fir bhartiya kisan union workers: ਗਾਜ਼ੀਪੁਰ ਬਾਰਡਰ ‘ਤੇ ਭਾਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਜਨਤਾ ਪਾਰਟੀ ਵਰਕਰਾਂ ਵਿਚਾਲੇ ਝੜਪ ਦੇ ਮਾਮਲੇ ‘ਚ ਪੁਲਿਸ ਨੇ ਕੇਸ ਦਰਜ ਕੀਤਾ ਹੈ।ਭਾਰਤੀ ਕਿਸਾਨ ਯੂਨੀਅਨ ਦੇ 200 ਲੋਕਾਂ ‘ਤੇ ਐੱਫਆਈਆਰ ਦਰਜ ਕੀਤੀ ਗਈ ਹੈ।ਇਹ ਐੱਫਆਈਆਰ ਬੀਜੇਪੀ ਨੇਤਾ ਅਮਿਤ ਵਾਲਮੀਕਿ ਦੀ ਸ਼ਿਕਾਇਤ ‘ਤੇ ਦਰਜ ਕੀਤੀ ਗਈ, ਜਿਨਾਂ ਦੇ ਸਵਾਗਤ ਦੌਰਾਨ ਇਹ ਝੜਪ ਹੋਈ।ਬੁੱਧਵਾਰ ਨੂੰ ਭਾਜਪਾ ਵਰਕਰ ਆਪਣੇ ਨੇਤਾ ਅਮਿਤ ਵਾਲਮੀਕਿ ਦਾ ਸਵਾਗਤ ਕਰਨ ਲਈ ਗਾਜ਼ੀਪੁਰ ਬਾਰਡਰ ‘ਤੇ ਪਹੁੰਚੇ ਸਨ।
ਇਸ ਦੌਰਾਨ ਭਾਜਪਾ ਵਰਕਰਾਂ ਦੀ ਉੱਥੇ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾ ਦੇ ਨਾਲ ਝੜਪ ਹੋ ਗਈ।ਦੋਵਾਂ ਧਿਰਾਂ ‘ਚ ਡੰਡੇ ਚੱਲਣ ਲੱਗੇ।ਹੁਣ ਇਸ ਮਾਮਲੇ ‘ਚ ਬੀਜੇਪੀ ਨੇਤਾ ਅਮਿਤ ਦੀ ਸ਼ਿਕਾਇਤ ‘ਤੇ 200 ਲੋਕਾਂ ਦੇ ਵਿਰੁੱਧ ਕੌਸ਼ਾਬੀ ਥਾਣੇ ‘ਚ ਮੁਕੱਦਮਾ ਦਰਜ ਕੀਤਾ ਗਿਆ ਹੈ।ਆਈਪੀਸੀ ਦੀ ਧਾਰਾ 147, 148, 223, 352, 427, 506 ਦੀਆਂ ਧਾਰਾਵਾਂ ਅਧੀਨ ਐੱਫਆਈਆਰ ਦਰਜ ਕੀਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਝੜਪ ਦੌਰਾਨ ਪੁਲਿਸ ਨੇ ਵੀਡੀਓ ਵੀ ਬਣਾਇਆ ਸੀ, ਜਿਸ ਦੇ ਆਧਾਰ ‘ਤੇ ਦੋਸ਼ੀਆਂ ਦੀ ਸ਼ਿਨਾਖਤ ਕੀਤੀ ਜਾ ਰਹੀ ਹੈ।ਕਿਸਾਨਾਂ ਨੇ ਅਪੀਲ ਕਰਦਿਆਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਨੇ ਕਿਹਾ ਸੀ, ‘ਭਾਜਪਾ ਹੁਣ ਅੰਦੋਲਨ ਨੂੰ ਹਿੰਸਾ ਨਾਲ ਤੋੜਨਾ ਚਾਹੁੰਦੀ ਹੈ ਜਿਸਦਾ ਉਦਾਹਰਨ ਅੱਜ ਦੀ ਗਾਜ਼ੀਪੁਰ ਬਾਰਡਰ ‘ਤੇ ਭਾਜਪਾ ਵਰਕਰਾਂ ਵਲੋਂ ਕੀਤੀ ਗਈ ਹਿੰਸਾ ਹੈ, ਸਾਰੇ ਕਿਸਾਨਾਂ ਨੂੰ ਬੇਨਤੀ ਹੈ ਕਿ ਇਨ੍ਹਾਂ ਦੇ ਬਹਿਕਾਵੇ ‘ਚ ਨਾ ਆਉਣ ਅਤੇ ਆਪਣੇ ਅੰਦੋਲਨ ਨੂੰ ਬਚਾਈ ਰੱਖਣ।