France Handed Over Five More Rafale: ਫਰਾਂਸ ਨੇ ਭਾਰਤ ਨੂੰ ਪੰਜ ਹੋਰ ਰਾਫੇਲ ਜੰਗੀ ਜਹਾਜ਼ ਸੌਂਪ ਦਿੱਤੇ ਹਨ। ਮੰਨਿਆ ਜਾ ਰਿਹਾ ਹੈ ਕਿ ਦੂਜੇ ਬੈਚ ਦੇ ਇਹ ਪੰਜ ਰਾਫੇਲ ਜਹਾਜ਼ ਅਕਤੂਬਰ ਵਿੱਚ ਭਾਰਤ ਪਹੁੰਚ ਜਾਣਗੇ। ਇਨ੍ਹਾਂ ਨੂੰ ਪੱਛਮੀ ਬੰਗਾਲ ਦੇ ਕਾਲੀਕੁੰਡਾ ਏਅਰਫੋਰਸ ਸਟੇਸ਼ਨ ‘ਤੇ ਤਾਇਨਾਤ ਕੀਤਾ ਜਾਵੇਗਾ, ਜੋ ਚੀਨ ਦੇ ਨਾਲ ਪੂਰਬੀ ਸਰਹੱਦ ਦੀ ਰਾਖੀ ਕਰਨਗੇ। ਰਾਫੇਲ ਦੇ ਪਹਿਲੇ ਬੈਚ ਦੇ ਪੰਜ ਜਹਾਜ਼ਾਂ ਨੂੰ 10 ਸਤੰਬਰ ਨੂੰ ਇੱਕ ਰਸਮੀ ਪ੍ਰੋਗਰਾਮ ਦੌਰਾਨ ਭਾਰਤੀ ਹਵਾਈ ਫੌਜ ਵਿੱਚ ਸ਼ਾਮਿਲ ਕੀਤਾ ਗਿਆ ਸੀ। ਰਾਫੇਲ ਦੀ ਤੈਨਾਤੀ ਅੰਬਾਲਾ ਏਅਰਫੋਰਸ ਸਟੇਸ਼ਨ ‘ਤੇ ਕੀਤੀ ਗਈ ਹੈ। ਰਾਫੇਲ ਦੀ ਵਰਤੋਂ ਅਫਗਾਨਿਸਤਾਨ, ਲੀਬੀਆ, ਮਾਲੀ ਅਤੇ ਇਰਾਕ ਵਿੱਚ ਕੀਤੀ ਗਈ ਹੈ ਅਤੇ ਹੁਣ ਹਿੰਦੁਸਤਾਨ ਵੀ ਇਸਦੀ ਵਰਤੋਂ ਕਰੇਗਾ। 4.5 ਚੌਥੀ ਪੀੜ੍ਹੀ ਦੇ ਲੜਾਕੂ ਜਹਾਜ਼ ਰਾਫੇਲ ਆਰਬੀ-001 ਤੋਂ 005 ਸੀਰੀਜ਼ ਦੇ ਹੋਣਗੇ।
ਦਰਅਸਲ, ਰਾਫੇਲ ਜਹਾਜ਼ ਸਰਹੱਦ ਪਾਰ ਕੀਤੇ ਬਿਨ੍ਹਾਂ ਦੁਸ਼ਮਣ ਦੇ ਠਿਕਾਣਿਆਂ ਨੂੰ ਨਸ਼ਟ ਕਰਨ ਦੀ ਸਮਰੱਥਾ ਰੱਖਦਾ ਹੈ। ਬਿਨ੍ਹਾਂ ਏਅਰਸਪੇਸ ਬਾਰਡਰ ਕਰਾਸ ਕੀਤੇ ਰਾਫੇਲ ਪਾਕਿਸਤਾਨ ਅਤੇ ਚੀਨ ਦੇ ਅੰਦਰ 600 ਕਿਲੋਮੀਟਰ ਤੱਕ ਦੇ ਟੀਚਿਆਂ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦਾ ਹੈ। ਰਾਫੇਲ ਦੀ ਇੱਕ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇੱਕ ਵਾਰ ਏਅਰਬੇਸ ਤੋਂ ਉਡਾਣ ਭਰਦਿਆਂ 100 ਕਿਲੋਮੀਟਰ ਦੇ ਘੇਰੇ ਵਿੱਚ ਰਾਫੇਲ ਇੱਕੋ ਸਮੇਂ 40 ਨਿਸ਼ਾਨੇ ਰੱਖੇਗਾ। ਇਸਦੇ ਲਈ, ਜਹਾਜ਼ ਵਿੱਚ ਮਲਟੀ-ਦਿਸ਼ਾਵੀ ਰਡਾਰ ਲਗਾਇਆ ਗਿਆ ਹੈ। ਯਾਨੀ, 100 ਕਿਲੋਮੀਟਰ ਪਹਿਲਾਂ ਰਾਫੇਲ ਪਾਇਲਟ ਜਾਣ ਜਾਵੇਗਾ ਕਿ ਇਸ ਸੀਮਾ ਵਿੱਚ ਇੱਕ ਟਾਰਗੇਟ ਹੈ, ਜੋ ਕਿ ਜਹਾਜ਼ ਨੂੰ ਖਤਰੇ ਵਿੱਚ ਪਾ ਸਕਦਾ ਹੈ।
ਇਸ ਸਬੰਧੀ ਭਾਰਤ ਵਿੱਚ ਫਰਾਂਸ ਦੇ ਰਾਜਦੂਤ ਇਮੈਨੁਅਲ ਲੈਨਿੰਨ ਨੇ ਕਿਹਾ ਕਿ ਰਾਫੇਲ ਲੜਾਕੂ ਜਹਾਜ਼ ਦੇ ਦੂਜੇ ਬੈਚ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਭਾਰਤੀ ਹਵਾਈ ਫੌਜ ਦੇ ਪਾਇਲਟਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਬੇਹਦ ਹੁਨਰਮੰਦ ਪਾਇਲਟ ਕਰਾਰ ਦਿੱਤਾ । ਭਾਰਤੀ ਰਾਫੇਲ ਦੇ ਮੁਕਾਬਲੇ ਚੀਨ ਦਾ ਚੇਂਗੁਦੂ ਜੇ-20 ਅਤੇ ਪਾਕਿਸਤਾਨ ਦਾ ਜੇ.ਐੱਫ.17 ਲੜਾਕੂ ਹਵਾਈ ਜਹਾਜ਼ ਬਹੁਤ ਪਿੱਛੇ ਹਨ। ਚੀਨੀ ਜੇ-20 ਦਾ ਮੁੱਖ ਰੋਲ ਸਟੀਲਥ ਫਾਇਟਰ ਦਾ ਹੈ । ਰਾਫੇਲ ਨੂੰ ਕਈ ਕੰਮਾਂ ਵਿੱਚ ਲਗਾਇਆ ਜਾ ਸਕਦਾ ਹੈ। ਜੇ-20 ਦੀ ਬੇਸਿਕ ਰੇਂਜ 1200 ਕਿਲੋਮੀਟਰ ਹੈ ਜਿਸਨੂੰ ਵਧਾ ਕੇ 2700 ਕਿਲੋਮੀਟਰ ਤੱਕ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਜੇ-20 ਦੀ ਲੰਬਾਈ 20.3 ਮੀਟਰ ਤੋਂ 20.5 ਮੀਟਰ ਦਰਮਿਆਨ ਹੁੰਦੀ ਹੈ। ਇਸਦੀ ਉੱਚਾਈ 4.5 ਮੀਟਰ ਅਤੇ ਵਿੰਗ ਸਪੈਨ 12.88 ਤੋਂ 13.50 ਦਰਮਿਆਨ ਹੈ । ਭਾਵ ਇਹ ਰਾਫੇਲ ਤੋਂ ਚੋਖਾ ਵੱਡਾ ਹੈ । ਰਾਫੇਲ ਹਵਾਈ ਜਹਾਜ਼ ਚੀਨੀ ਜੇ-20 ਦਾ ‘ਕਾਲ’ ਬਣਨਗੇ । ਪਾਕਿਸਤਾਨ ਕੋਲ ਮੌਜ਼ੂਦ ਜੇ. ਐੱਫ-17 ਚ ਚੀਨ ਨੇ ਪੀ.ਐੱਫ.-15 ਮਿਜ਼ਾਈਲਾਂ ਜੋੜੀਆਂ ਹਨ ਪਰ ਫਿਰ ਵੀ ਇਹ ਰਾਫੇਲ ਦੇ ਮੁਕਾਬਲੇ ਕਮਜ਼ੋਰ ਹੈ।