farmers refuse lunch meet government: ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਬਾਰਡਰ ‘ਤੇ ਦੇਸ਼ਭਰ ਦੇ ਕਿਸਾਨਾਂ ਦੇ ਧਰਨਾ ਪ੍ਰਦਰਸ਼ਨ ਦਾ ਵੀਰਵਾਰ ਨੂੰ 8ਵਾਂ ਦਿਨ ਹੈ।ਇਕ ਪਾਸੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ ਤਾਂ ਦੂਜੇ ਪਾਸੇ ਸਰਕਾਰ ਕਿਸਾਨਾਂ ਨੂੰ ਮਨਾਉਣ ‘ਚ ਲੱਗੀ ਹੋਈ ਹੈ।ਸਰਕਾਰ ਦੇ ਨਾਲ ਗੱਲਬਾਤ ਲਈ 40 ਕਿਸਾਨ ਸੰਗਠਨਾਂ ਦੇ ਨੇਤਾ ਦਿੱਲੀ ਸਥਿਤ ਵਿਗਿਆਨ ਭਵਨ ‘ਚ ਮੌਜੂਦ ਹਨ।ਸਰਕਾਰ ਦੇ ਨਾਲ ਗੱਲਬਾਤ ‘ਚ ਹੱਲ ਕੀ ਨਿਕਲੇਗਾ ਇਹ ਤਾਂ ਨਹੀਂ ਕਿਹਾ ਜਾ ਸਕਦਾ।
ਪਰ ਸ਼ੁਰੂਆਤੀ ਦੌਰ ‘ਚ ਕਿਸਾਨ ਕਾਫੀ ਗੁੱਸੇ ‘ਚ ਨਜ਼ਰ ਆ ਰਹੇ ਹਨ।ਕਿਸਾਨ ਆਗੂਆਂ ਨੇ ਵਿਗਿਆਨ ਭਵਨ ‘ਚ ਸਰਕਾਰ ਵੱਲੋਂ ਦਿੱਤੇ ਜਾ ਰਹੇ ਖਾਣੇ ਜਾਂ ਚਾਹ ਲੈਣ ਤੋਂ ਇਨਕਾਰ ਕਰ ਦਿੱਤਾ ਹੈ।ਇੱਕ ਕਿਸਾਨ ਨੇਤਾ ਨੇ ਕਿਹਾ, ਅਸੀਂ ਸਰਕਾਰ ਵਲੋਂ ਦਿੱਤੇ ਜਾਣ ਵਾਲੇ ਭੋਜਨ ਜਾਂ ਚਾਹ ਨੂੰ ਸਵੀਕਾਰ ਨਹੀਂ ਕਰਾਂਗੇ।ਅਸੀਂ ਆਪਣਾ ਖਾਣਾ ਨਾਲ ਲਿਆਏ ਹਾਂ।ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਦੀ ਸੀਮਾ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਸੰਸਦ ਦਾ ਵਿਸ਼ੇਸ ਸੈਸ਼ਨ ਬੁਲਾ ਕੇ ਕਾਨੂੰਨ ਵਾਪਸ ਨਹੀਂ ਲਏ ਜਾਣ ‘ਤੇ ਆਪਣਾ ਅੰਦੋਲਨ ਅਤੇ ਤੇਜ ਕਰਨ ਦੀ ਚਿਤਾਵਨੀ ਦਿੱਤੀ ਹੈ।
ਸਿੰਘੂ ਬਾਰਡਰ ਪੁੱਜੇ ਸਤਿੰਦਰ ਸਰਤਾਜ ਨੂੰ ਅੱਜ ਦੀ ਮੀਟਿੰਗ ਤੋਂ ਬਹੁਤ ਆਸਾਂ, ਦੇਖੋ Live