Fire at a textile godown: ਬੁੱਧਵਾਰ ਨੂੰ ਗੁਜਰਾਤ ਦੇ ਅਹਿਮਦਾਬਾਦ ਵਿੱਚ ਪਿਪਲਾਜ ਰੋਡ ‘ਤੇ ਸਥਿਤ ਇੱਕ ਟੈਕਸਟਾਈਲ ਦੇ ਗੋਦਾਮ ਵਿੱਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਅੱਗ ਕਾਰਨ ਹੁਣ ਤੱਕ 9 ਲੋਕਾਂ ਦੀ ਮੌਤ ਹੋ ਗਈ ਹੈ। ਘਟਨਾ ਸਥਾਨ ‘ਤੇ ਮੌਜੂਦ ਲੋਕਾਂ ਦੇ ਅਨੁਸਾਰ, ਇੱਕ ਰਸਾਇਣਕ ਯੂਨਿਟ ਵਿੱਚ ਤਕਰੀਬਨ ਪੰਜ ਵਾਰ ਧਮਾਕਾ ਹੋਇਆ ਅਤੇ ਟੈਕਸਟਾਈਲ ਦਾ ਗੋਦਾਮ ਵਿੱਚੋ ਅੱਗ ਦੀਆਂ ਲਪਟਾਂ ਨਿਕਲ ਲੱਗੀਆਂ। ਦੱਸਿਆ ਜਾ ਰਿਹਾ ਹੈ ਕਿ ਗੋਦਾਮ ਵਿੱਚ ਅੱਗ ਨਾਲ ਲੱਖਾਂ ਦਾ ਸਮਾਨ ਸੜ ਗਿਆ ਹੈ ਇਸ ਗੁਦਾਮ ਵਿੱਚ ਕੱਪੜਾ ਤਿਆਰ ਅਤੇ ਪੈਕ ਕੀਤਾ ਜਾਂਦਾ ਹੈ। ਇਸ ਅੱਗ ਦੇ ਕਾਰਨ ਚਾਰ ਮਜ਼ਦੂਰਾਂ ਦੀ ਮੌਤ ਦੀ ਪੁਸ਼ਟੀ ਵੀ ਹੋਈ ਹੈ। ਅੱਗ ਪਹਿਲਾ ਨਾਲ ਦੇ ਗੋਦਾਮ ਵਿੱਚ ਲੱਗੀ ਸੀ, ਜਿਸ ਤੋਂ ਬਾਅਦ ਕੱਪੜੇ ਦਾ ਗੁਦਾਮ ਵੀ ਇਸ ਦੀ ਚਪੇਟ ਵਿੱਚ ਆ ਗਿਆ।
ਕਪੜੇ ਦੇ ਗੁਦਾਮ ਮਾਲਕ ਦਾ ਦੋਸ਼ ਹੈ ਕਿ ਇਹ ਕੈਮੀਕਲ ਫੈਕਟਰੀ ਗੈਰਕਨੂੰਨੀ ਤਰੀਕੇ ਨਾਲ ਚਲਾਈ ਜਾ ਰਹੀ ਸੀ। ਇਸ ਸਮੇਂ ਘਟਨਾ ਦੀ ਫੋਰੈਂਸਿਕ ਜਾਂਚ ਵੀ ਰਾਹਤ ਅਤੇ ਬਚਾਅ ਕਾਰਜ ਨਾਲ ਚੱਲ ਰਹੀ ਹੈ। ਫਾਇਰ ਵਿਭਾਗ ਦੇ ਅਧਿਕਾਰੀ ਜੈਸ਼ ਖਾਦੀਆ ਨੇ ਦੱਸਿਆ ਕਿ ਮਲਬੇ ਵਿੱਚੋਂ 12 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ ਅਤੇ ‘ਐਲਜੀ ਹਸਪਤਾਲ’ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਪੀਰਾਣਾ-ਪਿਪਲਾਜ ਰੋਡ ‘ਤੇ ਇਮਾਰਤ ਵਿੱਚ ਅੱਗ ਲੱਗਣ ਕਾਰਨ ਧਮਾਕਾ ਹੋ ਗਿਆ ਸੀ। ਇਸ ਇਮਾਰਤ ਵਿੱਚ ਹੀ ਇੱਕ ਗੋਦਾਮ ਬਣਾਇਆ ਗਿਆ ਸੀ। ਹਸਪਤਾਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਜ਼ਖਮੀ ਹੋਏ 12 ਜ਼ਖਮੀਆਂ ਵਿੱਚੋਂ ਚਾਰ ਦੀ ਇਥੇ ਆਉਣ ਤੋਂ ਪਹਿਲਾ ਹੀ ਮੌਤ ਹੋ ਗਈ ਸੀ ਅਤੇ ਬਾਕੀ ਅੱਠ ਜ਼ੇਰੇ ਇਲਾਜ ਹਨ।