ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਮਹਿਲਾ ਡਾਕਟਰ ਨੂੰ ਡਿਜੀਟਲ ਤਰੀਕੇ ਨਾਲ 3 ਮਹੀਨਿਆਂ ਤੱਕ ‘ਅਰੈਸਟ’ ਰੱਖ ਕੇ ਉਸ ਤੋਂ 19 ਕਰੋੜ ਰੁਪਏ ਠੱਗ ਲਏ ਗਏ। ਮੁਲਜ਼ਮਾਂ ਨੇ ਮਹਿਲਾ ਨੂੰ ਲਗਾਤਾਰ ਡਰਾ ਕੇ 35 ਵੱਖ-ਵੱਖ ਬੈਂਕ ਖਾਤਿਆਂ ਵਿਚ ਇਹ ਰਕਮ ਟਰਾਂਸਫਰ ਕਰਾਈ। ਇਹ ਹਾਈਟੈੱਕ ਧੋਖਾਧੜੀ ਵਿਚ ਸੂਰਤ ਤੋਂ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਖਾਤੇ ਵਿਚ 1 ਕਰੋੜ ਰੁਪਏ ਜਮ੍ਹਾ ਮਿਲੀ।
ਮਾਮਲਾ 16 ਜੁਲਾਈ ਨੂੰ ਸਾਈਬਰ ਸੈੱਲ ਸੀਆਈਟੀ ਕ੍ਰਾਈਮ ਨੂੰ ਦਰਜ ਕਰਾਇਆ ਗਿਆ ਸੀ। ਜਾਂਚ ਵਿਚ ਸਾਹਮਣੇ ਆਇਆ ਕਿ ਮਹਿਲਾ ਡਾਕਟਰ ਨੂੰ 15 ਮਾਰਚ ਤੋਂ ਹੀ ਲਗਾਤਾਰ ਧਮਕਾਇਆ ਜਾ ਰਿਹਾ ਸੀ। ਫੋਨ ਕਾਲਸ ਵਿਚ ਖੁਦ ਨੂੰ ਸਾਈਬਰ ਪੁਲਿਸ, ਪਬਲਿਕ ਪ੍ਰਾਸਿਕਿਊਟਰ ਤੇ ਹੋਰ ਸਰਕਾਰੀ ਅਫਸਰ ਦੱਸ ਕੇ ਮੁਲਜ਼ਮਾਂ ਨੇ ਮਹਿਲਾ ਨੂੰ ਦੱਸਿਆ ਕਿ ਉਨ੍ਹਾਂ ਦੇ ਫੋਨ ਤੋਂ ਇਤਰਾਜ਼ਯੋਗ ਕੰਟੈਂਟ ਭੇਜਿਆ ਜਾ ਰਿਹਾ ਹੈ ਤੇ ਉਨ੍ਹਾਂ ‘ਤੇ ਮਨੀ ਲਾਂਡਰਿੰਗ ਦਾ ਕੇਸ ਦਰਜ ਹੋ ਗਿਆ ਹੈ।
ਮੁਲਜ਼ਮਾਂ ਨੇ ਮਹਿਲਾ ਦੀ ਸਾਰੀ ਜਾਇਦਾਦ, ਬੈਂਕ ਡਿਟੇਲਸ ਇਥੋਂ ਤੱਕ ਕਿ ਉਸ ਦੇ ਗਹਿਣਿਆਂ ‘ਤੇ ਲੋਨ ਲੈ ਕੇ ਰਕਮ ਟਰਾਂਸਫਰ ਕਰਵਾਈ। ਮਹਿਲਾ ਨੂੰ ਇੰਨਾ ਡਰਾ ਦਿੱਤਾ ਗਿਆ ਕਿ ਉਹ ਘਰ ਤੋਂ ਬਾਹਰ ਜਾਂਦਾ ਸੀ ਤਾਂ ਵੀਡੀਓ ਕਾਲ ਤੋਂ ਆਪਣੀ ਹਰ ਗਤੀਵਿਧੀ ਰਿਪੋਰਟ ਕਰਦੀ ਸੀ। ਇਸ ਗਿਰੋਹ ਦਾ ਕਨੈਕਸ਼ਨ ਕੰਬੋਡੀਆ ਵਰਗੇ ਵਿਦੇਸ਼ੀ ਨੈਟਵਰਕ ਨਾਲ ਹੋਣ ਦਾ ਵੀ ਖਦਸ਼ਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਬੇਅਦਬੀ ‘ਤੇ ਕਾਨੂੰਨ ਬਣਾਉਣ ਲਈ 31 ਅਗਸਤ ਤੱਕ ਲੋਕਾਂ ਤੋਂ ਲਏ ਜਾਣਗੇ ਸੁਝਾਅ, ਸਿਲੈਕਟ ਕਮੇਟੀ ਸੁਝਾਵਾਂ ‘ਤੇ ਕਰੇਗੀ ਵਿਚਾਰ
ਫਿਲਹਾਲ ਜਿਸ ਖਾਤੇ ਵਿਚ ਸਭ ਤੋਂ ਵੱਧ ਰਕਮ ਟਰਾਂਸਫਰ ਹੋਈ ਸੀ ਉਸ ਦੇ ਮਾਲਕ ਨੂੰ ਸੂਰਤ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਉਸ ਤੋਂ ਪੁੱਛਗਿਛ ਕਰ ਰਹੀ ਹੈ ਤਾਂ ਕਿ ਇਸ ਅੰਤਰਰਾਸ਼ਟਰੀ ਸਾਈਬਰ ਠੱਗ ਗਿਰੋਹ ਦੇ ਹੋਰ ਮੈਂਬਰਾਂ ਤੱਕ ਪਹੁੰਚਿਆ ਜਾ ਸਕੇ। ਇਹ ਕੇਸ ਦੇਸ਼ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਤੇ ਲੰਬੇ ਡਿਜੀਟਲ ਠੱਗੀ ਮਾਮਲਿਆਂ ਵਿਚ ਗਿਣਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
























