former pm manmohan singh writes pm modi for ramping: ਦੇਸ਼ ਭਰ ‘ਚ ਕੋਰੋਨਾ ਸੰਕਰਮਣ ਨੇ ਕੋਹਰਾਮ ਮਚਾ ਰੱਖਿਆ ਹੈ।ਹਰ ਰੋਜ਼ ਨਵੇਂ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ।ਹਸਪਤਾਲਾਂ ‘ਚ ਬੈੱਡਸ ਅਤੇ ਆਕਸੀਜ਼ਨ ਘੱਟ ਪੈਣ ਲੱਗੀ ਹੈ।ਦੂਜੇ ਪਾਸੇ ਕੋਰੋਨਾ ਟੀਕਾ ਵੀ ਘੱਟ ਪੈਣ ਲੱਗੇ ਹਨ।ਇਸੇ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ।ਪੱਤਰ ‘ਚ ਉਨਾਂ੍ਹ ਨੇ ਲਿਖਿਆ ਹੈ ਕਿ ਕੋਵਿਡ ਦੇ ਵਿਰੁੱਧ ਸਾਡੀ ਲੜਾਈ ਇੱਕ ਰਾਸ਼ਟਰੀ ਚੁਣੌਤੀ ਹੈ।
ਸਾਨੂੰ ਟੀਕਾਕਰਨ ‘ਤੇ ਜਿਆਦਾ ਧਿਆਨ ਦੇਣ ਦੀ ਲੋੜ ਹੈ।ਉਨਾਂ੍ਹ ਨੇ ਕਿਹਾ ਕਿ ਵੈਕਸੀਨੇਸ਼ਨ ਦੇ ਨੰਬਰਾਂ ਦੇ ਬਜਾਏ ਕਿੰਨੀ ਫੀਸਦੀ ਆਬਾਦੀ ਦਾ ਟੀਕਾਕਰਨ ਕੀਤਾ ਗਿਆ ਹੈ ਇਸ ‘ਤੇ ਧਿਆਨ ਦੇਣਾ ਚਾਹੀਦਾ।ਮਨਮੋਹਨ ਸਿੰਘ ਨੇ ਚਿੱਠੀ ‘ਚ ਲਿਖਿਆ ਕਿ ਪਿਛਲ਼ੇ ਇੱਕ ਸਾਲ ਤੋਂ ਭਾਰਤ ਸਮੇਤ ਪੂਰੀ ਦੁਨੀਆ ਕੋਰੋਨਾ ਮਹਾਮਾਰੀ ਦੀ ਚਪੇਟ ‘ਚ ਹੈ।ਮਹਾਮਾਰੀ ਨੇ ਹਜ਼ਾਰਾਂ ਲੋਕਾਂ ਦੀਆਂ ਨੌਕਰੀਆਂ ਖੋਹ ਲਈਆਂ ਹਨ।ਲੱਖਾਂ ਲੋਕਾਂ ਨੂੰ ਗਰੀਬੀਰੇਖਾ ‘ਚ ਲਿਆ ਕੇ ਖੜਾ ਕਰ ਦਿੱਤਾ ਹੈ।
ਸ਼ਹਿਰਾਂ ‘ਚ ਰਹਿ ਰਹੇ ਬੱਚਿਆਂ ਨਾਲ ਮਿਲਣ ਲਈ ਮਾਤਾ-ਪਿਤਾ ਤਰਸ ਰਹੇ ਹਨ।ਦਾਦਾ-ਦਾਦੀ ਨੇ ਆਪਣੇ ਪੋਤੇ-ਪੋਤੀਆਂ ਨੂੰ ਨਹੀਂ ਦੇਖਿਆ ਹੈ।ਇੱਕ ਸਾਲ ਦੇ ਸਿੱੱਖਿਅਕਾਂ ਨੇ ਆਪਣੇ ਬੱਚਿਆਂ ਨੂੰ ਕਲਾਸਰੂਮ ‘ਚ ਨਹੀਂ ਦੇਖਿਆ।ਲੋਕ ਹੈਰਾਨ ਅਤੇ ਪ੍ਰੇਸ਼ਾਨ ਹਨ।ਸਭ ਦੇ ਮਨ ‘ਚ ਇੱਕ ਹੀ ਸਵਾਲ ਹੈ ਕਿ ਆਖਿਰ ਉਨ੍ਹਾਂ ਦਾ ਜੀਵਨ ਕਦੋਂ ਤੱਕ ਸਧਾਰਨ ਹੋਵੇਗਾ।ਕੋਰੋਨਾ ਨਾਲ ਲੜਨ ਦੇ ਲਈ ਸਾਨੁੂੰ ਕਈ ਨਵੀਆਂ ਚੀਜ਼ਾਂ ‘ਤੇ ਧਿਆਨ ਦੇਣ ਦੀ ਜ਼ਰੂਰਤ ਹੈ।ਪਰ ਇਸ ਯਤਨ ਦਾ ਇੱਕ ਵੱਡਾ ਹਿੱਸਾ ਟੀਕਾਕਰਨ ਅਭਿਆਨ ਨੂੰ ਤੇਜ਼ ਕਰਨਾ ਹੋਵੇਗਾ।ਮੈਨੂੰ ਉਮੀਦ ਹੈ ਕਿ ਮੇਰੇ ਸੁਝਾਵਾਂ ‘ਤੇ ਅਮਲ ਹੋਵੇਗਾ।