father who complained of molesting: ਉੱਤਰ-ਪ੍ਰਦੇਸ਼ ‘ਚ ਹਾਥਰਸ ਦੇ ਨੌਜਰਪੁਰ ਪਿੰਡ ‘ਚ ਬੇਟੀ ਨਾਲ ਛੇੜਛਾੜ ਦੀ ਸ਼ਿਕਾਇਤ ਕਰਨ ਵਾਲੇ ਪਿਤਾ ਦੀ ਸੋਮਵਾਰ ਸ਼ਾਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਗੌਰਵ ਸ਼ਰਮਾ ਛੇੜਛਾੜ ਦਾ ਕੇਸ ਵਾਪਸ ਲੈਣ ਲਈ ਉਨਾਂ੍ਹ ‘ਤੇ ਦਬਾਅ ਬਣਾ ਰਿਹਾ ਸੀ।ਮ੍ਰਿਤਕ ਦੀ ਬੇਟੀ ਨੇ 6 ਲੋਕਾਂ ‘ਤੇ ਕੇਸ ਦਰਜ ਕਰਾਇਆ ਹੈ।ਇਨ੍ਹਾਂ ‘ਚ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਗੌਰਵ ਇੱਕ ਨੰਬਰ ਦਾ ਅੱਤਵਾਦੀ ਹੈ ਅਤੇ ਉਹ ਸਪਾ ਨਾਲ ਜੁੜਿਆ ਹੋਇਆ ਹੈ।ਪੀੜਤ ਪਰਿਵਾਰ ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਅੰਤਿਮ ਸੰਸਕਾਰ ਨਹੀਂ ਕਰਨ ਦੀ ਜਿੱਦ ‘ਤੇ ਅੜਿਆ ਹੋਇਆ ਸੀ, ਪਰ ਪੁਲਸ ਦੀ ਸਮਝਦਾਰੀ ਤੋਂ ਬਾਅਦ ਪਰਿਵਾਰ ਮੰਨ ਗਿਆ।ਪਿਤਾ ਦੀ ਅਰਥੀ ਨੂੰ ਬੇਟੀ ਨੇ ਵੀ ਮੋਢਾ ਦਿੱਤਾ।ਇਹ ਦੇਖ ਕੇ ਉਥੇ ਮੌਜੂਦ ਹਰ ਵਿਅਕਤੀ ਦੀਆਂ ਅੱਖਾਂ ‘ਚ ਹੰਝੂ ਸਨ।
ਅਮਰੀਸ਼ ਸ਼ਰਮਾ ਦੇ ਪਰਿਵਾਰ ਨੇ ਪੁਲਸ ਨੂੰ ਦੱਸਿਆ ਕਿ ਦੋਸ਼ੀ ਗੌਰਵ ਨਾਲ ਉਨ੍ਹਾਂ ਪਰਿਵਾਰ ਦੀ ਪੁਰਾਣੀ ਰੰਜਿਸ਼ ਚੱਲ ਰਹੀ ਸੀ।ਸੋਮਵਾਰ ਨੂੰ ਅਮਰੀਸ਼ ਦੀ ਬੇਟੀ ਅਤੇ ਗੌਰਵ ਦੀ ਪਤਨੀ-ਮਾਸੀ ਪਿੰਡ ਦੇ ਮੰਦਰ ‘ਚ ਪੂਜਾ ਕਰਨ ਗਈ ਸੀ।ਇਨ੍ਹਾਂ ਔਰਤਾਂ ‘ਚ ਝਗੜਾ ਹੋ ਗਿਆ।ਸ਼ਾਮ ਨੂੰ ਅਮਰੀਸ਼ ਆਪਣੇ ਖੇਤਾਂ ‘ਚ ਆਲੂ ਦੀ ਖੁਦਾਈ ਕਰਾ ਰਿਹਾ ਸੀ।ਉਨਾਂ੍ਹ ਦੀ ਪਤਨੀ ਬੇਟੀ ਦੇ ਨਾਲ ਖਾਣਾ ਦੇਣ ਲਈ ਖੇਤਾਂ ‘ਚ ਆਈ ਸੀ।ਇਸੇ ਦੌਰਾਨ ਗੌਰਵ ਆਪਣੇ ਤਿੰਨ ਦੋਸਤਾਂ ਨਾਲ ਉਥੇ ਪਹੁੰਚਿਆ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ।ਗੋਲੀ ਲੱਗਣ ਤੋਂ ਬਾਅਦ ਅਮਰੀਸ਼ ਨੂੰ ਇਲਾਜ ਦੇ ਲਈ ਹਾਥਰਸ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।