Former Maharashtra CM Shivajirao: ਪੁਣੇ: ਮਹਾਂਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸ਼ਿਵਾਜੀਰਾਓ ਪਾਟਿਲ ਨੀਲਾਂਗੇਕਰ ਦਾ ਬਿਮਾਰੀ ਕਾਰਨ ਬੁੱਧਵਾਰ ਨੂੰ ਪੁਣੇ ਵਿੱਚ ਦਿਹਾਂਤ ਹੋ ਗਿਆ। ਉਹ 89 ਸਾਲਾਂ ਦੇ ਸੀ। ਉਨ੍ਹਾਂ ਦੇ ਪਰਿਵਾਰਿਕ ਸੂਤਰਾਂ ਨੇ ਦੱਸਿਆ ਕਿ ਨੀਲਾਂਗੇਕਰ ਦਾ ਇੱਥੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਿਹਾਂਤ ਹੋ ਗਿਆ ।
ਦਰਅਸਲ, ਹਾਲ ਹੀ ਵਿੱਚ ਉਹ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਸਨ, ਪਰ ਬਾਅਦ ਵਿੱਚ ਉਹ ਠੀਕ ਹੋ ਗਏ ਸਨ ਅਤੇ ਜਾਂਚ ਵਿੱਚ ਵੀ ਪੀੜਤ ਨਾ ਪਾਏ ਜਾਣ ਕਾਰਨ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਮਰਾਠਾਵਾੜ ਖੇਤਰ ਦੇ ਲਾਤੁਰ ਤੋਂ ਸੀਨੀਅਰ ਕਾਂਗਰਸ ਨੇਤਾ ਨੀਲਾਂਗੇਕਰ ਜੂਨ 1985 ਤੋਂ ਮਾਰਚ 1986 ਤੱਕ ਰਾਜ ਦੇ ਮੁੱਖ ਮੰਤਰੀ ਰਹੇ ।ਨੀਲਾਂਗੇਕਰ ਨੇ ਆਪਣੀ ਬੇਟੀ ਅਤੇ ਉਸਦੀ ਦੋਸਤ ਦੀ ਮਦਦ ਲਈ 1985 ਵਿੱਚ ਐਮਡੀ ਦੀ ਪ੍ਰੀਖਿਆ ਦੇ ਨਤੀਜਿਆਂ ਵਿੱਚ ਛੇੜਛਾੜ ਦੇ ਦੋਸ਼ਾਂ ਕਾਰਨ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਉੱਥੇ ਹੀ ਸ਼ਿਵਾਜੀਰਾਓ ਪਾਟਿਲ ਨੀਲਾਂਗੇਕਰ ਦੇ ਦਿਹਾਂਤ ਬਾਰੇ ਪਤਾ ਲਗਦਿਆਂ ਹੀ ਪੀਐੱਮ ਮੋਦੀ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਲਿਖਿਆ- ‘ਸ਼੍ਰੀ ਸ਼ਿਵਾਜੀਰਾਓ ਪਾਟਿਲ ਨੀਲਾਂਗੇਕਰ ਜੀ ਮਹਾਂਰਾਸ਼ਟਰ ਦੀ ਰਾਜਨੀਤੀ ਦੇ ਦਿੱਗਜ ਸਨ। ਉਨ੍ਹਾਂ ਨੇ ਤਨਦੇਹੀ ਨਾਲ ਰਾਜ ਦੀ ਸੇਵਾ ਕੀਤੀ, ਖ਼ਾਸਕਰ ਕਿਸਾਨਾਂ ਅਤੇ ਗਰੀਬਾਂ ਦੀ ਭਲਾਈ ਲਈ ਕੰਮ ਕੀਤਾ । ਮੈਂ ਉਨ੍ਹਾਂ ਦੇ ਦੇਹਾਂਤ ਤੋਂ ਦੁਖੀ ਹਾਂ। ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਨਾਲ ਮੇਰੀ ਸਦਭਾਵਨਾ। ਓਮ ਸ਼ਾਂਤੀ। ‘