farmers will use horse for entering delhi: ਰਾਤ ਦੇ ਸਮੇਂ ਸਿੰਘੂ ਬਾਰਡਰ ‘ਤੇ ਪੰਜਾਬ ਤੋਂ ਘੋੜੇ ਮੰਗਵਾਏ ਗਏ ਹਨ।ਇਹ ਘੋੜੇ ਟਰੱਕਾਂ ‘ਚ ਲਿਆਂਦੇ ਗਏ ਹਨ।ਹਾਲੇ ਤੱਕ ਸਿਰਫ 40 ਤੋਂ 50 ਘੋੜੇ ਹੀ ਲਿਆਂਦੇ ਗਏ ਹਨ।ਪਰ ਕਿਸਾਨਾਂ ਦਾ ਕਹਿਣਾ ਹੇ ਕਿ ਜੇਕਰ ਲੋੜ ਪੈਂਦੀ ਹੈ ਤਾਂ ਹੋਰ ਵੀ ਮੰਗਵਾਏ ਜਾਣਗੇ।ਘੋੜਿਆਂ ਦੇ ਨਾਲ ਪੰਜਾਬ ਤੋਂ ਕੁਝ ਹੋਰ ਕਿਸਾਨ ਵੀ ਆਏ ਹਨ।ਘੋੜਿਆਂ ਬਾਰੇ ‘ਚ ਜਦੋਂ ਕਿਸਾਨਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪੁਲਸ ਸਾਨੂੰ ਦਿੱਲੀ ‘ਚ ਨਹੀਂ ਜਾਣ ਦੇ ਰਹੀ ਹੈ।
ਹਰ ਪਾਸੇ ਬੈਰੀਕੇਡ ਲਗਾ ਦਿੱਤੇ ਗਏ ਹਨ।ਜੇਕਰ ਲੋੜ ਪਈ ਤਾਂ ਅਸੀਂ ਘੋੜਿਆਂ ‘ਤੇ ਸਵਾਰ ਹੋ ਕੇ ਬੈਰੀਕੇਡ ਪਾਰ ਕਰਾਂਗੇ।ਪਰ ਮੰਗਾਂ ਨਹੀਂ ਮੰਨੀਆਂ ਜਾਣ ‘ਤੇ ਅਸੀਂ ਦਿੱਲੀ ਜ਼ਰੂਰ ਜਾਵਾਂਗੇ।ਅੱਜ ਕਿਸਾਨ ਆਗੂਆਂ ਦੀ 11 ਵਜੇ ਮੀਟਿੰਗ ਹੋਈ ਹੈ।ਮੀਟਿੰਗ ਤੋਂ ਪਹਿਲੇ ਸਟੇਜ ਤੋਂ ਕੱਲ ਸਰਕਾਰ ਦੇ ਨਾਲ ਹੋਈ ਚਰਚਾ ਦੇ ਬਾਰੇ ਬਾਕੀ ਕਿਸਾਨਾਂ ਨੂੰ ਲਗਾਤਾਰ ਦੱਸਿਆ ਜਾ ਰਿਹਾ ਹੈ।ਕਿਸਾਨਾਂ ਦੇ ਦਿੱਲੀ ਬਾਰਡਰ ‘ਤੇ ਪਹੁੰਚਣ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ।ਕਈ ਕਿਲੋ ਮੀ. ਦੂਰ ਤੱਕ ਟ੍ਰੈਕਟਰ-ਟ੍ਰਾਲੀਆਂ ਲੱਗੀਆਂ ਹੋਈਆਂ ਹਨ।ਖੇਤੀ ਕਾਨੂੰਨਾਂ ਵਿਰੁੱਧ ਦਿੱਲੀ-ਯੂਪੀ ਬਾਰਡਰ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਇੰਝ ਹੀ ਡਟੇ ਰਹਿਣਗੇ।ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ 3-4 ਮਹੀਨਿਆਂ ਦਾ ਰਾਸ਼ਨ ਹੈ।ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਤਾਂ ਅਸੀਂ ਪਿੱਛੇ ਹੱਟਣ ਵਾਲੇ ਨਹੀਂ ਹਾਂ।
ਕੇਂਦਰ ਨਾਲ ਬੇਸਿੱਟਾ ਬੈਠਕ ਮਗਰੋਂ ਕਿਸਾਨਾਂ ਦੀ ਅਹਿਮ ਮੀਟਿੰਗ ਸ਼ੁਰੂ, ਕੱਲ ਹੋਵੇਗਾ ਮਸਲਾ ਹੱਲ !