Father and two daughters commit suicide: ਬੈਂਗਲੁਰੂ ਸ਼ਹਿਰ ‘ਚ ਇੱਕ ਵਿਅਕਤੀ ਨੇ ਆਪਣੀਆਂ ਦੋ ਬੇਟੀਆਂ ਦੇ ਨਾਲ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਵੀਰਵਾਰ ਨੂੰ 42 ਸਾਲਾ ਸਤੀਸ਼ ਅਤੇ ਉਨਾਂ੍ਹ ਦੀਆਂ ਦੋ ਬੇਟੀਆਂ ਨੇ ਹੋਸੁਰ ਰੋਡ ਅੰਬੇਦਕਰ ਕਾਲੋਨੀ, ‘ਚ ਆਪਣੇ ਕਿਰਾਏ ਦੇ ਘਰ ‘ਚ ਆਤਮਹੱਤਿਆ ਕੀਤੀ।ਪੁਲਿਸ ਅਨੁਸਾਰ ਸਤੀਸ਼ (42) ਅਤੇ ਬੇਟੀਆਂ ਬੀਐੱਸਸੀ ਫਸਟ ਦੀ ਵਿਦਿਆਰਥਣ ਕੀਰਤੀ (18) ਅਤੇ 9ਵੀਂ ਦੀ ਵਿਦਿਆਰਥਣ ਮੋਨਿਸ਼ ਬਹੁਤ ਬੁਰੇ ਦੌਰ ਤੋ ਗੁਜ਼ਰ ਰਹੇ ਸਨ।
ਸਤੀਸ਼ ਦੀ ਪਤਨੀ ਆਸ਼ਾ ਦੀ ਦੋ ਮਹੀਨੇ ਪਹਿਲਾਂ ਕੋਵਿਡ-19 ਦੇ ਕਾਰਨ ਮੌਤ ਹੋ ਗਈ ਸੀ ਜਦੋਂ ਕਿ 6 ਮਹੀਨੇ ਪਹਿਲਾਂ ਸਤੀਸ਼ ਦੀ ਨੌਕਰੀ ਚਲੀ ਗਈ।ਸਤੀਸ਼ ਦੇ ਸੁਸਾਈਡ ਨੋਟ ‘ਚ ਕਿਹਾ ਗਿਆ ਹੈ ਕਿ ਉਨਾਂ੍ਹ ਦੀ ਪਤਨੀ ਦੀ ਮੌਤ ਅਤੇ ਬੇਰੋਜ਼ਗਾਰੀ ਨਾਲ ਉਹ ਅਤੇ ਉਨ੍ਹਾਂ ਦੀਆਂ ਬੇਟੀਆਂ ਡਿਪਰੇਸ਼ਨ ਦਾ ਸ਼ਿਕਾਰ ਹੋ ਗਏ ਅਤੇ ਉਨ੍ਹਾਂ ਨੇ ਆਤਮਹੱਤਿਆ ਕਰਨ ਦਾ ਫੈਸਲਾ ਕੀਤਾ।ਘਟਨਾ ਦਾ ਪਤਾ ਬੁੱਧਵਾਰ ਨੂੰ ਉਦੋਂ ਲੱਗਾ ਜਦੋਂ ਸਤੀਸ਼ ਦੇ ਫੋਨ ਕਾਲ ਦਾ ਜਵਾਬ ਨਹੀਂ ਦੇਣ ‘ਤੇ ਉਨਾਂ੍ਹ ਦੇ ਪਿਤਾ ਚੈੱਕ ਕਰਨ ਘਰ ਆਏ।ਸਤੀਸ਼ ਦੇ ਪਿਤਾ ਨੂੰ ਦਰਵਾਜ਼ਾ ਬੰਦ ਮਿਲਿਆ।
ਫਿਰ ਖਿੜਕੀ ਤੋਂ ਝਾਕ ਕੇ ਦੇਖਿਆ ਕਿ ਤਿੰਨਾਂ ਦੀਆਂ ਲਾਸ਼ਾਂ ਫਾਂਸੀ ਨਾਲ ਲਟਕ ਰਹੀਆਂ ਸਨ।ਪੁਲਿਸ ਨੇ ਕਿਹਾ ਸਤੀਸ਼ ਦੀਆਂ ਬੇਟੀਆਂ ਨੇ ਵੀ ਸੁਸਾਈਡ ਨੋਟ ‘ਤੇ ਦਸਤਖਤ ਕੀਤੇ ਸਨ।ਕਰਨਾਟਕ ਦੇ ਸਿਹਤ ਵਿਭਾਗ ਦੇ ਮੁਤਾਬਕ, ਸੂਬੇ ‘ਚ ਕੋਰੋਨਾ ਨਾਲ ਹੁਣ ਤਕ 35 ਹਜ਼ਾਰ 134 ਲੋਕਾਂ ਦੀ ਮੌਤ ਹੋਈ ਹੈ।ਦੂਜੇ ਪਾਸੇ 3,203 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਕੁਲ ਸੰਕਰਮਿਤਾਂ ਦੀ ਗਿਣਤੀ 28,47,013 ਹੋ ਗਈ ਹੈ।ਸਿਹਤ ਵਿਭਾਗ ਦੇ ਮੁਤਾਬਕ ਬੀਤੇ 24 ਘੰਟਿਆਂ ‘ਚ ਕੋਵਿਡ-19 ਦੇ 14,302 ਮਰੀਜ਼ ਸੰਕਰਮਣ ਮੁਕਤ ਵੀ ਹੋਏ, ਜਿਸ ਨਾਲ ਸੂਬੇ ‘ਚ ਇਸ ਜਾਨਲੇਵਾ ਵਾਇਰਸ ਨੂੰ ਮਾਤ ਦੇਣ ਵਾਲਿਆਂ ਦੀ ਕੁਲ ਗਿਣਤੀ ਵਧਕੇ 27,46,544 ਹੋ ਗਈ।