five year old girl raped: ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲੇ ‘ਚ ਇੱਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ।ਯੂਪੀ ਦੇ ਬਾਂਦਾ ਜ਼ਿਲੇ ਦੇ ਗਿਰਵਾਂ ਥਾਣਾ ਖੇਤਰ ਦੇ ਇੱਕ ਪਿੰਡ ‘ਚ ਸ਼ੁੱਕਰਵਾਰ ਦੇਰ ਸ਼ਾਮ ਪੰਜ ਸਾਲ ਦੀ ਬੱਚੀ ਨਾਲ ਕਥਿਤ ਰੂਪ ਨਾਲ ਦੁਸ਼ਕਰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਮਾਮਲੇ ‘ਚ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।ਜ਼ਿਲੇ ਦੇ ਨਰੈਨੀ ਖੇਤਰ ਦੇ ਪੁਲਸ ਅਧਿਕਾਰੀ ਸਿਆਰਾਮ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਦੇਰ ਸ਼ਾਮ ਕਰੀਬ 8 ਵਜੇ ਪਿੰਡ ਦਾ ਹੀ ਇੱਕ ਨੌਜਵਾਨ ਗੁਆਂਢ ‘ਚ ਰਹਿੰਦੀ ਪੰਜ ਸਾਲ ਦੀ ਬੱਚੀ ਨੂੰ 10 ਰੁਪਏ ਦੇ ਕੇ ਸੁੰਨਸਾਨ ਥਾਂ ‘ਤੇ ਲੈ ਗਿਆ ਅਤੇ ਉਸਦੇ ਨਾਲ ਕਥਿਤ ਰੂਪ ਨਾਲ ਬਲਾਤਕਾਰ ਕੀਤਾ।
ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਦੋਸ਼ੀ ਦੇ ਚੁੰਗਲ ‘ਚੋਂ ਨਿਕਲਣ ਤੋਂ ਬਾਅਦ ਬੱਚੀ ਰੋਂਦੀ ਹੋਈ ਆਪਣੀ ਘਰ ਪਹੁੰਚੀ ਅਤੇ ਪਰਿਵਾਰਕ ਮੈਂਬਰਾਂ ਨੂੰ ਪੂਰੀ ਘਟਨਾ ਤੋਂ ਜਾਣੂ ਕਰਵਾਇਆ।ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ਵਾਲੇ ਜਦੋਂ ਰਾਤ ‘ਚ ਦੋਸ਼ੀ ਦੇ ਘਰ ਘਟਨਾ ਦੀ ਸੂਚਨਾ ਦੇਣ ਗਏ ਤਾਂ ਦੋਸ਼ੀ ਅਤੇ ਉਸਦੇ ਪਰਿਵਾਰਕ ਮੈਂਬਰ ਗਾਲੀ-ਗਲੋਚ ਕਰਨ ਲੱਗੇ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।ਸੀਓ ਨੇ ਦੱਸਿਆ ਕਿ ਘਟਨਾ ਦੀ ਐੱਫਆਈਆਰ ਦਰਜ ਕਰ ਕੇ ਰਾਤ ਨੂੰ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ iਲ਼ਆ ਗਿਆ ਹੈ।ਨਾਲ ਹੀ ਉਸਦੇ ਤਿੰਨ ਪਰਿਵਾਰਕ ਮੈਂਬਰਾਂ ਨੂੰ ਜਾਣ ਤੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ।ਉਨ੍ਹਾਂ ਨੇ ਦੱਸਿਆ ਕਿ ਪੀੜਤ ਬੱਚੀ ਨੂੰ ਇਲਾਜ ਲਈ ਗੰਭੀਰ ਹਾਲਤ ‘ਚ ਜ਼ਿਲੇ ਦੇ ਸਰਕਾਰੀ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ ਅਤੇ ਪਿੰਡ ‘ਚ ਸੁਰੱਖਿਆ ‘ਚ ਪੁਲਸ ਬਲ ਤੈਨਾਤ ਕੀਤਾ ਗਿਆ ਹੈ।
Deep Sidhu ਦੇ ਭਰਾ ਤੇ ਸਾਥੀਆਂ ਨੂੰ NIA ਦੇ ਸੰਮਨ ਬਾਰੇ ਕੀ ਬੋਲੇ ਦੀਪ ਸਿੱਧੂ, ਸੁਣੋ Live