ਪ੍ਰਦਰਸ਼ਨ ਦੀ ਥਾਂ ਤਾਂ ਰਾਮਲੀਲਾ ਮੈਦਾਨ ਹੀ ਤੈਅ ਹੈ।ਕਿਸਾਨ ਪਿਛਲੇ 3 ਮਹੀਨਿਆਂ ਤੋਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ।ਪਰ ਸਾਡੀ ਕੋਈ ਗੱਲ ਕੇਂਦਰ ਸਰਕਾਰ ਵਲੋਂ ਨਹੀਂ ਸੁਣੀ ਜਾ ਰਹੀ ਹੈ।
ਇਹ ਵੀ ਦੇਖੋ:Super Exclusive: ਅਮਿਤ ਸ਼ਾਹ ਨੂੰ ਦੋ ਟੂਕ ਜਵਾਬ, ਕਿਸਾਨਾਂ ਨੇ ਸੀਲ ਕੀਤੀ ਦਿੱਲੀ ਸੁਣੋ, 8 ਵੱਡੇ ਐਲਾਨ!