fish faated crores from farmers: ਮੱਧ ਪ੍ਰਦੇਸ਼ ‘ਚ ਮੱਛੀ ਪਾਲਨ ਤੋਂ ਦੁੱਗਣੀ ਕਮਾਈ ਦਾ ਲਾਲਚ ਦੇ ਕੇ ਕਈ ਕਿਸਾਨਾਂ ਨਾਲ ਕਥਿਤ ਤੌਰ ‘ਤੇ ਕਰੋੜਾਂ ਦੀ ਠੱਗੀ ਕਰ ਲਈ ਗਈ।ਬਕਾਇਦਾ ਕਾਨਟ੍ਰੈਕਟ ਕੀਤਾ ਗਿਆ ਕਾਗਜ਼ ਬਣੇ, ਪਰ ਸ਼ਮਸ਼ਾਬਾਦ ਤੋਂ ਬੀਜੇਪੀ ਵਿਧਾਇਕ ਤੱਕ ਵੀ ਇਸ ਜਾਲ ‘ਚ ਫੱਸ ਗਈ।ਬਾਵਜੂਦ ਇਸਦੇ ਪੁਲਿਸ ਨੇ ਹੁਣ ਤੱਕ ਕੋਈ ਸ਼ਖਤ ਕਾਰਵਾਈ ਨਹੀਂ ਕੀਤੀ ਹੈ।ਆਪਣੀ ਕਮਾਈ ਤੋਂ ਬਣਾਏ ਇਨਾਂ ਤਾਲਾਬਾਂ ਤੋਂ ਲੱਖਾਂ ਦੀ ਕਮਾਈ ਦਾ ਵਾਅਦਾ ਸੀ।ਪਰ ਸ਼ਾਂਤਨੂੰ, ਸੀਲੇਂਦਰ ਵਰਗੇ ਕਈ ਕਿਸਾਨਾਂ ਤੋਂ ਇਲਾਵਾ ਸ਼ਮਸ਼ਾਬਾਦ ਤੋਂ ਬੀਜੇਪੀ ਵਿਧਾਇਕ ਰਾਜਸ਼੍ਰੀ ਰੁਦਰੁਪ੍ਰਤਾਪ ਸਿੰਘ ਦੇ ਲੱਖਾਂ ਰੁਪਏ ਪਾਣੀ ‘ਚ ਵਹਿ ਗਏ।
ਇਕੱਲੇ ਵਿਦਿਸ਼ਾ ‘ਚ ਕਰੀਬ 100 ਤੋਂ ਜਿਆਦਾ ਲੋਕ ਮੱਛੀ ਪਾਲਨ ‘ਚ ਲੱਖਾਂ ਰੁਪਏ ਲਗਾ ਚੁੱਕੇ ਹਨ।ਕਿਸਾਨਾਂ ਨੂੰ ਕਿਹਾ ਗਿਆ ਉਹ ਆਪਣੀ ਜ਼ਮੀਨ ‘ਚ ਮੱਛੀ ਪਾਲਨ ਦੇ ਵੱਡੇ ਕਾਰੋਬਾਰ ਦਾ ਪ੍ਰੋਜੈਕਟ ਲਗਾ ਕੇ ਦੁੱਗਣੀ ਕਰ ਸਕਦੇ ਹਨ, ਇਸ ਲਈ ਫਿਸ਼ ਕੰਪਨੀ ਨੇ ਕੰਟ੍ਰੈਕਟ ਬੇਸ ਫਾਰਮਿੰਗ ਦੇ ਨਾਮ ‘ਤੇ ਪ੍ਰਤੀ ਏਕੜ ‘ਤੇ 5 ਤੋਂ 10 ਲੱਖ ਰੁਪਏ ਦਾ ਨਿਵੇਸ਼ ਕਰਵਾਇਆ ਅਤੇ ਕਿਹਾ ਕਿ ਇੱਕ ਸਾਲ ‘ਚ ਰਕਮ ਦੁੱਗਣੀ ਹੋ ਜਾਵੇਗੀ।
ਇਸ ਸਕੀਮ ‘ਚ ਨਿਵੇਸ਼ ਕਰਨ ਵਾਲੇ ਸੀਲੇਂਦਰ ਖੱਤਰੀ ਨੇ ਦੱਸਿਆ ਸਾਨੂੰ ਕੰਪਨੀ ਨੇ ਦੱਸਿਆ ਸੀ ਕਿ ਕਿਸਾਨਾਂ ਨੂੰ 20 ਮਹੀਨੇ ਰਾਸ਼ੀ ਮਿਲੇਗੀ।ਕਾਨਟ੍ਰੈਕਟ ਫਾਰਮਿੰਗ ਦੀ ਸਕੀਮ ਦੱਸੀ ਸੀ ਬਕਾਇਦਾ ਕਾਨਟ੍ਰੈਕਟ ਕੀਤਾ ਸੀ ਕਿਹਾ ਸਾਢੇ 5 ਸਾਲ ਜਮਾ ਕਰਨ ‘ਤੇ 6000 ਰੁ. ਵੱਖ ਤੋਂ, ਮੱਛੀ ਦਾ ਬੀਜ ਦੇਣਗੇ, ਮਾਹਿਰ ਆ ਕੇ ਦੇਖਭਾਲ ਕਰਨਗੇ ਜੋ ਕਾਨਟ੍ਰੈਕਟ ਕੀਤਾ ਸੀ ਉਸਦੀ ਕਿਸੇ ਸ਼ਰਤ ਦਾ ਪਾਲਨ ਨਹੀਂ ਕੀਤਾ।
ਇਹ ਵੀ ਪੜੋ:ਵਿਕਾਸ ਦੇ ਨਾਮ ‘ਤੇ ਪੁੱਟ ਕੇ ਰੱਖ ਦਿੱਤੀਆਂ ਚੰਗੀਆਂ-ਭਲੀਆਂ ਬਣੀਆਂ Roads, ਸਰਕਾਰ ਦੇ ਕੰਮਾਂ ‘ਤੇ ਭੜਕੇ ਲੋਕ
ਇਸੇ ਪਿੰਡ ਦੇ ਸ਼ਾਂਤਨੂੰ ਖੱਤਰੀ ਨੇ ਕਿਹਾ ਕਿ ਇਹੀ ਦੱਸਿਆ ਸੀ ਕਿ 5 ਲੱਖ ਦਾ ਨਿਵੇਸ਼ ਕਰੋਗੇ ਤਾਂ 15 ਮਹੀਨਿਆਂ ‘ਚ 12 ਲੱਖ ਮਿਲਣਗੇ।ਹੁਣ ਅਸੀਂ ਅਦਾਲਤ ਦੀ ਸ਼ਰਨ ਲਵਾਂਗੇ।ਸਾਨੂੰ ਲੱਗਦਾ ਹੈ ਕਿ ਭਾਰਤ ਦੇਸ਼ ‘ਚ ਕਈ ਜ਼ਿਲੇ ਹਨ ਜਿੱਥੇ ਅਜਿਹੇ ਪੀੜਤ ਹਜ਼ਾਰਾਂ ਕਿਸਾਨ ਹਨ।
ਇਹ ਵੀ ਪੜੋ:ਜਿਸ ਦਿਨ ਉੱਠਣੀ ਸੀ ਭੈਣ ਦੀ ਡੋਲੀ, ਉਸੇ ਦਿਨ ਉੱਠੀ ਭਰਾ ਦੀ ਅਰਥੀ…