festival special train kalka shimla start : ਰੇਲਵੇ ਨੇ ਕਾਲਕਾ-ਸ਼ਿਮਲਾ ਮਾਰਗ ‘ਤੇ ਅੱਜ ਭਾਵ 21 ਅਕਤੂਬਰ ਤੋਂ ਸਪੈਸ਼ਲ ਟ੍ਰੇਨਾਂ ਦੀਆਂ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ।ਕੋਰੋਨਾ ਮਹਾਂਮਾਰੀ ਦੌਰਾਨ 7 ਮਹੀਨੇ ਤੱਕ ਬੰਦ ਰਹੀਆਂ ਟਾਇ ਟ੍ਰੇਨਾਂ ਬੁੱਧਵਾਰ ਤੋਂ ਸ਼ੁਰੂ ਹੋ ਰਹੀਆਂ ਹਨ।ਰੇਲਵੇ ਵਿਭਾਗ ਅਨੁਸਾਰ,ਤਿਉਹਾਰ ਦੇ ਸੀਜ਼ਨ ‘ਚ ਹੋਣ ਵਾਲੀ ਭੀੜ ਨੂੰ ਧਿਆਨ ‘ਚ ਰੱਖਦਿਆਂ ਹੋਏ ਕਾਲਕਾ-ਸ਼ਿਮਲਾ ਟ੍ਰੇਨ ਸੇਵਾ ਫਿਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ।ਦੱਸਣਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਲਾਕਡਾਊਨ ਕਾਰਨ ਇਸ ਟ੍ਰੈਕ ‘ਤੇ ਟ੍ਰੇਨ ਸੇਵਾਵਾਂ ਮਾਰਚ ਤੋਂ ਬੰਦ ਸੀ।ਜਾਣਕਾਰੀ ਮੁਤਾਬਕ ਕਾਲਕਾ-ਸ਼ਿਮਲਾ ਸਪੈਸ਼ਲ ਟ੍ਰੇਨ ਕਾਲਕਾ ਤੋਂ ਦੁਪਹਿਰ 12.10 ਵਜੇ ਸ਼ਾਮ 5 ਵਜੇ
ਸ਼ਿਮਲਾ ਪਹੁੰਚੇਗੀ।ਵੀਰਵਾਰ ਨੂੰ ਸ਼ਿਮਲਾ-ਕਾਲਕਾ ਟ੍ਰੇਨ ਸ਼ਿਮਲਾ ਤੋਂ ਸਵੇਰੇ 10 ਵੱਜ ਕੇ 40 ਮਿੰਟ ‘ਤੇ ਰਵਾਨਾ ਹੋਵੇਗੀ।ਜੋ ਦੁਪਹਿਰ ਢਾਈ ਵਜੇ ਕਾਲਕਾ ਪਹੁੰਚੇਗੀ।ਦੱਸਣਯੋਗ ਹੈ ਕਿ ਰੇਲਵੇ ਨੇ ਫੈਸਟੀਵਲ ਸੀਜਨ ਦੇ ਮੱਦੇਨਜ਼ਰ ਇਸ ਸਪੈਸ਼ਲ ਟ੍ਰੇਨ ਦੇ ਸੰਚਾਲਨ ਦਾ ਫੈਸਲਾ ਕੀਤਾ ਹੈ।ਕਾਲਕਾ -ਸ਼ਿਮਲਾ ਐਕਸਪ੍ਰੈਸ ਸਪੈਸ਼ਲ ਟ੍ਰੇਨ ‘ਚ ਦੋ ਲਗਜ਼ਰੀ ਡਿੱਬਿਆਂ ਸਮੇਤ 7 ਡੱਬੇ ਹੋਣਗੇ।ਮਹੱਤਵਪੂਰਨ ਹੈ ਕਿ ਐੱਨਡੀਏ ਦੀ ਪ੍ਰੀਖਿਆ ਲਈ 6 ਸਤੰਬਰ ਨੂੰ ਸੋਲਨ ਤੋ ਸ਼ਿਮਲਾ ਲਈ ਇੱਕ ਵਿਸ਼ੇਸ ਟ੍ਰੇਨ ਚਲਾਈ ਗਈ ਸੀ।ਜਿਸ ‘ਚ ਸਿਰਫ 2 ਯਾਤਰੀਆਂ ਨੇ ਸਫਰ ਕੀਤਾ ਸੀ।ਅਮਰ ਸਿੰਘ ਠਾਕੁਰ ਕਮਰਸ਼ੀਅਲ ਇੰਸਪੈਕਟਰ ਕਾਲਕਾ-ਸ਼ਿਮਲਾ ਰੇਲਵੇ ਨੇ ਦੱਸਿਆ ਸੀ ਕਿ ਸੋਲਨ ਤੋਂ ਸ਼ਿਮਲਾ ਦਰਮਿਆਨ 47 ਕਿ.ਮੀ. ਦੀ ਦੂਰੀ ਤੱਕ ਇਹ ਵਿਸ਼ੇਸ਼ ਟ੍ਰੇਨ ਚਲਾਈ ਗਈ।ਜਿਸ ‘ਚ ਸਿਰਫ 2 ਲੋਕਾਂ ਨੇ ਹੀ ਯਾਤਰਾ ਕੀਤੀ ਸੀ।