farmers threatened to block the jind: ਖੇਤੀ ਕਾਨੂੰਨ ਵਾਪਸ ਲੈਣ ਨੂੰ ਲੈ ਕੇ ਕਿਸਾਨ ਮਹੀਨਿਆਂ ਤੋਂ ਅੰਦੋਲਨ ਕਰ ਰਹੇ ਹਨ।ਕਿਸਾਨ ਕੇਂਦਰ ਸਰਕਾਰ ਦੇ ਬਣਾਏ ਤਿੰਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੇਣ ਦੀ ਮੰਗਾਂ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਨ।ਇਸ ਨੂੰ ਲੈ ਪ੍ਰਦਰਸ਼ਨ ਵੀ ਹੋਏ ਹਨ।ਪਰ ਇਸ ਵਾਰ ਹਰਿਆਣਾ ਦੇ ਜੀਂਦ ‘ਚ ਵੱਡੀ ਗਿਣਤੀ ‘ਚ ਕਿਸਾਨਾਂ ਦੇ ਨਾਲ ਔਰਤਾਂ ਅਤੇ ਬੱਚਿਆਂ ਨੇ ਤਿੰਨ ਪਹਿਲਾਂ ਗੁੰਮਸ਼ੁਦਾ ਹੋਏ ਕਿਸਾਨ ਬਿਜੇਂਦਰ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਿਸ ‘ਚ ਇਸ ਗੱਲ ਨੂੰ ਲੈ ਕੇ ਨਾਰਾਜ਼ਗੀ ਜਤਾਈ ਗਈ ਕਿ ਤਿੰਨ ਮਹੀਨਿਆਂ ਤੋਂ ਲਾਪਤਾ ਕਿਸਾਨ ਬਿਜੇਂਦਰ ਨੂੰ ਪੁਲਿਸ ਅਤੇ ਪ੍ਰਸ਼ਾਸਨ ਲੱਭਣ ‘ਚ ਨਾਕਾਮਯਾਬ ਰਿਹਾ ਹੈ।
ਇਸ ਨੂੰ ਲੈ ਕੇ ਕੰਦੇਲਾ ਪਿੰਡ ਦੇ ਕਿਸਾਨਾਂ ਦੇ ਨਾਲ ਵੱਡੀ ਗਿਣਤੀ ‘ਚ ਔਰਤਾਂ ਅਤੇ ਬੱਚਿਆਂ ਨੇ ਪ੍ਰਦਰਸ਼ਨ ਕੀਤਾ।ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ ਬਿਜੇਂਦਰ ਨੂੰ ਲਾਪਤਾ ਹੋਏ ਤਿੰਨ ਮਹੀਨੇ ਤੋਂ ਜਿਅਦਾ ਹੋ ਗਏ ਅਤੇ ਇੰਨੇ ਸਮੇਂ ਤੋਂ ਪੁਲਿਸ ਅਤੇ ਪ੍ਰਸ਼ਾਸਨ ਉਸਦਾ ਕੋਈ ਸੁਰਾਗ ਹਾਸਿਲ ਨਹੀਂ ਕਰ ਸਕੇ ਹਨ।ਇਹ ਲਾਪਰਵਾਹੀ ਹੈ ਅਤੇ ਅੱਜ ਪਿੰਡ ਵਾਲਿਆਂ ਦਾ ਸਬਰ ਟੁੱਟ ਗਿਆ ਅਤੇ ਇਸਲਈ ਅਸੀਂ ਇਕ ਵਾਰ ਫਿਰ ਪ੍ਰਸ਼ਾਸਨ ਤੋਂ ਬਿਜੇਂਦਰ ਦੇ ਬਾਰੇ ‘ਚ ਪੁੱਛਣ ਆਏ ਹਨ।
ਜੇਕਰ ਸਾਡੀ ਗੱਲ ਨਹੀਂ ਸੁਣੀ ਗਈ ਅਤੇ ਬਿਜੇਂਦਰ ਨੂੰ ਨਹੀਂ ਲੱਭਿਆ ਗਿਆ ਤਾਂ ਅਸੀਂ ਜੀਂਦ-ਚੰਡੀਗੜ੍ਹ ਜਾਮ ਕਰ ਦਿਆਂਗੇ।ਦੂਜੇ ਪਾਸੇ ਕਰਨਾਲ ਦੇ ਭਾਜਪਾ ਸੰਸਦ ਸੰਜੇ ਭਾਟੀਆ ਨੂੰ ਵੀ ਕਿਸਾਨਾਂ ਦੇ ਗੁੱਸੇ ਦੇ ਸਾਹਮਣਾ ਕਰਨਾ ਪਿਆ।ਉਨਾਂ੍ਹ ਲਈ ਉਸ ਸਮੇਂ ਇੱਕ ਵਿਕਟ ਪਰਿਸਥਿਤੀ ਬਣ ਗਈ ਜਦੋਂ ਉਨ੍ਹਾਂ ਨੇ ਸੜਕ ਕਿਨਾਰੇ ਖੜੇ ਰੇੜੀ ਵਾਲੇ ਨੇ ਗੰਨੇ ਦਾ ਰਸ ਪੀਣ ਲਈ ਆਪਣੀ ਕਾਰ ਰੋਕੀ।ਇੱਥੇ ਕਿਸਾਨਾਂ ਦੇ ਇੱਕ ਸਮੂਹ ਨੇ ਉਨਾਂ੍ਹ ਦਾ ਵਿਰੋਧ ਕੀਤਾ।ਕਿਸਾਨਾਂ ਨੇ ਜਿਵੇਂ ਹੀ ਉਨਾਂ ਨੂੰ ਦੇਖਿਆ ਤਾਂ ਉਹ ਉੱਥੇ ਜਮਾ ਹੋ ਗਏ ਅਤੇ ਭਾਜਪਾ ਅਤੇ ਉਨਾਂ੍ਹ ਦੇ ਵਿਰੁੱਧ ਨਾਅਰੇਬਾਜੀ ਕਰਨ ਲੱਗੇ।ਕਿਸਾਨਾਂ ਨੇ ਉਨਾਂ੍ਹ ਨੂੰ ਕਾਲੇ ਝੰਡੇ ਵੀ ਦਿਖਾਏ।
ਕੇਂਦਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਤੋਂ ਨਾਰਾਜ਼ ਕਿਸਾਨ ਲੰਬੇ ਸਮੇਂ ਤੋਂ ਹੜਤਾਲ ’ਤੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਨ੍ਹਾਂ ਤਿੰਨ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ। ਸਰਕਾਰ ਕਾਨੂੰਨਾਂ ਨੂੰ ਬਦਲਣ ਅਤੇ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹੈ।
ਇਹ ਵੀ ਪੜੋ:ਪੰਜਾਬ ‘ਚ ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਹੋਇਆ ਗਠਬੰਧਨ, BSP 20 ਅਤੇ ਅਕਾਲੀ ਦਲ 97 ਸੀਟਾਂ ‘ਤੇ ਲੜੇਗੀ ਚੋਣਾਂ
ਪਰ ਹੁਣ ਦੋਵਾਂ ਪਾਸਿਆਂ ਵਿਚ ਇਕ ਮਹੱਤਵਪੂਰਨ ਲੜਾਈ ਵੇਖੀ ਜਾ ਰਹੀ ਹੈ. ਇਸ ਪ੍ਰਦਰਸ਼ਨ ਵਿੱਚ ਮੁੱਖ ਤੌਰ ਤੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨ ਸ਼ਾਮਲ ਹੋਏ। ਕਾਨੂੰਨ ਵਾਪਸ ਲੈਣ ਨੂੰ ਲੈ ਕੇ ਵੱਖ-ਵੱਖ ਸ਼ਹਿਰਾਂ ਵਿਚ ਪ੍ਰਦਰਸ਼ਨ ਵੀ ਹੋਏ ਹਨ। ਕਈ ਥਾਵਾਂ ‘ਤੇ ਕਿਸਾਨਾਂ ਨੇ ਨੇਤਾਵਾਂ ਨੂੰ ਘੇਰਨ ਦਾ ਕੰਮ ਵੀ ਕੀਤਾ ਹੈ। ਕਿਸਾਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਦਾ ਘਿਰਾਓ ਵੀ ਕੀਤਾ।
ਇਹ ਵੀ ਪੜੋ:Akali Dal-BSP Alliance: ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ, Akali Dal ਤੇ BSP ਦਾ ਹੋਇਆ ਗਠਜੋੜ