Father on duty saluting DSP daughter: ਇਨ੍ਹੀ ਦਿਨੀਂ ਸੋਸ਼ਲ ਮੀਡੀਆ ਰਾਹੀਂ ਸਾਨੂੰ ਬਹੁਤ ਕੁਝ ਦੇਖਣ ਅਤੇ ਸੁਣਨ ਨੂੰ ਮਿਲਦਾ ਹੈ । ਅਜਿਹੇ ਵਿੱਚ ਸਾਡੇ ਸਾਹਮਣੇ ਕਈ ਵਾਰ ਅਜਿਹੀ ਤਸਵੀਰ ਸਾਹਮਣੇ ਆ ਜਾਂਦੀ ਹੈ ਜੋ ਦਿਲ ਨੂੰ ਛੂਹ ਜਾਂਦੀ ਹੈ। ਅਜਿਹੀ ਹੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿੱਥੇ ਇੱਕ ਪੁਲਿਸ ਅਧਿਕਾਰੀ ਮਹਿਲਾ ਅਧਿਕਾਰੀ ਨੂੰ ਸਲਾਮ ਕਰ ਰਿਹਾ ਹੈ। ਇਸ ਵਿੱਚ ਖਾਸ ਗੱਲ ਇਹ ਹੈ ਕਿ ਇਹ ਦੋਨੇਂ ਅਧਿਕਾਰੀ ਪਿਤਾ ਅਤੇ ਧੀ ਹਨ।
ਦਰਅਸਲ, ਮਾਤਾ-ਪਿਤਾ ਦੀ ਛਾਤੀ ਉਸ ਸਮੇਂ ਮਾਣ ਨਾਲ ਚੌੜੀ ਹੋ ਜਾਂਦੀ ਹੈ ਜਦੋਂ ਉਨ੍ਹਾਂ ਦਾ ਬੱਚਾ ਸਫਲ ਹੋ ਜਾਂਦਾ ਹੈ। ਆਂਧਰਾ ਪ੍ਰਦੇਸ਼ ਪੁਲਿਸ ਵਿੱਚ ਸਰਕਿਲ ਇੰਸਪੈਕਟਰ ਨੇ ਆਪਣੀ ਹੀ ਧੀ ਨੂੰ ਸਲਾਮ ਕੀਤਾ। ਇਹ ਵੇਖ ਕੇ ਉੱਥੇ ਮੌਜੂਦ ਸਾਰੇ ਲੋਕ ਖੁਸ਼ ਹੋ ਗਏ । ਸਰਕਿਲ ਇੰਸਪੈਕਟਰ ਸ਼ਾਮ ਸੁੰਦਰ ਨੇ ਆਪਣੀ ਹੀ ਧੀ ਨੂੰ ਨਮਸਤੇ ਮੈਡਮ ਕਹਿੰਦੇ ਹੋਏ ਸਲਾਮ ਕੀਤਾ।
ਇਸ ਸਬੰਧੀ ਖੁਦ ਆਂਧਰਾ ਪ੍ਰਦੇਸ਼ ਪੁਲਿਸ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ । ਸੂਬਾ ਪੁਲਿਸ ਵੱਲੋਂ ਅਧਿਕਾਰਿਕ ਟਵਿੱਟਰ ਹੈਂਡਲ ‘ਤੇ ਇੱਕ ਤਸਵੀਰ ਸਾਂਝੀ ਕੀਤੀ ਗਈ ਤੇ ਕਿਹਾ ਗਿਆ ਕਿ ਆਂਧਰਾ ਪ੍ਰਦੇਸ਼ ਪੁਲਿਸ ਪਰਿਵਾਰ ਨੂੰ ਨਾਲ ਲਿਆਂਦਾ ਹੈ । ਸਰਕਿਲ ਇੰਸਪੈਕਟਰ ਸ਼ਾਮ ਸੁੰਦਰ ਆਪਣੀ DSP ਧੀ ਜੇਸੀ ਪ੍ਰਸਾਂਤੀ ਨੂੰ ਮਾਣ ਅਤੇ ਸਨਮਾਨ ਨਾਲ ਸਲਾਮ ਕਰ ਰਹੇ ਹਨ। ਦੱਸ ਦੇਈਏ ਕਿ ਇਹ ਦੋਨੋਂ ਪੁਲਿਸ ਅਧਿਕਾਰੀ ਪਹਿਲੀ ਵਾਰ ਡਿਊਟੀ ‘ਤੇ ਆਹਮੋ-ਸਾਹਮਣੇ ਆਏ ਸਨ ।
ਇਹ ਵੀ ਦੇਖੋ: KFC ‘ਤੇ ਦੇਖੋ ਕਿਸਾਨੀ ਤੇ ਸੂਰਵੀਰ ਜੋਧਿਆਂ ਦਾ ਰੰਗ, ਇਹ ਤਸਵੀਰਾਂ ਦੇਖ ਕੇ ਦਿਲ ਗਦ-ਗਦ ਹੋ ਉੱਠੇਗਾ