Farmers son got married : ਦੇਸ਼ ਭਰ ਦੇ ਲੱਖਾਂ ਕਿਸਾਨ ਪਿਛਲੇ ਕਰੀਬ ਚਾਰ ਮਹੀਨਿਆਂ ਤੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਿਸ ਲੈਣ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੀ ਕਿਸਾਨ ਲਗਾਤਾਰ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਪ੍ਰਦਰਸ਼ਨ ਕਰ ਰਹੇ ਹਨ। ਹੁਣ ਇਨ੍ਹਾਂ ਧਰਨੇ ਪ੍ਰਦਰਸ਼ਨਾਂ ਵਾਲੀਆਂ ਥਾਵਾਂ ਤੋਂ ਕੁੱਝ ਵੱਖਰੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ, ਜੋ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ। ਦਰਅਸਲ ਮੱਧ ਪ੍ਰਦੇਸ਼ ਦੇ ਇੱਕ ਅਜਿਹੇ ਪੰਡਾਲ ਵਿੱਚ ਇੱਕ ਕਿਸਾਨ ਨੇ ਆਪਣੇ ਪੁੱਤਰ ਦਾ ਵਿਆਹ ਕਰਵਾਇਆ ਹੈ। ਖਾਸ ਗੱਲ ਇਹ ਹੈ ਕਿ ਇੱਥੇ ਮਹਿਮਾਨ ਹੋਰ ਕੋਈ ਨਹੀਂ ਬਲਕਿ ਲਾੜੇ-ਲਾੜੇ ਨੂੰ ਅਸ਼ੀਰਵਾਦ ਦੇਣ ਵਾਲੇ ਧਰਨੇ ਵਾਲੇ ਕਿਸਾਨ ਹੀ ਸਨ।
ਇਹ ਅਨੌਖਾ ਵਿਆਹ ਰੀਵਾ ਮੰਡੀ ਵਿੱਚ ਪਿੱਛਲੇ 75 ਦਿਨਾਂ ਤੋਂ ਚੱਲ ਰਹੇ ਕਿਸਾਨਾਂ ਦੇ ਧਰਨੇ ਵਾਲੀ ਜਗ੍ਹਾ ‘ਤੇ ਹੋਇਆ ਹੈ। ਦਰਅਸਲ, ਖੇਤੀਬਾੜੀ ਕਾਨੂੰਨ ਬਿੱਲ ਦੇ ਵਿਰੋਧ ਵਿੱਚ ਕਿਸਾਨ ਰਾਮਜੀਤ ਸਿੰਘ ਅਤੇ ਹੋਰ ਕਿਸਾਨ ਵਿਸ਼ਨੂੰਕਾਂਤ ਸਮੇਤ ਹੋਰ 75 ਦਿਨਾਂ ਤੋਂ ਧਰਨੇ ‘ਤੇ ਬੈਠੇ ਹਨ। ਰਾਮਜੀਤ ਦੇ ਬੇਟੇ ਸਚਿਨ ਅਤੇ ਵਿਸ਼ਨੂੰਕਾਂਤ ਦੀ ਬੇਟੀ ਅਸਮਾ ਦੇ ਵਿਆਹ ਦੀ ਤਰੀਕ ਪੱਕੀ ਹੋ ਚੁੱਕੀ ਸੀ, ਪਰ ਦੋਵਾਂ ਦੇ ਪਿਤਾ ਕਿਸਾਨ ਅੰਦੋਲਨ ਤਹਿਤ ਧਰਨੇ ਵਾਲੀ ਥਾਂ ‘ਤੇ ਡਟੇ ਹੋਏ ਸਨ, ਇਸ ਲਈ ਫੈਸਲਾ ਕੀਤਾ ਗਿਆ ਕਿ ਇਹ ਵਿਆਹ ਕਿਸੇ ਮੈਰਿਜ਼ ਪੈਲਸ ਜਾ ਹੋਟਲ ‘ਚ ਨਹੀਂ ਬਲਕਿ ਇੱਕ ਧਰਨੇ ਵਾਲੀ ਥਾਂ ‘ਤੇ ਹੋਵੇਗਾ।
ਇਸ ਤੋਂ ਬਾਅਦ ਵੀਰਵਾਰ ਨੂੰ ਲਾੜੀ ਬਰਾਤ ਲੈ ਕੇ ਧਰਨੇ ਵਾਲੀ ਥਾਂ ‘ਤੇ ਪਹੁੰਚੀ ਅਤੇ ਸੰਵਿਧਾਨ ਦੀ ਸਹੁੰ ਚੁੱਕ ਕੇ ਕਿਸਾਨ ਦਾ ਪੁੱਤ ਅਤੇ ਧੀ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ। ਕਿਸਾਨ ਰਾਮਜੀਤ ਅਤੇ ਕਿਸਾਨ ਵਿਸ਼ਨੂੰਕਾਂਤ ਨੇ ਦੱਸਿਆ ਕਿ ਇਸ ਵਿਆਹ ਵਿੱਚ ਲਾੜੇ-ਲਾੜੇ ਨੂੰ ਦਿੱਤੇ ਗਏ ਤੋਹਫ਼ਿਆਂ ਦੀ ਵਰਤੋਂ ਅੰਦੋਲਨ ਵਿੱਚ ਹੀ ਕੀਤੀ ਜਾਏਗੀ। ਇਸ ਵਿਆਹ ਤੋਂ, ਕਿਸਾਨ ਇਹ ਸੰਦੇਸ਼ ਦੇਣਾ ਚਾਹੁੰਦੇ ਸਨ ਕਿ ਕਿਸਾਨ ਝੁੱਕਣ ਵਾਲੇ ਨਹੀਂ ਹਨ, ਇਸ ਲਈ ਇੱਥੇ ਹੀ ਵਿਆਹ ਕਰਵਾ ਦਿੱਤਾ ਗਿਆ। ਦੂਜਾ ਸੰਦੇਸ਼ ਜੋ ਕਿਸਾਨ ਦੇਣਾ ਚਾਹੁੰਦੇ ਸਨ ਉਹ ਇਹ ਹੈ ਕਿ ਲੜਕੀਆਂ ਕਿਸੇ ਵੀ ਹਾਲਤ ਵਿੱਚ ਮੁੰਡਿਆਂ ਤੋਂ ਪਿੱਛੇ ਨਹੀਂ ਹਨ, ਇਸ ਲਈ ਲਾੜੇ ਦੀ ਜਗ੍ਹਾ ਲਾੜੀ ਬਰਾਤ ਲੈ ਕੇ ਆਈ ਸੀ।