ਪਿਛਲੇ ਕੁਝ ਸਾਲਾਂ ਤੋਂ ਭਾਰਤ ਵਿੱਚ ਆਨਲਾਈਨ ਧੋਖਾਧੜੀ ਦੇ ਮਾਮਲੇ ਬਹੁਤ ਜ਼ਿਆਦਾ ਵੱਧ ਗਏ ਹਨ । ਦੇਸ਼ ਵਿੱਚ ਅਜਿਹੇ ਬਹੁਤ ਸਾਰੇ ਗਿਰੋਹ ਸਰਗਰਮ ਹੋ ਗਏ ਹਨ, ਜੋ ਤੁਹਾਨੂੰ ਆਪਣਾ ਸ਼ਿਕਾਰ ਬਣਾ ਸਕਦੇ ਹਨ ਅਤੇ ਤੁਹਾਡੇ ਖਾਤੇ ਦੇ ਡਾਟਾ ਦੇ ਨਾਲ-ਨਾਲ ਪੈਸੇ ਵੀ ਚੋਰੀ ਕਰ ਸਕਦੇ ਹਨ। ਅਜਿਹਾ ਹੀ ਮੁੰਬਈ ਦੇ ਇੱਕ ਵਿਅਕਤੀ ਨਾਲ ਹੋਇਆ ਜਦੋਂ ਫਾਸਟੈਗ ਤੋਂ ਰਿਫੰਡ ਹੋਣ ਕਾਰਨ ਉਸ ਦੇ ਖਾਤੇ ਵਿੱਚੋਂ 1.20 ਲੱਖ ਰੁਪਏ ਉੱਡ ਗਏ ।
ਪੁਲਿਸ ਅਨੁਸਾਰ ਦੱਖਣੀ ਮੁੰਬਈ ਦੇ ਇੱਕ ਕਾਰੋਬਾਰੀ ਨੇ ਫਾਸਟੈਗ ਖਾਤੇ ਵਿੱਚ ਗਲਤੀ ਨਾਲ ਜ਼ਿਆਦਾ ਪੈਸੇ ਭੇਜ ਦਿੱਤੇ ਸਨ । ਪੈਸੇ ਵਾਪਸ ਲੈਣ ਲਈ ਉਸ ਨੇ ਇੰਟਰਨੈੱਟ ਤੋਂ ਕੰਪਨੀ ਦੇ ਕਸਟਮਰ ਕੇਅਰ ਨੰਬਰ ‘ਤੇ ਗੱਲ ਕੀਤੀ । ਦਰਅਸਲ, ਉਹ ਨੰਬਰ ਕਸਟਮਰ ਕੇਅਰ ਦਾ ਨਹੀਂ ਸਗੋਂ ਠੱਗਾਂ ਦਾ ਸੀ। ਠੱਗਾਂ ਨੇ ਰਿਫੰਡ ਦੇ ਬਹਾਨੇ ਉਸਦਾ ਮੋਬਾਈਲ ਹੈਕ ਕਰ ਲਿਆ ਅਤੇ ਉਸਦੇ ਖਾਤੇ ਵਿੱਚੋਂ ਪੈਸੇ ਕਢਵਾ ਲਏ।
ਇਹ ਵੀ ਪੜ੍ਹੋ: ਸਰਕਾਰੀ ਸਕੂਲ ਦੀਆਂ ਦੋ ਵਿਦਿਆਰਥਣਾਂ ਨੂੰ ਮਿਲਿਆ ਕੁਝ ਸਮੇਂ ਲਈ DC ਸੰਗਰੂਰ ਬਣਨ ਦਾ ਮੌਕਾ
ਜਿਸ ਤੋਂ ਬਾਅਦ ਉਸਨੇ ਮੁੰਬਈ ਦੇ ਐੱਮਆਰਏ ਮਾਰਗ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਕੋਲ ਦਰਜ ਸ਼ਿਕਾਇਤ ਵਿੱਚ ਇਲੈਕਟ੍ਰਿਕ ਸਾਮਾਨ ਵੇਚਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਸ ਨੇ ਗੁਜਰਾਤ ਜਾਣਾ ਸੀ। ਇਸ ਕਾਰਨ ਉਸਨੂੰ ਆਪਣੀ ਕਾਰ ਦੇ ਫਾਸਟੈਗ ਖਾਤੇ ਵਿੱਚ ਪੈਸੇ ਪਾਉਣੇ ਪਏ । ਉਸ ਨੇ ਗਲਤੀ ਨਾਲ 1500 ਰੁਪਏ ਦੀ ਬਜਾਏ 15,000 ਰੁਪਏ FASTag ਖਾਤੇ ਵਿੱਚ ਪਾ ਦਿੱਤੇ। ਉਸ ਨੇ ਵਾਧੂ ਪੈਸੇ ਵਾਪਸ ਲੈਣ ਲਈ ਇੰਟਰਨੈੱਟ ‘ਤੇ FASTag ਦੀ ਕਸਟਮਰ ਕੇਅਰ ਨੂੰ ਸਰਚ ਕੀਤਾ। ਉਸ ਨੂੰ ਉੱਥੇ ਇੱਕ ਨੰਬਰ ਮਿਲਿਆ। ਜਿਸ ‘ਤੇ ਕਾਲ ਕਰਨ ‘ਤੇ ਫੋਨ ਚੁੱਕਣ ਵਾਲੇ ਵਿਅਕਤੀ ਨੇ ਖੁਦ ਨੂੰ ਫਾਸਟੈਗ ਦਾ ਕਰਮਚਾਰੀ ਦੱਸਿਆ ਅਤੇ ਪੈਸੇ ਵਾਪਸ ਲੈਣ ਵਿੱਚ ਮਦਦ ਕਰਨ ਦਾ ਵਾਅਦਾ ਕੀਤਾ । ਉਸਨੇ FASTag ਉਪਭੋਗਤਾ ਨੂੰ ਆਪਣੇ ਫੋਨ ‘ਤੇ ਇੱਕ ਐਪ ਡਾਊਨਲੋਡ ਕਰਨ ਲਈ ਕਿਹਾ। ਐਪ ਨੂੰ ਡਾਊਨਲੋਡ ਕਰਨ ਤੋਂ ਬਾਅਦ ਪੀੜਤ ਨੂੰ ਰਿਫੰਡ ਲੈਣ ਲਈ ਕੁਝ ਰਕਮ ਦੇਣ ਲਈ ਕਿਹਾ ਗਿਆ। ਅਜਿਹਾ ਕਰਨ ਤੋਂ ਬਾਅਦ ਉਸ ਦੇ ਖਾਤੇ ਵਿੱਚੋਂ ਪੈਸੇ ਨਿਕਲਣੇ ਸ਼ੁਰੂ ਹੋ ਗਏ। ਹੈਕਰਾਂ ਨੇ ਪੀੜਤ ਦੇ ਖਾਤੇ ਵਿੱਚੋਂ 1.20 ਲੱਖ ਰੁਪਏ ਕੱਢ ਲਏ।
ਵੀਡੀਓ ਲਈ ਕਲਿੱਕ ਕਰੋ -: