former pm manmohan singh beats corona: ਸਾਬਕਾ ਪੀਐੱਮ ਮਨਮੋਹਨ ਸਿੰਘ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤ ਹੈ।ਅੱਜ 29 ਅਪ੍ਰੈਲ ਨੂੰ ਉਨਾਂ੍ਹ ਨੂੰ ਏਮਜ਼ ਦੇ ਟ੍ਰਾਮਾ ਸੈਂਟਰ ਤੋਂ ਛੁੱਟੀ ਮਿਲ ਗਈ ਹੈ।ਮਨਮੋਹਨ ਸਿੰਘ ਨੂੰ 19 ਅਪ੍ਰੈਲ ਨੂੰ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਏਮਜ਼ ਦੇ ਟ੍ਰਾਮਾ ਸੈਂਟਰ ‘ਚ ਭਰਤੀ ਕਰਾਇਆ ਗਿਆ ਸੀ।ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਕੋਰੋਨਾ ਦੇ ਟੀਕੇ ‘ ਕੋਵੈਕਸੀਨ’ ਦੇ ਦੋ ਡੋਜ਼ ਦਿੱਤੇ ਜਾ ਚੁੱਕੇ ਹਨ।ਉਨ੍ਹਾਂ ਦੀ ਉਮਰ 88 ਸਾਲ ਹੈ ਅਤੇ ਉਨਾਂ੍ਹ ਨੂੰ ਸ਼ੂਗਰ ਦੀ ਵੀ ਬੀਮਾਰੀ ਹੈ।
ਡਾ. ਮਨਮੋਹਨ ਸਿੰਘ ਦੀਆਂ ਦੋ ਬਾਈਪਾਸ ਸਰਜਰੀਆਂ ਹੋ ਚੁੱਕੀਆਂ ਹਨ।1990 ‘ਚ ਉਨ੍ਹਾਂ ਦੀ ਪਹਿਲੀ ਸਰਜਰੀ ਯੂਨਾਈਟਿਡ ਕਿੰਗਡਮ ‘ਚ ਹੋਈ ਸੀ ਅਤੇ 2004 ‘ਚ ਉਨਾਂ੍ਹ ਦੀ ਅਸਕਾਰਟ ਹਸਪਤਾਲ ‘ਚ ੲੰਜਿਓਪਲਾਸਟੀ ਕੀਤੀ ਗਈ ਸੀ।2009 ‘ਚ ਏਮਜ਼ ‘ਚ ਉਨਾਂ੍ਹ ਦੀ ਦੂਜੀ ਬਾਈਪਾਸ ਸਰਜਰੀ ਹੋਈ ਸੀ।ਬੁਖਾਰ ਦੇ ਚਲਦਿਆਂ ਪਿਛਲੇ ਸਾਲ ਮਈ ਮਹੀਨੇ ‘ਚ ਵੀ ਮਨਮੋਹਨ ਸਿੰਘ ਨੂੰ ਹਸਪਤਾਲ ‘ਚ ਭਰਤੀ ਹੋਣਾ ਪਿਆ ਸੀ।ਉਦੋਂ ਵੀ ਕੋਰੋਨਾ ਦਾ ਪ੍ਰਕੋਪ ਸੀਮਾ ‘ਤੇ ਸੀ।
ਕੀ ਸਿੱਧੂ Congress ਚੋਂ ਹੋਣਗੇ OUT ? ਕੀ ਸਿੱਧੂ ਦੀ ‘ਆਪ’ ‘ਚ ਜਾਣ ਦੀ ਤਿਆਰੀ ? ਕੀ ਹੋਵੇਗਾ ਸਿੱਧੂ ਦਾ ‘NEXT STEP’?