ਦਿੱਲੀ ਵਿੱਚ ਹੋਣ ਜਾ ਰਹੇ G-20 ਦੇ ਮੱਦੇਨਜ਼ਰ ਦਿੱਲੀ ਸਰਕਾਰ ਵੱਲੋਂ 8, 9 ਅਤੇ 10 ਸਤੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਲਈ ਦਿੱਲੀ ਪੁਲਿਸ ਨੇ ਸਰਕਾਰ ਨੂੰ ਸਿਫਾਰਿਸ਼ ਕੀਤੀ ਸੀ। ਦਿੱਲੀ ਪੁਲਿਸ ਦੇ ਵਿਸ਼ੇਸ਼ ਕਮਿਸ਼ਨਰ ਨੇ ਮੁੱਖ ਸਕੱਤਰ ਨੂੰ ਪੱਤਰ ਭੇਜਿਆ ਗਿਆ ਸੀ। ਜਿਸ ਤੋਂ ਬਾਅਦ ਹੁਣ ਫੈਸਲਾ ਲੈਂਦੇ ਹੋਏ ਦਿੱਲੀ ਸਰਕਾਰ ਨੇ ਤਿੰਨ ਦਿਨਾਂ ਲਈ ਛੁੱਟੀ ਦਾ ਐਲਾਨ ਕੀਤਾ ਹੈ। ਸਕੂਲਾਂ, ਦਿੱਲੀ ਸਰਕਾਰ ਅਤੇ MCD ਦੇ ਸਾਰੇ ਦਫਤਰਾਂ ਵਿੱਚ ਛੁੱਟੀ ਰਹੇਗੀ। ਇਸ ਤੋਂ ਇਲਾਵਾ ਵੀ.ਆਈ.ਪੀ. ਮੂਵਮੈਂਟ ਕਾਰਨ ਕਈ ਰੂਟਾਂ ‘ਤੇ ਪਾਬੰਦੀ ਹੋਵੇਗੀ।
ਦਰਅਸਲ, G-20 ਸਿਖਰ ਸੰਮੇਲਨ ਦੇ ਲਈ ਬਹੁਤ ਸਾਰੇ ਦੇਸ਼ਾਂ ਦੇ ਪ੍ਰਤੀਨਿਧੀ ਦਿੱਲੀ ਪਹੁੰਚਣਗੇ। ਅਜਿਹੇ ਵਿੱਚ ਰਾਸ਼ਟਰੀ ਰਾਜਧਾਨੀ ਦੀ ਸੁਰੱਖਿਆ ਵਿਵਸਥਾ ਵਿੱਚ ਵਾਧਾ ਕੀਤਾ ਜਾਵੇਗਾ। ਇਸਦੇ ਨਾਲ ਟ੍ਰੈਫਿਕ ਰੂਟ ਵੀ ਡਾਇਵਰਟ ਕੀਤੇ ਜਾਣਗੇ। ਇਸ ਦੌਰਾਨ ਮਾਹੌਲ ਠੀਕ ਰਹੇ ਤੇ ਜਾਮ ਤੋਂ ਲੈ ਕੇ ਹੋਰ ਦੂਜੀਆਂ ਪਰੇਸ਼ਾਨੀਆਂ ਨਾ ਖੜ੍ਹੀਆਂ ਹੋਣ, ਇਨ੍ਹਾਂ ਗੱਲਾਂ ਦੇ ਮੱਦੇਨਜ਼ਰ ਦਿੱਲੀ ਵਿੱਚ ਤਿੰਨ ਦਿਨਾਂ ਲਈ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ‘ਚ 26 ਅਗਸਤ ਤੱਕ ਮੀਂਹ ਦੇ ਆਸਾਰ, ਹਿਮਾਚਲ ਲਈ ਰੈੱਡ ਅਲਰਟ ਜਾਰੀ
ਦਿੱਲੀ ਸਰਕਾਰ ਦੇ ਆਦੇਸ਼ਾਂ ਮੁਤਾਬਕ ਇਨ੍ਹਾਂ ਤਿੰਨ ਦਿਨਾਂ ਵਿੱਚ ਬੈਂਕ, ਬਾਜ਼ਾਰ ਆਦਿ ਬੰਦ ਰਹਿਣਗੇ। ਇਹ ਐਲਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਪੁਲਿਸ ਸਪੈਸ਼ਲ ਕਮਿਸ਼ਨਰ ਦੀ ਸਿਫਾਰਿਸ਼ ‘ਤੇ ਕੀਤੀ। ਰਿਪੋਰਟ ਮੁਤਾਬਕ ਕੁਝ ਸਕੂਲਾਂ ਤੇ ਕਾਲਜਾਂ ਨੂੰ ਆਨਲਾਈਨ ਪੜ੍ਹਾਈ ਕਰਵਾਉਣ ਦੇ ਲਈ ਕਿਹਾ ਗਿਆ ਹੈ ਤੇ ਦਫਤਰਾਂ ਨੂੰ ਵਰਕ ਫਰਾਮ ਹੋਮ ਕਰਨ ਦੀ ਸੁਵਿਧਾ ਦੇਣ ਲਈ ਕਿਹਾ ਗਿਆ ਹੈ।
G-20 ਸੰਮੇਲਨ ਦੇ ਲਈ ਦੁਨੀਆ ਦੇ ਟਾਪ ਲੀਡਰ ਭਾਰਤ ਮੰਡਪਮ ਕਨਵੈਂਸ਼ਨ ਸੈਂਟਰ ਆਉਣਗੇ। ਇਹ ਪ੍ਰੋਗਰਾਮ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਆਯੋਜਿਤ ਹੋਵੇਗਾ। ਇਸ ਪ੍ਰੋਗਰਾਮ ਦੇ ਮੱਦੇਨਜ਼ਰ ਦਿੱਲੀ ਪੁਲਿਸ ਦੇ ਤਮਾਮ ਟ੍ਰੈਫਿਕ ਡਾਇਵਰਜਨ ਵੀ ਕੀਤੇ ਹਨ ਤੇ ਇਨ੍ਹਾਂ ਤਿੰਨ ਦਿਨਾਂ ਵਿੱਚ ਰਸਤੇ ਵਿੱਚ ਡਾਇਵਰਜਨ ਦੇਖਣ ਨੂੰ ਮਿਲੇਗਾ। ਮੇਨ ਪ੍ਰੋਗਰਾਮ 9 ਤੇ 10 ਸਤੰਬਰ ਦੇ ਦਿਨ ਆਯੋਜਿਤ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: