ਜੇਬੀਟੀ (ਜੂਨੀਅਰ ਬੇਸਿਕ ਟ੍ਰੇਨਿੰਗ) ਭਰਤੀ ਘੁਟਾਲੇ ਵਿੱਚ ਸਜ਼ਾ ਕੱਟ ਰਹੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਸਜ਼ਾ ਪੂਰੀ ਹੋ ਗਈ ਹੈ। ਤਿਹਾੜ ਜੇਲ੍ਹ ਪ੍ਰਸ਼ਾਸਨ ਦੀ ਤਰਫੋਂ ਇਹ ਜਾਣਕਾਰੀ ਚੌਟਾਲਾ ਦੇ ਵਕੀਲ ਅਮਿਤ ਸਾਹਨੀ ਨੂੰ ਦਿੱਤੀ ਗਈ ਹੈ।
ਉਨ੍ਹਾਂ ਦੇ ਵਕੀਲ ਨੇ ਦੱਸਿਆ ਕਿ ਬੀਤੀ ਰਾਤ ਚੌਟਾਲਾ ਦੀ ਸਜ਼ਾ ਪੂਰੀ ਹੋ ਗਈ ਹੈ। ਕੁੱਝ ਕਾਗਜ਼ੀ ਕਾਰਵਾਈ ਬਾਕੀ ਹੈ। ਜਿਵੇਂ ਹੀ ਉਹ ਪੂਰੀ ਹੋ ਜਾਵੇਗੀ, ਉਨ੍ਹਾਂ ਦੀ ਰਿਹਾਈ ਦੇ ਆਦੇਸ਼ ਅਧਿਕਾਰਤ ਤੌਰ ‘ਤੇ ਜਾਰੀ ਕਰ ਦਿੱਤੇ ਜਾਣਗੇ। ਹਾਲਾਂਕਿ ਓਮ ਪ੍ਰਕਾਸ਼ ਚੌਟਾਲਾ ਅਜੇ ਵੀ ਤਿਹਾੜ ਜੇਲ੍ਹ ਤੋਂ ਬਾਹਰ ਹੀ ਹਨ, ਪਰ ਉਨ੍ਹਾਂ ਨੂੰ ਹੁਣ ਜੇਲ੍ਹ ਜਾਣ ਦੀ ਜ਼ਰੂਰਤ ਨਹੀਂ ਪਏਗੀ।
ਇਹ ਵੀ ਪੜ੍ਹੋ : ਸਾਬਕਾ ਪ੍ਰਧਾਨਮੰਤਰੀ ਐਚਡੀ ਦੇਵਗੌੜਾ ਨੂੰ ਅਦਾਲਤ ਨੇ ਦਿੱਤਾ ਝੱਟਕਾ, ਭਰਨਾ ਪਵੇਗਾ 2 ਕਰੋੜ ਦਾ ਹਰਜਾਨਾ
ਵਕੀਲ ਦਾ ਕਹਿਣਾ ਹੈ ਕਿ ਸਜ਼ਾ ਹੋਣ ਤੋਂ ਲੈ ਕੇ ਕੱਲ੍ਹ ਤੱਕ ਓਮ ਪ੍ਰਕਾਸ਼ ਚੌਟਾਲਾ ਦੀ ਸਜ਼ਾ ਸਾਰੀਆਂ ਸਰਕਾਰੀ ਛੋਟਾਂ ਸਮੇਤ ਪੂਰੀ ਹੋ ਚੁੱਕੀ ਹੈ। ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਜੇਬੀਟੀ ਭਰਤੀ ਘੁਟਾਲੇ ਵਿੱਚ 2013 ਵਿੱਚ 10 ਸਾਲ ਕੈਦ ਦੀ ਸਜਾ ਸੁਣਾਈ ਗਈ ਸੀ।
ਇਹ ਵੀ ਦੇਖੋ : ਬਾਬੇ ਨਾਨਕ ਦੇ ਵੇਲੇ ਦੀਆਂ ਫ਼ਸਲਾਂ ਆਰਗੈਨਿਕ ਤਰੀਕੇ ਨਾਲ ਉਗਾਉਂਦਾ ਇਹ ਕਿਸਾਨ, ਜੀਵਨ ਲਈ ਵਰਦਾਨ ਨੇ ਇਹ ਅਨਾਜ