father son body found uttar pradesh: ਉੱਤਰ-ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲੇ ‘ਚ ਸ਼ੁੱਕਰਵਾਰ ਨੂੰ ਇਕ ਮਕਾਨ ‘ਚ ਪਿਤਾ-ਪੁੱਤਰ ਦੀ ਲਾਸ਼ ਮਿਲੀ।ਜਦੋਂ ਕਿ ਪਤਨੀ ਬੇਸੁਧ ਹਾਲਤ ‘ਚ ਸੀ।ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪਹੁੰਚੀ ਪੁਲਸ ਨੂੰ ਲਾਸ਼ਾਂ ਪੋਸਟਮਾਰਟਮ ਲਈ ਭੇਜਿਆ ਗਿਆ ਅਤੇ ਔਰਤ ਨੂੰ ਹਸਪਤਾਲ ਭਰਤੀ ਕਰਾਇਆ ਗਿਆ।ਆਸਪਾਸ ਦੇ ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਬੀਤੇ ਚਾਰ ਦਿਨਾਂ ਤੋਂ ਪਰਿਵਾਰ ਦੇ ਲੋਕਾਂ ਨੇ ਖੁਦ ਨੂੰ ਘਰ ‘ਚ ਕੈਦ ਕਰ ਰੱਖਿਆ ਸੀ।ਕੋਈ ਵੀ ਬਾਹਰ ਨਹੀਂ ਨਿਕਲਿਆ।ਸਥਾਨਕ ਲੋਕਾਂ ਮੁਤਾਬਕ ਘਰ ‘ਚ ਜਾਦੂ-ਟੂਣੇ,ਤੰਤਰ ਮੰਤਰ ਹੋਣ ਦਾ ਖਦਸ਼ਾ ਜਤਾ ਰਹੇ ਹਨ।ਇਹ ਪੂਰਾ ਮਾਮਲਾ ਚਾਇਲ ਤਹਿਸੀਲ ਦਾ ਹੈ।ਪਿਪਰੀ ਥਾਣਾ ਖੇਤਰ
ਦੇ ਚਾਇਲ ਕਸਬੇ ‘ਚ ਨੌਸੇ (32ਸਾਲ) ਆਪਣੀ ਪਤਨੀ ਗੁਲਨਾਜ(28) ਅਤੇ 3 ਬੱਚਿਆਂ ਅਰਮਾਨ, ਮਹਿਰਾ ਅਤੇ ਵਜੀਹਾ ਦੇ ਨਾਲ ਰਹਿੰਦਾ ਸੀ।ਸਥਾਨਕ ਲੋਕਾਂ ਅਨੁਸਾਰ, ਪੂਰਾ ਪਰਿਵਾਰ ਆਸਪਾਸ ਦੇ ਲੋਕਾਂ ਨਾਲ ਗੱਲਬਾਤ ਨਹੀਂ ਕਰਦਾ ਸੀ।ਪਿਛਲ਼ੇ 4 ਦਿਨਾਂ ਤੋਂ ਗੁਆਂਢੀਆਂ ਨੇ ਪਰਿਵਾਰ ਨੂੰ ਘਰ ਤੋਂ ਬਾਹਰ ਨਿਕਲਦੇ ਨਹੀਂ ਦੇਖਿਆ ਸੀ।ਗੁਆਂਢੀ ਕਾਜੀ ਅਸਦ ਨੇ ਦੱਸਿਆ ਕਿ ਬੇਟੀਆਂ ਮਹਿਰਾ ਅਤੇ ਵਜੀਹਾ ਨੂੰ ਰੋਂਦਿਆਂ ਦੇਖ ਉਹ ਘਰ ਦੇ ਅੰਦਰ ਗਏ ਤਾਂ ਉਨਾਂ੍ਹ ਨੂੰ ਘਟਨਾ ਬਾਰੇ ਜਾਣਕਾਰੀ ਹੋਈ।ਉਨ੍ਹਾਂ ਨੇ ਦੋਵਾਂ ਨੂੰ ਘਰ ਤੋਂ ਬਾਹਰ ਕੱਢ ਪੁਲਸ ਨੂੰ ਸੂਚਨਾ ਦਿੱਤੀ।ਮੌਕੇ ‘ਤੇ ਪਹੁੰਚੀ ਪੁਲਸ ਨੇ ਦੇਖਿਆ ਕਿ ਨੌਸੇ, ਅਰਮਾਨ ਅਤੇ
ਗੁਲਨਾਜ ਕਮਰੇ ‘ਚ ਪਏ ਹਨ।ਨੌਸੇ ਅਤੇ ਅਰਮਾਨ ਮ੍ਰਿਤਕ ਪਾਏ ਗਏ ਜਦੋਂਕਿ ਗੁਲਨਾਜ ਬੇਸੁਧ ਮਿਲੀ।ਗੁਲਨਾਜ ਨੂੰ ਇਲਾਜ ਲਈ ਨਿੱਜੀ ਹਸਪਤਾਲ ‘ਚ ਭਰਤੀ ਕਰਾਇਆ ਗਿਆ।ਫਿਲਹਾਲ, ਪਿਪਰੀ ਪੁਲਸ ਨੇ ਲਾਸ਼ਾਂ ਨੂੰ ਕਬਜੇ ‘ਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪੁਲਸ ਅਧਿਕਾਰੀਆਂ ਨੇ ਮੌਕਾ ਦਾ ਮੁਆਇਨਾ ਲੈਂਦਿਆਂ ਘਟਨਾ ਦੇ ਰਾਜ ਤੋਂ ਪਰਦਾਫਾਸ਼ ਕਰਨ ਦੀ ਕੋਸ਼ਿਸ਼ ਕੀਤੀ।ਪਰ ਹੁਣ ਤੱਕ ਮੌਤ ਦਾ ਰਾਜ ਬਣਿਆ ਹੋਇਆ ਹੈ।ਸਥਾਨਕ ਲੋਕਾਂ ਅਨੁਸਾਰ, ਮ੍ਰਿਤਕ ਦਾ ਇੱਕ ਰਿਸ਼ਤੇਦਾਰ ਤੰਤਰ-ਮੰਤਰ ਦਾ ਕੰਮ ਕਰਦਾ ਹੈ।ਚਾਰ ਦਿਨ ਪਹਿਲਾਂ ਉਹ ਘਰ ਆਇਆ ਸੀ।ਜਿਸਤੋਂ ਬਾਅਦ ਪਰਿਵਾਰ ਦੇ ਲੋਕ ਘਰ ਅੰਦਰ ਅਜੀਬੋ ਗਰੀਬ ਹਰਕਤਾਂ ਕਰਦੇ ਸੀ।ਪਰਿਵਾਰ ਦੀਆਂ ਹਰਕਤਾਂ ਦੇ ਚਲਦਿਆਂ ਲੋਕਾਂ ਨੇ ਉਨ੍ਹਾਂ ਨਾਲ ਗੱਲਬਾਤ ਕਰਨਾ ਬੰਦ ਕਰ ਦਿੱਤਾ ਸੀ।
ਇਹ ਵੀ ਦੇਖੋ:ਚਾਚੇ ਦੇ ਨਾਲ ‘ਜੰਞ ਚੜ੍ਹਕੇ’ ਚਾਚੀ ਨੂੰ ਲੈਣ ਸਰਵਾਲਾ ਬਣਕੇ ਗਈ ਭਤੀਜੀ, ਕਦੇ ਵੇਖਿਆ ਐਸਾ ਅਨੋਖਾ ਨਜ਼ਾਰਾ ?