foreign minister calls amit shah remarks: ਬੰਗਲਾਦੇਸ਼ ਨੇ ਬੁੱਧਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇੱਕ ਬਿਆਨ ‘ਤੇ ਸਖਤ ਇਤਰਾਜ਼ ਜਾਹਿਰ ਕੀਤਾ ਹੈ।ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਬੰਗਲਾਦੇਸ਼ ਦੇ ਗਰੀਬ ਲੋਕ ਭਾਰਤ ਇਸ ਲਈ ਆਉਂਦੇ ਹਨ ਕਿਉਂਕਿ ਉਨ੍ਹਾਂ ਦੇ ਦੇਸ਼ ‘ਚ ਖਾਣਾ ਨਹੀਂ ਹੈ।ਹੁਣ ਇਸ ਬਿਆਨ ‘ਤੇ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ ਕੇ ਅਬਦੁਲ ਮੋਮੇਨ ਨੇ ਪ੍ਰਤੀਕਿਰਿਆ ਦਿੱਤੀ ਹੈ।ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਮੋਮੇਨ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਬੰਗਲਾਦੇਸ਼ ਦੇ ਬਾਰੇ ‘ਚ ਜਾਣਕਾਰੀ ਸੀਮਿਤ ਹੈ।ਉਨ੍ਹਾਂ ਨੇ ਕਿਹਾ ਕਿ ਜਦੋਂ ਬੰਗਲਾਦੇਸ਼ ਅਤੇ ਭਾਰਤ ਦੇ ਰਿਸ਼ਤੇ ਗਹਿਰੇ ਹਨ, ਅਜਿਹੇ ‘ਚ ਇਸ ਤਰ੍ਹਾਂ ਦੇ ਬਿਆਨ ਬਿਲਕੁਲ ਵੀ ਸਵੀਕਾਰਯੋਗ ਨਹੀਂ ਹਨ।ਇਸ ਤਰ੍ਹਾਂ ਦੇ ਬਿਆਨ ਨਾਲ ਗਲਤਫਹਿਮੀਆਂ ਪੈਦਾ ਹੁੰਦੀਆਂ ਹਨ।
ਮੋਮੇਨ ਨੇ ਕਿਹਾ ਕਿ ਦੁਨੀਆ ‘ਚ ਕਈ ਅਜਿਹੇ ਬੁੱਧੀਮਾਨ ਲੋਕ ਹਨ ਜੋ ਸਭ ਕੁਝ ਦੇਖਣ ਤੋਂ ਬਾਅਦ ਵੀ ਅਣਦੇਖਿਆ ਕਰ ਦਿੰਦੇ ਹਨ।ਜੇਕਰ ਅਮਿਤ ਸ਼ਾਹ ਨੇ ਅਜਿਹਾ ਕਿਹਾ ਹੈ ਤਾਂ ਮੈਂ ਕਹਾਂਗੇ ਕਿ ਬੰਗਲਾਦੇਸ਼ ਦੇ ਬਾਰੇ ਉਨਾਂ੍ਹ ਦਾ ਗਿਆਨ ਬਹੁਤ ਘੱਟ ਹੈ।ਬੰਗਲਾਦੇਸ਼ ‘ਚ ਕੋਈ ਵੀ ਭੁੱਖਾ ਨਹੀਂ ਹੈ।ਬੰਗਲਾਦੇਸ਼ ਦੇ ਉੱਤਰੀ ਜ਼ਿਲਿਆਂ ‘ਚ ਵੀ ਗਰੀਬੀ ਅਤੇ ਭੁੱਖਮਰੀ ਨਹੀਂ ਹੈ।ਕਈ ਖੇਤਰਾਂ ‘ਚ ਬੰਗਲਾਦੇਸ਼ ਅਮਿਤ ਸ਼ਾਹ ਦੇ ਦੇਸ਼ ਤੋਂ ਅੱਗੇ ਹਨ।ਅਮਿਤ ਸ਼ਾਹ ਨੇ ਆਪਣੇ ਬਿਆਨ ‘ਚ ਕਿਹਾ ਸੀ, ‘ ਬੰਗਲਾਦੇਸ਼ ਦੇ ਗਰੀਬ ਲੋਕ ਭਾਰਤ ਇਸ ਲਈ ਆਉਂਦੇ ਹਨ ਕਿ ਕਿਉਂਕਿ ਉਨਾਂ੍ਹ ਨੂੰ ਆਪਣੇ ਦੇਸ਼ ‘ਚ ਖਾਣਾ ਨਹੀਂ ਮਿਲਦਾ ਹੈ।
ਪੱਛਮੀ ਬੰਗਾਲ ‘ਚ ਜੇਕਰ ਬੀਜੇਪੀ ਸੱਤਾ ‘ਚ ਆਉਂਦਾ ਹੈ ਤਾਂ ਬੰਗਲਾਦੇਸ਼ ਤੋਂ ਘੁਸਪੈਠ ਪੂਰੀ ਤਰ੍ਹਾਂ ਨਾਲ ਰੁਕ ਜਾਵੇਗੀ।ਮੋਮੇਨ ਨੇ ਕਿਹਾ, ਬੰਗਲਾਦੇਸ਼ ਦਾ ਸਮਾਜ ਵੀ ਭਾਰਤ ਨਾਲੋਂ ਕਈ ਮਾਮਲਿਆਂ ‘ਚ ਅੱਗੇ ਹੈ।ਬੰਗਲਾਦੇਸ਼ ‘ਚ ਕਰੀਬ 90 ਫੀਸਦੀ ਲੋਕ ਚੰਗੇ ਟਾਇਲਟ ਦੀ ਵਰਤੋਂ ਕਰਦੇ ਹਨ ਜਦੋਂ ਕਿ ਭਾਰਤ ‘ਚ 50 ਫੀਸਦੀ ਤੋਂ ਜਿਆਦਾ ਸੰਖਿਆ ਦੇ ਕੋਲ ਟਾਇਲਟ ਨਹੀਂ ਹੈ।ਮੋਮੇਨ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਬੰਗਲਾਦੇਸ਼ ‘ਚ ਸਿੱਖਿਅਤ ਲੋਕਾਂ ਲਈ ਨੌਕਰੀਆਂ ਦੀ ਘਾਟ ਹੈ ਪਰ ਉਨਾਂ੍ਹ ਨੇ ਕਿਹਾ ਅਨਪੜ੍ਹ ਲੋਕ ਭੁੱਖਮਰੀ ਨਾਲ ਨਹੀਂ ਜੂਝ ਰਹੇ।ਮੋਮੇਨ ਨੇ ਕਿਹਾ, ਭਾਰਤ ਦੇ ਇੱਕ ਲੱਖ ਤੋਂ ਜਿਆਦਾ ਲੋਕ ਬੰਗਲਾਦੇਸ਼ ‘ਚ ਕੰਮ ਕਰਦੇ ਹਨ।ਸਾਨੂੰ ਭਾਰਤ ਜਾਣ ਦੀ ਲੋੜ ਨਹੀਂ ਹੈ।