farmers rally violence congress targets central govt.: ਗਣਤੰਤਰ ਦਿਵਸ ‘ਤੇ ਕਿਸਾਨ ਸੰਗਠਨਾਂ ਵਲੋਂ ਆਯੋਜਿਤ ਟ੍ਰੈਕਟਰ ਰੈਲੀ ਦੌਰਾਨ ਹਿੰਸਾ ਮਾਮਲੇ ‘ਚ ਕਾਂਗਰਸ ਪਾਰਟੀ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਇਸਦੇ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਤਿੱਖਾ ਹਮਲਾ ਸਾਧਿਆ ਹੈ।ਕਾਂਗਰਸ ਬੁਲਾਰੇ ਰਣਦੀਪ ਸੂਰਜੇਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਦਿੱਲੀ ‘ਚ ਹਿੰਸਾ ਲਈ ਸਿੱਧੇ ਸਿੱਧੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜ਼ਿੰਮੇਦਾਰ ਹਨ ਅਤੇ ਪੀਐੱਮ ਮੋਦੀ ਨੂੰ ਉਨ੍ਹਾਂ ਨੇ ਬਰਖਾਸਤ ਕਰਨਾ ਚਾਹੀਦਾ ਹੈ।ਸੂਰਜੇਵਾਲਾ ਨੇ ਕਿਹਾ ਕਿ ‘ਭੀੜ’ ਨੂੰ ਲਾਲ ਕਿਲੇ ‘ਚ ਵੜਨ ਦਿੱਤਾ ਗਿਆ ਅਤੇ ਪੁਲਸ ਕੁਰਸੀਆਂ ‘ਤੇ ਬੈਠੀ ਰਹੀ।ਇਸ ‘ਚ ਮੋਦੀ-ਸ਼ਾਹ ਦੇ ‘ਚੇਲੇ’ ਦੀਪ ਸਿੱਧੂ ਦੀ ਹਾਜ਼ਰੀ ਹੈਰਾਨ ਕਰਨ ਵਾਲੀ ਹੈ।
ਕਾਂਗਰਸ ਬੁਲਾਰੇ ਨੇ ਕਿਹਾ, ਕਿਸਾਨ ਅੰਦੋਲਨ ਨੂੰ ਸਰਕਾਰ ਬਲਪੂਰਵਕ ਨਹੀਂ ਹਟਾ ਸਕੀ ਤਾਂ ਇਸ ਨੂੰ ਸ਼ਾਜਿਸ਼ ਨਾਲ ਹਟਾਉਣ ‘ਚ ਲੱਗੀ ਹੋਈ ਹੈ।ਮੋਦੀ ਅਤੇ ਸ਼ਾਹ ਸਰਕਾਰ ਦੀ ਨੀਤੀ ਹੈ।ਪਹਿਲਾਂ ਪ੍ਰਤਾੜਿਤ ਕਰੋ, ਫਿਰ ਮੀਟਿੰਗ-ਦਰ-ਮੀਟਿੰਗ ਥਕਾਓ।ਫਿਰ ਲੁੱਟ ਲਓ। ਫਿਰ ਬਦਨਾਮ ਕਰੋ ਅਤੇ ਭਜਾਓ।ਸੂਰਜੇਵਾਲ ਨੇ ਸਵਾਲ ਕੀਤਾ, 40-50 ਟ੍ਰੈਕਟਰ ਅਤੇ ਹੁੱਲੜਬਾਜ਼ੀ ਲਾਲ ਕਿਲੇ ‘ਚ ਕਿਵੇਂ ਵੜ ਸਕਦੇ ਹਨ? ਦੀਪ ਸਿੱਧੂ ਇਨਾਂ੍ਹ ਨੂੰ ਲੀਡ ਕਰ ਰਿਹਾ ਸੀ।ਉਨਾਂ ਨੇ ਕਿਹਾ ਕਿ ਹਿੰਸਾ-ਹੁੜਦੰਗ ਨੂੰ ਰੋਕ ਨਹੀਂ ਪਾਉਣ ਦੀ ਜ਼ਿੰਮੇਦਾਰੀ ਕਿਸਾਨਾਂ ਦੀ ਨਹੀਂ ਸਗੋਂ ਸਰਕਾਰ ਦੀ ਹੈ।ਉਨ੍ਹਾਂ ਨੇ ਕਿਹਾ ਕਿ ਲਾਲ ਕਿਲਾ ਸਾਡੀ ਆਜ਼ਾਦੀ ਦਾ ਪ੍ਰਤੀਕ ਹੈ।ਕਿਸਾਨਾਂ ਅਤੇ ਗਰੀਬਾਂ ਦੇ ਲਈ ਸਰਵਮਾਨ ਹੈ ਤਾਂ 500-700 ਹਿੰਸਕ ਤੱਤ ਜਬਰਦਸਤੀ ਲਾਲ ਕਿਲੇ ‘ਚ ਕਿਵੇਂ ਵੜ ਸਕਦੇ ਹਨ? ਜੋ ਦੀਪ ਸਿੱਧੂ, ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਫੋਟੋ ਖਿਚਾਅ ਕੇ ਸਾਂਝਾ ਕਰਦੇ ਹਨ।ਉਸ ਨੂੰ ਅਤੇ ਉਸਦੇ ਸਮਰਥਕਾਂ ਨੂੰ ਲਾਲ ਕਿਲੇ ਤੱਕ ਜਾਣ ਦੀ ਆਗਿਆ ਕਿਸਨੇ ਦਿੱਤੀ।ਕੀ ਉਹ ਸਾਫ ਨਹੀਂ ਦਿਸ ਰਿਹਾ ਕਿ ਪੁਲਸ ਬੈਠ ਕੇ ਤਮਾਸ਼ਾ ਦੇਖ ਰਹੀ ਸੀ।
ਲਾਲ ਕਿਲ੍ਹੇ ‘ਤੇ ਚੜ੍ਹਾਈ ਨੂੰ ਲੈਕੇ ਬਲਬੀਰ ਰਾਜੇਵਾਲ ਦਾ ਸਟੇਜ਼ ਤੋਂ ਵੱਡਾ ਬਿਆਨ LIVE, ਪੰਧੇਰ ਤੇ ਦੀਪ ਸਿੱਧੂ ਝਾੜਿਆ !