farmers tractor rally update: ਦਿੱਲੀ ਪੁਲਸ ਨੇ 26 ਜਨਵਰੀ ਨੂੰ ਹੋਏ ਪੁਲਸ ‘ਤੇ ਹਮਲੇ ਨੂੰ ਲੈ ਕੇ ਹੁਣ ਤੱਕ 153 ਪੁਲਸਕਰਮਚਾਰੀਆਂ ਦੇ ਜਖਮੀ ਹੋਣ ਦੀ ਸੂਚਨਾ ਦਿੱਤੀ ਹੈ।ਇਸ ਸੰਬੰਧੀ ਹੁਣ ਤੱਕ 15 ਐੱਫਆਈਆਰ ਦਰਜ ਕੀਤੀ ਗਈ ਹੈ।ਦਿੱਲੀ ਪੁਲਸ ਨੇ ਹਿੰਸਾ ਨੂੰ ਲੈ ਕੇ IPC Sec 395, 397, 120b (ਅਪਰਾਧਿਕ ਸਾਜਿਸ਼ ਦੀ ਸਜ਼ਾ) ਅਤੇ ਹੋਰ ਧਾਰਾਵਾਂ ਦੇ ਤਹਿਤ ਐੱਫਆਈਆਰ ਦਰਜ ਕੀਤੀ।
ਦਿੱਲੀ ਪੁਲਸ ਨੇ ਕਿਹਾ ਕਿ ਕ੍ਰਾਈਮ ਬ੍ਰਾਂਚ ਇਸਦੀ ਜਾਂਚ ਕਰੇਗੀ।ਦਿੱਲੀ ‘ਚ ਹਿੰਸਾ ਦੀ ਘਟਨਾ ਨੂੰ ਦੇਖਦੇ ਹੋਏ ਵਧੇਰੇ ਸੁਰੱਖਿਆ ਬਲਾਂ ਦੀ ਤੈਨਾਤੀ ਨੂੰ ਲੈ ਕੇ ਡੀਜ਼ੀ ਸੀਆਰਪੀਐੱਫ ਗ੍ਰਹਿ ਮੰਤਰਾਲੇ ਪਹੁੰਚਿਆ ਹੈ।ਸੁਰੱਖਿਆ ਵਿਵਸਥਾ ਅਤੇ ਸੁਰੱਖਿਆ ਬਲਾਂ ਦੀ ਤਾਇਨਾਤੀ ਦੇ ਮੱਦੇਨਜ਼ਰ ਗ੍ਰਹਿ ਸਕੱਤਰ ਨਾਲ ਮੁਲਾਕਾਤ ਹੋਵੇਗੀ।
ਲਾਲ ਕਿਲ੍ਹੇ ‘ਤੇ ਚੜ੍ਹਾਈ ਨੂੰ ਲੈਕੇ ਬਲਬੀਰ ਰਾਜੇਵਾਲ ਦਾ ਸਟੇਜ਼ ਤੋਂ ਵੱਡਾ ਬਿਆਨ LIVE, ਪੰਧੇਰ ਤੇ ਦੀਪ ਸਿੱਧੂ ਝਾੜਿਆ !