former officer pmo and gujarat ias: ਪ੍ਰਧਾਨ ਮੰਤਰੀ ਦਫਤਰ ਦੇ ਸਾਬਕਾ ਅਧਿਕਾਰੀ ਅਤੇ ਸਾਲ 1988 ਦੇ ਗੁਜਰਾਤ ਕੈਡਰ ਦੇ ਸਾਬਕਾ ਆਈਏਐੱਸ ਅਰਵਿੰਦ ਸ਼ਰਮਾ ਬੀਜੇਪੀ ‘ਚ ਸ਼ਾਮਲ ਹੋ ਗਏ ਹਨ।ਏਕੇ ਸ਼ਰਮਾ ਅੱਜ ਉਤਰ-ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਅਤੇ ਯੂਪੀ ਦੇ ਬੀਜੇਪੀ ਪ੍ਰਦੇਸ਼ ਪ੍ਰਧਾਨ ਸਵਤੰਤਰ ਦੇਵ ਦੀ ਮੌਜੂਦਗੀ ‘ਚ ਬੀਜੇਪੀ ‘ਚ ਸ਼ਾਮਲ ਹੋਏ ਹਨ।ਏਕੇ ਸ਼ਰਮਾ ਨੇ ਪਾਰਟੀ ਜੁਆਇਨ ਕਰਨ ਤੋਂ ਬਾਅਦ ਕਿਹਾ ਕਿ ਮੈਂ ਬੀਜੇਪੀ ‘ਚ ਆਉਣ ਨਾਲ ਖੁਸ਼ ਹਾਂ।ਮਹੱਤਵਪੂਰਨ ਹੈ ਕਿ ਏਕੇ ਸ਼ਰਮਾ ਨੂੰ ਯੂਪੀ ‘ਚ ਵੱਡੀ ਅਹਿਮ ਜਿੰਮੇਵਾਰੀ ਮਿਲ ਸਕਦੀ ਹੈ।ਸੋਮਵਾਰ ਨੂੰ ਹੀ ਏਕੇ ਸ਼ਰਮਾ ਨੇ ਭਾਰਤੀ ਪ੍ਰਸ਼ਾਸਨਿਕ ਸੇਵਾ ਤੋਂ ਵੀਆਰਐੱਸ ਲਿਆ ਸੀ।ਏਕੇ ਸ਼ਰਮਾ ਪੀਐੱਮ ਮੋਦੀ ਦੇ ਕਰੀਬੀ ਦੱਸੇ ਜਾਂਦੇ ਹਨ।ਸ਼ਰਮਾ ਨੇ ਨਰਿੰਦਰ ਮੋਦੀ ਦੇ ਗੁਜਰਾਤ ਰਹਿੰਦੇ ਹੋਏ ਉਨ੍ਹਾਂ ਦੇ ਨਾਲ ਕੰਮ ਕੀਤਾ ਸੀ।
ਸ਼ਰਮਾ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦਿੱਲੀ ਆਏ ਅਤੇ ਪੀਐੱਮਓ ‘ਚ ਅਧਿਕਾਰੀ ਬਣੇ।ਉਨਾਂ੍ਹ ਤੋਂ ਪਹਿਲਾਂ ਸੀਐੱਮਓ ਅਤੇ ਫਿਰ ਪੀਐੱਮਓ ‘ਚ ਅਹਿਮ ਜ਼ਿੰਮੇਦਾਰੀ ਨਿਭਾਈ।ਅਰਵਿੰਦ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਮੈਂ ਪਾਰਟੀ ‘ਚ ਸ਼ਾਮਲ ਹੋ ਕੇ ਅੱਜ ਗੌਰਵ ਮਹਿਸੂਸ ਕਰ ਰਿਹਾ ਹਾਂ।ਦੇਸ਼ ‘ਚ ਦਲ ਅਤੇ ਪਾਰਟੀਆਂ ਬਹੁਤ ਹਨ।ਮੈਂ ਕਿਸੇ ਸਿਆਸੀ ਦਲ ਨਾਲ ਸੰਬੰਧਿਤ ਨਹੀਂ ਹਾਂ, ਫਿਰ ਵੀ ਬੀਜੇਪੀ ਵਰਗੀ ਪਾਰਟੀ ਦਾ ਮੈਂਬਰ ਬਣ ਗਿਆ ਹਾਂ।ਇਹ ਕੰਮ ਸਿਰਫ ਮੋਦੀ ਜੀ ਅਤੇ ਬੀਜੇਪੀ ਹੀ ਕਰ ਸਕਦੀ ਹੈ।ਇਸ ਦੌਰਾਨ ਯੂਪੀ ਦੇ ਬੀਜੇਪੀ ਪ੍ਰਦੇਸ਼ ਪ੍ਰਧਾਨ ਸਵਤੰਤਰ ਦੇਵ ਨੇ ਕਿਹਾ ਕਿ ਅਰਵਿੰਦ ਸ਼ਰਮਾ ਕਈ ਸਾਮਾਜਿਕ ਕਾਰਜਾਂ ‘ਚ ਹਿੱਸੇਦਾਰੀ ਦਿੰਦੇ ਰਹੇ ਹਨ।ਉਨ੍ਹਾਂ ਦੀ ਈਮਾਨਦਾਰੀ ਛਵੀ ਹੈ।ਅਰਵਿੰਦ ਸ਼ਰਮਾ ਮੂਲ ਰੂਪ ਨਾਲ ਯੂਪੀ ਦੇ ਮਊ ਦੇ ਰਹਿਣ ਵਾਲੇ ਹਨ।
ਇਹ ਨੌਜਵਾਨ ਖੇਤੀ ਬਿੱਲਾਂ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਫਤਹਿਗੜ੍ਹ ਸਾਹਿਬ ਤੋਂ ਕੈਨੇਡਾ ਤੱਕ ਕਰੇਗਾ ਸਾਈਕਲ ‘ਤੇ ਸਫਰ