father burnt killing 18 year old daughter arrested: ਸੂਰੀਆਪੁਰਾ ਥਾਣਾ ਖੇਤਰ ਦੇ ਪਾਂਵਰਾ ਪਿੰਡ ‘ਚ ਆਨਰ ਕਿਲਿੰਗ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਮੁਤਾਬਕ ਇੱਕ ਪਿਤਾ ਵਲੋਂ ਆਪਣੀ ਹੀ ਬੇਟੀ ਦੀ ਹੱਤਿਆ ਦਿੱਤੀ ਗਈ ਅਤੇ ਉਸਦੀ ਲਾਸ਼ ਨੂੰ ਸ਼ਮਸ਼ਾਨ ਘਾਟ ‘ਚ ਲਿਜਾ ਕੇ ਸਾੜ ਦਿੱਤਾ ਗਿਆ।ਪੁਲਸ ਨੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ।ਮਾਮਲੇ ‘ਚ ਪਿੰਡ ਦੇ ਚੌਕੀਦਾਰ ਦੇ ਬਿਆਨਾਂ ‘ਤੇ 5 ਲੋਕਾਂ ਵਿਰੁੱਧ ਐੱਫ.ਆਈ.ਆਰ ਦਰਜ ਕੀਤੀ ਗਈ ਹੈ।ਪੁਲਸ ਨੇ ਦੋਸ਼ੀ
ਪਿਤਾ ਨੂੰ ਜੇਲ ਭੇਜ ਦਿੱਤਾ ਹੈ।ਥਾਣਾ ਮੁਖੀ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਥਾਣਾ ਖੇਤਰ ਪਾਂਵਰਾ ਪਿੰਡ ਨਿਵਾਸੀ ਅਨਿਲ ਸਿੰਘ ਨੇ ਆਪਣੀ ਬੇਟੀ ਦੀ ਹੱਤਿਆ ਕਰ ਕੇ ਉਸਦਾ ਸੰਸਕਾਰ ਕਰ ਰਹੇ ਹਨ।ਤੁਰੰਤ ਕਾਰਵਾਈ ਕਰਦਿਆਂ ਪੁਲਸ ਅਧਿਕਾਰੀ ਉਕਤ ਪਿੰਡ ਪਹੁੰਚੇ ਤਾਂ ਦੇਖਿਆ ਕਿ ਪਿੰਡ ਦੇ ਸ਼ਮਸ਼ਾਨ ਘਾਟ ‘ਤੇ ਕੁਝ ਲੋਕ ਇੱਕ ਲਾਸ਼ ਦਾ ਸੰਸਕਾਰ ਕਰ ਰਹੇ ਸਨ।ਪੁਲਸ ਦੇ ਉਥੇ ਪਹੁੰਚਣ ਤੋਂ ਪਹਿਲਾਂ ਹੀ ਕੁਝ ਲੋਕ ਉਥੋਂ ਭੱਜਣ ‘ਚ ਸਫਲ ਹੋ ਗਏ।ਪੁਲਸ ਅਨੁਸਾਰ ਸ਼ਮਸ਼ਾਨ ਘਾਟ ‘ਚ ਬੇਟੀ ਦਾ ਸੰਸਕਾਰ ਕਰਦੇ ਸਮੇਂ ਅਨਿਲ ਸਿੰਘ ਨਾਮੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਥਾਣਾ ਅਧਿਕਾਰੀ ਨੇ ਦੱਸਿਆ ਕਿ ਕਾਰਵਾਈ ‘ਚ ਪਾਇਆ ਗਿਆ ਹੈ ਕਿ ਅਨਿਲ ਸਿੰਘ ਜੋ ਕਿ ਮ੍ਰਿਤਕਾ ਦੇ ਪਿਤਾ ਹਨ ਨੇ ਆਪਣੀ 18 ਸਾਲਾ ਬੇਟੀ ਦੀ ਹੱਤਿਆ ਕਰਕੇ ਜਲਦਬਾਜੀ ‘ਚ ਉਸਦਾ ਸੰਸਕਾਰ ਕੀਤਾ ਹੈ।ਮ੍ਰਿਤਕ ਸਰੀਰ ਪੂਰੀ ਤਰ੍ਹਾਂ ਸੜ ਚੁੱਕਾ ਸੀ।ਇਸ ਤੋਂ ਬਾਅਦ ਪੁਲਸ ਅਨਿਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ।ਮਾਮਲੇ ‘ਚ ਪਿੰਡ ਦੇ ਚੌਕੀਦਾਰ ਦੇ ਬਿਆਨ ‘ਤੇ ਅਨਿਲ ਸਿੰਘ ਤੋਂ ਇਲਾਵਾ ਚਾਰ ਅਣਪਛਾਤੇ ਲੋਕਾਂ ਦੇ ਵਿਰੁੱਧ ਐੱਫ.ਆਈ.ਆਰ ਦਰਜ ਕੀਤੀ ਗਈ ਹੈ।
ਇਹ ਵੀ ਦੇਖੋ:ਕਿਸਾਨਾਂ ਨੇ ਲਾਏ ਕਮਰ ਕੱਸੇ, ਕੇਂਦਰ ਨਾਲ ਮੀਟਿੰਗ ਲਈ ਪਹੁੰਚੇ ਵਿਗਿਆਨ ਭਵਨ ਦੇਖੋ ਤਸਵੀਰਾਂ….