fir filed by wife against husband:ਕੋਰੋਨਾ ਕਾਲ ‘ਚ ਲੋਕਾਂ ਨੇ ਆਪਣੇ ਘਰ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।ਜਿਸ ਕਾਰਨ ਕਈਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।ਮੁੰਬਈ ‘ਚ ਇੱਕ ਪਤਨੀ ਨੇ ਆਪਣੇ ਪਤੀ ਵਿਰੁੱਧ ਐੱਫਆਈਆਰ ਦਰਜ ਕਰਵਾਈ ਸੀ ਅਤੇ ਕਿਹਾ ਸੀ ਕਿ ਵੱਧ ਕੰਮ ਕਾਰਨ ਉਨ੍ਹਾਂ ਦੇ ਵਿਆਹੁਤਾ ਜੀਵਨ ‘ਚ ਤਰੇੜ ਆ ਰਹੀ ਹੈ।ਪਰ ਹੁਣ ਦੋਵਾਂ ‘ਚ ਸਮਝੌਤਾ ਹੋ ਗਿਆ ਹੈ, ਜਿਸ ਤੋਂ ਬਾਅਦ ਬੰਬੇ ਹਾਈਕੋਰਟ ਨੇ ਇਸ ਐੱਫਆਈਆਰ ਨੂੰ ਰੱਦ ਕਰਨ ਦਾ ਆਦੇਸ਼ ਦਿੱਤਾ ਹੈ।ਬੰਬੇ ਹਾਈਕੋਰਟ ਨੇ ਆਪਣੇ ਫੈਸਲੇ ‘ਚ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਇਸ ਜੋੜੇ ਨੇ ਆਪਸ ‘ਚ ਹੀ ਸਮਝੌਤਾ ਕਰ ਲਿਆ ਹੈ ਅਤੇ ਮਾਮਲੇ ਨੂੰ ਰੱਦ ਕਰਨਾ ਚਾਹੁੰਦੇ ਹਨ।
ਖੁਦ ਜੱਜਾਂ ਨੇ ਐੱਫਆਈਆਰ ਦਰਜ ਕਰਾਉਣ ਵਾਲੀ ਔਰਤ ਨਾਲ ਵੀਡੀਓ ਕਾਨਫ੍ਰੰਸ ਜ਼ਰੀਏ ਗੱਲਬਾਤ ਕੀਤੀ।ਇਸ ਦੌਰਾਨ ਜੱਜ ਔਰਤ ਦੇ ਪਤੀ ਨਾਲ ਵੀ ਗੱਲ ਕਰਨਾ ਚਾਹੁੰਦੇ ਸਨ ਪਰ ਔੌਰਤ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਪਤੀ ਸਰਕਾਰੀ ਹਸਪਤਾਲ ‘ਚ ਕੰਮ ਕਰਦੇ ਹਨ।ਔਰਤ ਮੁਤਾਬਕ ਮਾਰਚ-ਅਪ੍ਰੈਲ ‘ਚ ਉਸਦੇ ਪਤੀ ਹਰ ਰੋਜ 18 ਘੰਟੇ ਕੰਮ ਕਰ ਰਹੇ ਸੀ ਜਿਸ ਤੋਂ ਬਾਅਦ ਕਈ ਮੁਸ਼ਕਿਲਾਂ ਸ਼ੁਰੂ ਹੋਈਆਂ ਤਾਂ ਉਸ ਨੇ ਕੇਸ ਦਰਜ ਕਰਵਾਇਆ ਸੀ।ਔਰਤ ਮੁਤਾਬਕ ਉਨ੍ਹਾਂ ਦੇ ਵਿਆਹ ਨੂੰ 20 ਸਾਲ ਹੋ ਗਏ ਹਨ ਅਤੇ ਦੋ ਬੱਚੇ ਹਨ।ਅਦਾਲਤ ਨੇ ਔਰਤ ਤੋਂ ਪੁੱਛਿਆ ਕਿ ਕੀ ਉਹ ਆਪਣੀ ਮਰਜੀ ਨਾਲ ਹੀ ਮਾਮਲਾ ਵਾਪਸ ਲੈ ਰਹੀ ਹੈ, ਜਿਸ ‘ਤੇ ਔਰਤ ਨੇ ਹਾਮੀ ਭਰੀ।ਆਖਿਰ ਅਦਾਲਤ ਜਦੋਂ ਔਰਤ ਦੇ ਜਵਾਬਾਂ ਤੋਂ ਸੰਤੁਸ਼ਟ ਦਿਸੀ ਤਾਂ ਐੱਫਆਰਆਈ ਰੱਦ ਕਰਨ ਅਤੇ ਕੇਸ ਬੰਦ ਕਰਨ ਦਾ ਆਦੇਸ਼ ਦਿੱਤਾ।ਕੋਰਟ ਨੇ ਇਸ ਦੌਰਾਨ ਕੋਰੋਨਾ ਸੰਕਟ ‘ਚ ਡਾਕਟਰਾਂ ਦੇ ਕੰਮ ਦੀ ਸ਼ਲਾਘਾ ਕੀਤੀ।
ਇਹ ਵੀ ਦੇਖੋ:ਹਰਿਆਣਾ ਪੁਲਿਸ ਨਾਲ ਕਿਸਾਨਾਂ ਦੀ ਝੜੱਪ, ਚੁੱਕ-ਚੁੱਕ ਮਾਰੇ ਬੈਰੀਕੇਡ, ਦੇਖੋ ਮੋਕੇ ਦੀਆਂ Live ਤਸਵੀਰਾਂ