Farmers rejects Amit shah offer: ਨਵੀਂ ਦਿੱਲੀ: ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਆਪਣੀ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (MSP) ਦੀ ਗਰੰਟੀ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਕਿਸਾਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ । ਕਿਸਾਨ ਆਗੂ ਅੱਜ ਸ਼ਾਮ 4 ਵਜੇ ਸਿੰਘੁ ਬਾਰਡਰ ‘ਤੇ ਇੱਕ ਪ੍ਰੈਸ ਕਾਨਫਰੰਸ ਕਰ ਕੇ ਹੁਣ ਆਪਣੀ ਗੱਲ ਰੱਖਣਗੇ।
ਕਿਸਾਨ ਨੇਤਾਵਾਂ ਦੀ ਬੈਠਕ ਵਿੱਚ ਸ਼ਾਮਿਲ ਸਵਰਾਜ ਪਾਰਟੀ ਦੇ ਨੇਤਾ ਯੋਗੇਂਦਰ ਯਾਦਵ ਨੇ ਕਿਹਾ, ‘ਅੱਜ ਸਵੇਰੇ ਪੰਜਾਬ ਦੀਆਂ ‘30 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ। ਅਮਿਤ ਸ਼ਾਹ ਦੇ ਬਿਆਨ ਤੋਂ ਬਾਅਦ ਬੀਤੀ ਰਾਤ ਗ੍ਰਹਿ ਸਕੱਤਰ ਵੱਲੋਂ ਭੇਜੇ ਪੱਤਰ ਵਿੱਚ ਖੇਤੀਬਾੜੀ ਕਾਨੂੰਨ ਦੀ ਗੱਲਬਾਤ ਲਈ ਸੜਕਾਂ ਖਾਲੀ ਕਰ ਕੇ ਬੁਰਾੜੀ ਆਉਣ ਦੀ ਸ਼ਰਤ ਰੱਖੀ ਗਈ ਸੀ. ਕਿਸਾਨਾਂ ਨੇ ਉਸਨੂੰ ਕਿਸਾਨਾਂ ਨੇ ਰੱਦ ਕਰ ਦਿੱਤਾ ਹੈ।’ ਉਨ੍ਹਾਂ ਕਿਹਾ ਕਿ ਸਾਡਾ ਮਨੋਰਥ ਰਸਤਾ ਰੋਕ ਕੇ ਲੋਕਾਂ ਨੂੰ ਪਰੇਸ਼ਾਨ ਕਰਨਾ ਨਹੀਂ ਹੈ । ਕਿਸਾਨ ਦੋ ਮਹੀਨਿਆਂ ਤੋਂ ਇਹ ਅੰਦੋਲਨ ਚਲਾ ਰਹੇ ਹਨ । ਅਜਿਹੀ ਸਥਿਤੀ ਵਿੱਚ ਜੇਕਰ ਸਰਕਾਰ ਅਜਿਹੀਆਂ ਸ਼ਰਤਾਂ ਲਗਾਤਾਰ ਭੇਜਦੀ ਹੈ ਤਾਂ ਅਸੀਂ ਕਿਵੇਂ ਜਾਵਾਂਗੇ।
ਇਸ ਸਬੰਧੀ ਯਾਦਵ ਨੇ ਦੱਸਿਆ ਕਿ ਇਸ ਮੁੱਦੇ ‘ਤੇ ਅੱਜ ਸ਼ਾਮ 4 ਵਜੇ ਬੁਰਾੜੀ ਵਿਖੇ ਕਿਸਾਨ ਜੱਥੇਬੰਦੀਆਂ ਦੇ ਨੁਮਾਇੰਦਿਆਂ ਦੀ ਇੱਕ ਪ੍ਰੈਸ ਕਾਨਫਰੰਸ ਹੈ । ਉਨ੍ਹਾਂ ਦੱਸਿਆ ਕਿ 26 ਨਵੰਬਰ ਨੂੰ ‘ਦਿੱਲੀ ਚਲੋ’ ਦੀ ਜੋ ਕਾਲ ਸੀ ਉਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੀ। ਸੰਯੁਕਤ ਕਿਸਾਨ ਮੋਰਚੇ ਵਿੱਚ ਦੇਸ਼ ਦੀਆਂ 450 ਕਿਸਾਨ ਐਸੋਸੀਏਸ਼ਨਾਂ ਸ਼ਾਮਿਲ ਹਨ, ਉਨ੍ਹਾਂ ਨੇ 7 ਮੈਂਬਰਾਂ ਦੀ ਕਮੇਟੀ ਬਣਾਈ ਹੈ, ਮੈਂ ਉਨ੍ਹਾਂ 7 ਮੈਂਬਰਾਂ ਵਿਚੋਂ ਇੱਕ ਹਾਂ।
ਦੱਸ ਦੇਈਏ ਕਿ ਇਹ ਕਿਸਾਨ ਫਿਲਹਾਲ ਭਾਰੀ ਗਿਣਤੀ ਵਿੱਚ ਦਿੱਲੀ ਨੂੰ ਦੂਜੇ ਰਾਜਾਂ ਨਾਲ ਜੋੜਨ ਵਾਲੀ ਸਰਹੱਦ ‘ਤੇ ਡਟੇ ਹੋਏ ਹਨ । ਪੰਜਾਬ ਤੋਂ ਆਏ ਕਿਸਾਨ ਇੱਕ ਪਾਸੇ ਜਿੱਥੇ ਦਿੱਲੀ ਦੇ ਸਿੰਘੁ ਤੇ ਟਿਕਰੀ ਸੀਮਾ ‘ਤੇ ਡਟੇ ਹੋਏ ਹਨ, ਤਾਂ ਉੱਥੇ ਹੀ ਉੱਤਰ ਪ੍ਰਦੇਸ਼ ਦੀ ਸਰਹੱਦ ‘ਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਦੀ ਅਗਵਾਈ ਹੇਠ ਇਕੱਠੇ ਹਜ਼ਾਰਾਂ ਕਿਸਾਨ ਅੱਗੇ ਹੋਏ ਹਨ । ਦਰਅਸਲ, ਸ਼ਨੀਵਾਰ ਨੂੰ ਪੰਜਾਬ, ਹਰਿਆਣਾ ਅਤੇ ਯੂ ਪੀ ਦੇ ਹਜ਼ਾਰਾਂ ਕਿਸਾਨ ਦਿੱਲੀ ਕੂਚ ਕਰ ਗਏ।